ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਤੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚੇ ਨੇ ਇੱਕ ਵਾਰ ਫਿਰ ਹਰਿਆਣਾ ਸਰਕਾਰ ਨਾਲ ਸਿੱਧੀ ਟੱਕਰ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਉਨ੍ਹਾਂ 17 ਜੁਲਾਈ ਨੂੰ ਅੰਬਾਲਾ ਵਿੱਚ ਵੱਡਾ ਇਕੱਠ ਕਰਨ ਦਾ ਵੀ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਮੁੱਖ ਆਗੂਆਂ ਵਿੱਚੋਂ ਕੱਕਾ ਕੋਟੜਾ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਹਿਤੈਸ਼ੀ ਜਥੇਬੰਦੀਆਂ ਵੱਲੋਂ 17 ਜੁਲਾਈ ਨੂੰ ਅੰਬਾਲਾ ਵਿੱਚ ਵੱਡਾ ਇਕੱਠ ਰੱਖਿਆ ਗਿਆ ਹੈ। ਜ਼ਬਰਦਸਤੀ ਧਰਨਾ ਚੁਕਾਉਣ ਵਾਲਿਆਂ ਦੀ ਅਗਵਾਈ ਕਰ ਰਹੇ ਕਰਨੈਲ ਸਿੰਘ ਘੱਗਰ ਸਰਾਏ ਨੇ ਕਿਹਾ,‘‘ ਅੱਜ ਅਸੀਂ ਮ੍ਰਿਤਕ ਕਿਸਾਨਾਂ ਦੇ ਫੁੱਲ ਚੁਗਣ ਵਿੱਚ ਰੁੱਝੇ ਹੋਏ ਸਨ ਜਿਸ ਕਰਕੇ ਅੱਜ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਪਰ ਆਉਂਦੇ ਦਿਨਾਂ ਵਿੱਚ ਸਾਨੂੰ ਧਰਨਾ ਚੁਕਾਉਣਾ ਹੀ ਪਵੇਗਾ।’’
Popular Tags:
Related Post
Stay Connected
Popular News
Latest update
