post

Jasbeer Singh

(Chief Editor)

Patiala News

ਬਿਜਲੀ ਮੁਲਾਜ਼ਮਾਂ ਨੇ ਪੰਜਾਬ ਦੇ ਦਫਤਰਾਂ ਵਿੱਚ ਕੀਤੀਆਂ ਰੋਸ਼ ਰੈਲੀਆਂ : ਚਾਹਲ

post-img

ਬਿਜਲੀ ਮੁਲਾਜ਼ਮਾਂ ਨੇ ਪੰਜਾਬ ਦੇ ਦਫਤਰਾਂ ਵਿੱਚ ਕੀਤੀਆਂ ਰੋਸ਼ ਰੈਲੀਆਂ : ਚਾਹਲ - ਲਾਲੜੂ ਅਤੇ ਖਰੜ ਡਵੀਜਨਾਂ ਨੂੰ ਨਿੱਜੀ ਹੱਥਾਂ ਚ ਦੇਣ ਵਿਰੁੱਧ ਕੀਤੀ ਨਾਅਰੇਬਾਜ਼ੀ ਪਟਿਆਲਾ, 15 ਮਈ : ਬਿਜਲੀ ਨਿਗਮ ਦੀਆਂ ਪ੍ਰਮੱਖ ਜਥੇਬੰਦੀਆਂ ਦੇ ਸੱਦੇ 'ਤੇ ਅੱਜ ਸਮੁੱਚੇ ਪੰਜਾਬ ਦੀਆਂ ਸਬ ਡਵੀਜ਼ਨ, ਡਵੀਜਨ ਪੱਧਰ ਤੇ ਮੁਲਾਜ਼ਮਾਂ, ਪੈਨਸ਼ਨਰਾਂ ਤੇ ਕਿਸਾਨ ਜਥੇਬੰਦੀਆ ਦੇ ਆਗੂਆਂ ਨੇ ਬਿਜਲੀ ਨਿਗਮ ਦੀਆਂ ਲਾਲੜੂ,ਖਰੜ ਅਤੇ 8 ਹੋਰ ਡਵੀਜਨਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀਆਂ ਵਿਉਤਾ ਵਿਰੁੱਧ ਪੁਰਜੋਰ ਨਾਅਰੇਬਾਜ਼ੀ ਕਰਕੇ ਆਪਣਾ ਵਿਰੋਧ ਦਰਜ਼ ਕੀਤਾ। ਇਸ ਮੌਕੇ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਚਾਹਲ ਦੇ ਸੁਬਾਈ ਆਗੁਆਂ ਗੁਰਵੇਲ ਸਿੰਘ ਬੱਲਪੁਰੀਆ, ਹਰਬੰਸ ਸਿੰਘ ਦੀਦਾਰਗੜ੍ਹ ਅਤੇ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਨੇ ਦੱਸਿਆਂ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਘਾਟ ਦਾ ਬਹਾਨਾ ਬਣਾ ਕੇ ਪੰਜਾਬ ਬਿਜਲੀ ਨਿਗਮ ਦੀਆਂ 10 ਡਵੀਜ਼ਨਾਂ ਦਾ ਸਮੁੱਚਾ ਕੰਮ ਨਿੱਜੀ ਹੱਥਾ ਵਿੱਚ ਦੇਣ ਜਾ ਰਹੀ ਹੈ। ਉਨਾਂ ਦੱਸਿਆਂ ਕਿ ਸਰਕਾਰ ਨੇ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਲਾਲੜੂ ਅਤੇ ਖਰੜ ਡਵੀਜ਼ਨ ਵਿੱਚ ਇਹ ਤਰਜਬਾਂ ਕਰਨ ਦਾ ਟੈਡਰ ਜਾਰੀ ਕਰ ਦਿੱਤਾ ਹੈ, ਜਿਸ ਦੇ ਬਿਜਲੀ ਕਾਮੇ ਲੰਮੇ ਸਮੇ ਤੋ ਵਿਰੋਧ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਬਿਜਲੀ ਨਿਗਮ ਵਿੱਚ 70 ਹਜਾਰ ਅਸਾਮੀਆਂ ਖਾਲੀ ਪਈਆਂ ਹਨ। ਸਰਕਾਰ ਇਨ੍ਹਾਂ ਅਸਾਮੀਆਂ ਭਰਨ ਦੀ ਬਜਾਏ ਸਰਕਾਰੀ ਕੰਮ ਨੂੰ ਦਿੱਲੀ ਦੀਆਂ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਜਾ ਰਹੀ ਹੈ। ਉਨਾਂ ਕਿਹਾ ਕਿ ਸਰਕਾਰ ਵਿੱਚ ਦਿੱਲੀ ਲਾਬੀ ਪੰਜਾਬ ਦੀ ਹਰ ਨਿੱਕੀ ਤੇ ਵੱਡੀ ਸਰਕਾਰੀ ਅਸਾਮੀ ਤੇ ਕਬਜਾਂ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਬਿਜਲੀ ਨਿਗਮ ਦੇ ਕੰਮ ਦੀ ਗੁਣਵੰਤਾ ਵਿੱਚ ਨਿਘਾਰ ਆਵੇਗਾ।ਇਹ ਕੰਪਨੀਆਂ ਘਟੀਆਂ ਮਟਰੀਅਲ ਵਰਤ ਕੇ 2 ਸਾਲਾ ਬਾਅਦ ਰਫੂਚੱਕਰ ਹੋ ਜਾਣਗੀਆਂ ਜਿਸ ਦਾ ਖਮਿਆਜਾ ਇਥੇ ਦੇ ਲੋਕਾਂ ਅਤੇ ਮੁਲਾਜ਼ਮਾਂ ਨੂੰ ਭੁਗਤਣਾ ਪਵੇਗਾ।ਘਟੀਆਂ ਮਟਰੀਅਲ ਵਰਤਨ ਨਾਲ ਮੁਲਾਜਮਾਂ ਦੀ ਜਾਨ ਦਾ ਖਤਰਾਂ ਬਣਿਆ ਰਹੇਗਾ।ਉਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪੜਦਾਂ ਫਾਸ ਕਰਨ।

Related Post