
ਹਾਰ ਦੇ ਡਰੋਂ ਭਾਜਪਾ ਨੇ ਚਾਰ ਸੂਬਿਆਂ ਦੀਆਂ ਇਕੱਠਿਆਂ ਚੋਣਾਂ ਕਰਵਾਉਣ ਤੋਂ ਵੱਟਿਆ ਪਾਸਾ : ਗਾਧੀ ,ਨੰਨੜੇ
- by Jasbeer Singh
- August 19, 2024

ਹਾਰ ਦੇ ਡਰੋਂ ਭਾਜਪਾ ਨੇ ਚਾਰ ਸੂਬਿਆਂ ਦੀਆਂ ਇਕੱਠਿਆਂ ਚੋਣਾਂ ਕਰਵਾਉਣ ਤੋਂ ਵੱਟਿਆ ਪਾਸਾ : ਗਾਧੀ ,ਨੰਨੜੇ ਨਾਭਾ 19 ਅਗਸਤ () ਭਾਜਪਾ ਤੇ ਕੇਂਦਰ ਚ ਮੋਦੀ ਸਰਕਾਰ ਨੂੰ ਅਪਣੀ ਕਾਰਜਸ਼ੈਲੀ ਤੇ ਇਨਾਂ ਵੀ ਭਰੋਸਾ ਨਹੀਂ ਰਿਹਾ ਕਿ ਉਹ ਦੇਸ਼ ਵਿੱਚ ਆ ਰਹੀਆਂ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਇੱਕਠੀਆਂ ਕਰਵਾਉਣ ਦੀ ਹਿੰਮਤ ਕਰ ਸਕੇ ਇਨਾਂ ਵਿਚਾਰਾਂ ਦਾ ਪਰਗਾਟਾਵਾ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਅਤੇ ਸਾਬਕਾ ਸੂਬਾ ਸਕੱਤਰ ਪੰਜਾਬ ਕਾਂਗਰਸ ਅਵਤਾਰ ਸਿੰਘ ਨੰਨੜੇ ਨੇ ਕੇਂਦਰ ਤੇ ਸਵਾਲ ਖੜੇ ਕਰਦਿਆਂ ਕੀਤਾ ਉਨਾਂ ਕਿਹਾ ਦੇਸ਼ ਅੰਦਰ ਮਹਾਰਾਸ਼ਟਰ ,ਝਾਰਖੰਡ,ਹਰਿਆਣਾ ਅਤੇ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਹੋਣੀਆਂ ਸਨ ਜਿਸ ਨੂੰ ਹਾਰ ਦੇ ਡਰੋਂ ਸਰਕਾਰ ਸਿਰਫ ਦੋ ਸੂਬੇ ਹਰਿਆਣਾ ਤੇ ਜੰਮੂ ਕਸ਼ਮੀਰ ਵਿੱਚ ਚੋਣਾਂ ਕਰਵਾਉਣ ਦੀ ਗੱਲ ਕਰ ਰਹੀ ਜਦ ਕਿ ਇੱਕ ਪਾਸੇ ਇੱਕ ਦੇਸ਼ ਇੱਕ ਚੋਣ ਦੀਆਂ ਡੀਂਗਾਂ ਮਾਰਨ ਵਾਲੇ ਚਾਰ ਸੂਬਿਆਂ ਦੀਆਂ ਚੋਣਾਂ ਇੱਕੋ ਸਮੇਂ ਕਰਵਾਉਣ ਤੋਂ ਘਬਰਾ ਰਹੈ ਹਨ ਕਿਉਂਕਿ ਭਾਜਪਾ ਨੂੰ ਪਤਾ ਹੈ ਦੇਸ਼ ਅੰਦਰ ਉਨਾਂ ਦੇ ਹੱਕ ਹਲਾਤ ਨਹੀਂ ਹਨ ਗਾਂਧੀ ਅਤੇ ਨੰਨੜੇ ਨੇ ਕਿਹਾ ਮੋਦੀ ਸਰਕਾਰ ਚ ਹਰ ਵਰਗ ਅਸਰੁਖਿਅਤ ਮਹਿਸੂਸ ਕਰ ਰਿਹਾ ਹੈ ਤੇ ਕੇਂਦਰ ਸਰਕਾਰ ਸਰਕਾਰੀ ਮਹਿਕਮਿਆਂ ਦਾ ਨਿੱਜੀਕਰਨ ਕਰਕੇ ਕੁੱਝ ਧਨਾਢ ਘਰਾਣਿਆਂ ਦੀ ਜੰਗੀਰ ਬਣਾਉਣ ਦੀ ਤਰਜ਼ ਤੇ ਕੰਮ ਕਰ ਰਹੀ ਹੈ ਜਿਸ ਦਾ ਆਉਣ ਵਾਲੇ ਸਮੇਂ ਚ ਦੇਸ਼ ਵਾਸੀਆਂ ਨੂੰ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ ਉਨਾਂ ਕਿਹਾ ਦੇਸ਼ ਦੀ ਰਾਜਨੀਤੀ ਵਿੱਚ ਵੱਡੇ ਆਗੂ ਵਜੋਂ ਉੱਭਰ ਰਹੇ ਰਾਹੁਲ ਗਾਧੀ ਦੇ ਕੱਦ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਉਨਾਂ ਹੀ ਰਾਹੁਲ ਗਾਂਧੀ ਮਜ਼ਬੂਤੀ ਨਾਲ ਅੱਗੇ ਵਧ ਰਹੇ ਹਨ ਇਸ ਮੋਕੇ ਉਨਾ ਨਾਲ ਹਰਬੰਸ ਸਿੰਘ ਮੱਲੇਵਾਲ,ਭਜਨ ਸਿੰਘ ਅਲੋਹਰਾ ,ਸਾਬਕਾ ਸਰਪੰਚ ਜਰਨੈਲ ਸਿੰਘ ਦੋਦਾ ਤੇ ਹੋਰ ਆਗੂ ਹਾਜ਼ਰ ਸਨ