post

Jasbeer Singh

(Chief Editor)

Patiala News

ਸ਼ਹੀਦ ਬਾਬਾ ਜੈ ਸਿੰਘ ਖਲਕਟ ਦੀ ਇਮਾਰਤ ਡਿੱਗਣ ਦਾ ਖ਼ਦਸ਼ਾ, ਪ੍ਰਸ਼ਾਸਨ ਜਲਦ ਸਾਰ ਲਵੇ : ਜੋਗਿੰਦਰ ਸਿੰਘ ਪੰਛੀ

post-img

ਸ਼ਹੀਦ ਬਾਬਾ ਜੈ ਸਿੰਘ ਖਲਕਟ ਦੀ ਇਮਾਰਤ ਡਿੱਗਣ ਦਾ ਖ਼ਦਸ਼ਾ, ਪ੍ਰਸ਼ਾਸਨ ਜਲਦ ਸਾਰ ਲਵੇ : ਜੋਗਿੰਦਰ ਸਿੰਘ ਪੰਛੀ - ਪ੍ਰਸ਼ਾਸ਼ਨ ਨੂੰ ਇਸ ਪਾਸੇ ਵੱਲ ਧਿਆਨ ਦੇਣ ਦੀ ਕੀਤੀ ਮੰਗ ਪਟਿਆਲਾ, 16 ਮਈ : ਸ਼ਹੀਦ ਬਾਬਾ ਜੈ ਸਿੰਘ ਖਲਕਟ ਦਾ ਪਵਿੱਤਰ ਅਸਥਾਨ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਇਮਾਰਤ ਡਿੱਗਣ ਦਾ ਖ਼ਦਸ਼ਾ ਹੈ, ਇਸ ਸਬੰਧ ਵਿਚ ਪ੍ਰਸ਼ਾਸਨ ਨੂੰ ਜਲਦ ਸਾਰ ਲੈਣੀ ਚਾਹੀਦੀ ਹੈ। ਇਹ ਪ੍ਰਗਟਾਵਾ ਭਾਰਤੀ ਘੱਟ ਗਿਣਤੀ ਅਤੇ ਦਲਿਤ ਫ਼ਰੰਟ ਦੇ ਪ੍ਰਧਾਨ ਜੋਗਿੰਦਰ ਸਿੰਘ ਪੰਛੀ ਨੇ ਸ਼ਹੀਦ ਬਾਬਾ ਜੈ ਸਿੰਘ ਖਲਕਟ ਦੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪ੍ਰਧਾਨ ਜੋਗਿੰਦਰ ਸਿੰਘ ਪੰਛੀ ਨੇ ਕਿਹਾ ਕਿ ਸ਼ਹੀਦ ਬਾਬਾ ਜੈ ਸਿੰਘ ਖਲਕਟ ਦਾ ਅਸਥਾਨਿਕ ਇਤਿਹਾਸਕ ਅਸਥਾਨ ਹੈ ਅਤੇ ਇਸ ਸਬੰਧ ਵਿਚ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਇਹ ਮੰਗ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਹਿੱਸਾ ਛੱਪੜ ਵਾਲੇ ਪਾਸੇ ਨੂੰ ਝੁਕਦਾ ਜਾ ਰਿਹਾ ਹੈ, ਪ੍ਰੰਤੂ ਇਸ ਮਸਲੇ ਪ੍ਰਤੀ ਸੰਜੀਦਾਪਣ ਵਿਖਾਈ ਨਹੀਂ ਦੇਖਦਾ। ਉਨ੍ਹਾਂ ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਵੀ ਜ਼ਿਲ੍ਹਾ ਪ੍ਰਸ਼ਾਸਨ ਕੋਲ ਪਹੁੰਚ ਕਰਕੇ ਦੱਸਿਆ ਗਿਆ ਕਿ ਗੁਰਦੁਆਰਾ ਸਾਹਿਬ ਨਾਲ ਛੱਪੜ ਹੈ, ਜਿਸ ਦੀ ਖ਼ੁਦਾਈ ਕੀਤੀ ਗਈ ਅਤੇ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਵਿਚ ਤਰੇੜਾਂ ਆ ਗਈਆਂ, ਜਿਸ ਤੋਂ ਬਾਅਦ ਕਈ ਵਾਰ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਉੱਚ ਅਧਿਕਾਰੀਆਂ ਨਾਲ ਬੈਠਕਾਂ ਤੋਂ ਬਾਅਦ ਛੱਪੜ ਵਿਚ ਸੇਫ਼ਟੀ ਦੀਵਾਰ ਦਾ ਕੰਮ ਆਰੰਭ ਕਰਵਾਇਆ ਗਿਆ ਸੀ, ਪਰ ਇਹ ਕੰਮ ਵਿਚਾਲੇ ਹੀ ਛੱਡ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਜੇ ਲਗਾਤਾਰ ਮੀਂਹ ਪੈਂਦੇ ਹਨ ਤਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਵਾਲਾ ਪਾਸ ਕਿਸੇ ਸਮੇਂ ਵੀ ਬੈਠ ਸਕਦਾ ਹੈ। ਪ੍ਰਧਾਨ ਜੋਗਿੰਦਰ ਸਿੰਘ ਪੰਛੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਡਿੱਗਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਛੱਪੜ ਦੀ ਸੇਫ਼ਟੀ ਦੀਵਾਰ ਤਿਆਰ ਨਾ ਕੀਤੇ ਜਾਣ ਕਾਰਨ ਪਿੰਡ ਦੀਆਂ ਸੰਗਤਾਂ ਵਿਚ ਵੱਡਾ ਰੋਸ ਹੈ। ਮੀਟਿੰਗ ਦੌਰਾਨ ਬਲਵਿੰਦਰ ਸਿੰਘ, ਰੌਸ਼ਨ ਸਿੰਘ ਬਾਰੇ ਸੈਕਟਰੀ, ਧਰਮ ਸਿੰਘ ਬਾਰਨ, ਲਖਵੀਰ ਸਿੰਘ, ਕਰਨਪੁਰ ਚੇਅਰਮੈਨ, ਸੁਰਜੀਤ ਸਿੰਘ ਪ੍ਰਧਾਨ, ਸਤਨਾਮ ਸਿੰਘ ਬਿੱਟੂ, ਤਰਵਿੰਦਰ ਸਿੰਘ ਜੌਹਰ, ਜਸਪਾਲ ਸਿੰਘ ਚਲੈਲਾ, ਗੁਰਚਰਨ ਸਿੰਘ ਚੰਨਾ, ਦੇਵਾਂ ਸਿੰਘ, ਡਾ ਹਰਮਨਜੀਤ ਸਿੰਘ ਜੋਗੀਪੁਰ, ਪਰਮਜੀਤ ਸਿੰਘ ਸੰਧੂ ਅਤੇ ਹਰਿੰਦਰ ਸਿੰਘ ਖ਼ਾਲਸਾ,ਐਸ.ਐਸੀ ਲਾਡੀ ਸਰਪੰਚ ਬਾਰੇ ਆਦਿ ਹਾਜ਼ਰ ਸਨ।

Related Post