ਪਲੇਵੇਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਰੋਜ਼ਾ ਇਫਤਾਰ ਪ੍ਰੋਗਰਾਮ ਕਰਵਾਇਆ
- by Jasbeer Singh
- March 21, 2025
ਪਲੇਵੇਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਰੋਜ਼ਾ ਇਫਤਾਰ ਪ੍ਰੋਗਰਾਮ ਕਰਵਾਇਆ - ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕੀਤੀ ਮੁੱਖ ਮਹਿਮਾਨ ਵਜੋ ਸਿਰਕਤ ਪਟਿਆਲਾ : ਪੰਜਾਬ ਰਾਜ ਦੇ ਪਟਿਆਲਾ ਜ਼ਿਲ੍ਹੇ ਵਿੱਚ ਸਥਿਤ ਪਲੇ ਵੇਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ 20 ਮਾਰਚ 2025 ਨੂੰ ਮੁਸਲਿਮ ਧਰਮ ਦੇ ਪਵਿੱਤਰ ਰਮਜ਼ਾਨ ਦੇ ਮਹੀਨੇ ਵਿੱਚ ਰਾਸ਼ਟਰੀ ਏਕਤਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਪ੍ਰਫੁੱਲਤ ਕਰਨ ਲਈ ਸਕੂਲ ਦੇ ਚੇਅਰਮੈਨ ਡਾ: ਰਾਜਦੀਪ ਸਿੰਘ ਜੀ ਅਤੇ ਡਾਇਰੈਕਟਰ ਸ਼੍ਰੀਮਤੀ ਹਰਲੀਨ ਕੌਰ ਜੀ ਦੀ ਅਗਵਾਈ ਵਿੱਚ ਰੋਜ਼ਾ ਇਫਤਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਕੂਲ ਨੇ 22 ਜਨਵਰੀ 2025 ਨੂੰ 50 ਸਾਲ ਪੂਰੇ ਕੀਤੇ ਹਨ। 20 ਮਾਰਚ ਨੂੰ ਸ਼ਾਮ 5:00 ਵਜੇ ਇਫਤਾਰ ਦੌਰਾਨ 500 ਤੋਂ ਵੱਧ ਮੁਸਲਿਮ ਭਰਾਵਾਂ ਦਾ ਰੋਜ਼ਾ ਸਭ ਤੋਂ ਪਹਿਲਾਂ ਡਾ: ਰਾਜਦੀਪ ਸਿੰਘ ਅਤੇ ਸ਼ਹਿਰ ਦੀਆਂ ਮੰਨੀਆਂਪ੍ਰਮੰਨੀਆਂ ਸ਼ਖ਼ਸੀਅਤਾਂ ਵੱਲੋਂ ਫਲਾਂ, ਖਜੂਰਾਂ ਅਤੇ ਪਾਣੀ ਨਾਲ ਖੁਲਵਾਇਆ ਗਿਆ ਫ਼ ਉਪਰੰਤ ਸ਼ਾਮ ਦੀ ਨਮਾਜ਼ ਅਦਾ ਕੀਤੀ ਅਤੇ ਫਿਰ ਮੁਸਲਮਾਨ ਭਰਾਵਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ੋਤੇ ਮੁੱਖ ਮਹਿਮਾਨ ਪਟਿਆਲਾ ਸ਼ਹਿਰ ਦੇ ਐਮ।ਐਲ।ਏ। ਮਾਨਯੋਗ ਸ਼੍ਰੀ ਅਜੀਤਪਾਲ ਸਿੰਘ ਕੋਹਲੀ ਪਟਿਆਲਾ ਵੀ ਹਾਜ਼ਰ ਸਨ। ਡਾ: ਰਾਜਦੀਪ ਸਿੰਘ ਜੀ ਨੇ ਕਿਹਾ ਕਿ ਸਕੂਲ ਸਮੇਂਸਮੇਂ ੋਤੇ ਅਜਿਹੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਰਹਿੰਦਾ ਹੈ ਤਾਂ ਜੋ ਸਕੂਲੀ ਵਿਦਿਆਰਥੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਮਾਜ ਨੂੰ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਜਾ ਸਕੇ। ਆਉਣ ਵਾਲੇ ਸਮੇਂ ਵਿੱਚ ਇਹ ਸਕੂਲ ਵਿੱਦਿਅਕ ਪ੍ਰੋਗਰਾਮਾਂ ਦੇ ਨਾਲਨਾਲ ਹੋਰ ਖੇਤਰਾਂ ਵਿੱਚ ਵੀ ਜੋਰਦਾਰ ਢੰਗ ਨਾਲ ਕੰਮ ਕਰੇਗਾ ਅਤੇ ਬੱਚਿਆਂ ਦੀ ਤਰੱਕੀ ਲਈ ਲਗਾਤਾਰ ਉਪਰਾਲੇ ਕਰਦਾ ਰਹੇਗਾ।
