
ਸਹੁਰੇ ਪਰਿਵਾਰ ਤੋਂ ਤੰਗ ਆ ਕੇ ਔਰਤ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਜੀਵਨ ਲੀਲਾ ਸਮਾਪਤ
- by Jasbeer Singh
- June 27, 2025

ਸਹੁਰੇ ਪਰਿਵਾਰ ਤੋਂ ਤੰਗ ਆ ਕੇ ਔਰਤ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਜੀਵਨ ਲੀਲਾ ਸਮਾਪਤ -5 ਖਿਲਾਫ ਕੇਸ ਦਰਜ ਪਾਤੜਾਂ, 27 ਜੂਨ : ਪਾਤੜਾਂ ਪੁਲਸ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਔਰਤ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ ਦੇ ਦੋਸ਼ਾਂ ਤਹਿਤ 5 ਵਿਅਕਤੀਆਂ ਖਿਲਾਫ ਕੇਸ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਦਰਜ ਕਰਵਾਉਂਦਿਆਂ ਬਲਵੀਰ ਸਿੰਘ ਵਾਸੀ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਨੇ ਦੱਸਿਆ ਕਿ ਉਸ ਦੀ ਲੜਕੀ ਕਿਰਨਪਾਲ ਕੌਰ ਵਿਆਹ ਲਗਭਗ 12 ਸਾਲ ਪਹਿਲਾਂ ਥਾਣਾ ਪਾਤੜਾਂ ਅਧੀਨ ਆਉਂਦੇ ਪਿੰਡ ਗੁਲਾਹੜ ਨਾਲ ਹੋਇਆ ਸੀ । ਜੋ ਅਕਸਰ ਸ਼ਰਾਬ ਦੇ ਨਸ਼ੇ ਵਿਚ ਕਿਰਨਪਾਲ ਕੌਰ ਨਾਲ ਝਗੜਦਾ ਰਹਿੰਦਾ ਸੀ । ਮਿਤੀ 15-6-2025 ਨੂੰ ਕਿਰਨਪਾਲ ਕੌਰ ਬੱਚਿਆਂ ਸਮੇਤ ਉਨ੍ਹਾਂ ਕੋਲ ਆਈ । ਜਿਸ ਨੇ ਦੱਸਿਆ ਕਿ ਕਰਨੈਲ ਸਿੰਘ ਵਗੈਰਾ ਆਪਸ ਵਿਚ ਮਿਲ ਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਅਤੇ ਬਲਵਿੰਦਰ ਸਿੰਘ ਵੀ ਕਰਨੈਲ ਸਿੰਘ ਨੂੰ ਸ਼ਹਿ ਦਿੰਦਾ ਹੈ । ਮਿਤੀ 20-6-2025 ਨੂੰ ਕਿਰਨਪਾਲ ਕੌਰ ਆਪਣੇ ਘਰ ਚਲੀ ਗਈ ਸੀ ਅਤੇ ਮਿਤੀ 25-6-2025 ਨੂੰ ਦੁਪਹਿਰ ਲਗਭਗ 12 ਵਜੇ ਦੇ ਕਰੀਬ ਸਹੁਰਿਆਂ ਤੋਂ ਤੰਗ ਆ ਕੇ ਕਿਰਨਪਾਲ ਕੌਰ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ । ਜਿਸ ਨੂੰ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਕਥਿਤ ਦੋਸ਼ੀਆਨ ਕਰਨੈਲ ਸਿੰਘ, ਸਤਵੀਰ ਸਿੰਘ, ਸਤਪਾਲ ਸਿੰਘ, ਰਮੇਸ਼ ਪੁਤਰਾਨ ਕੇਹਰ ਸਿੰਘ ਵਾਸੀਆਨ ਪਿੰਡ ਗੁਲਾਹੜ ਥਾਣਾ ਪਾਤੜਾਂ ਅਤੇ ਬਲਵਿੰਦਰ ਸਿੰਘ ਪੁੱਤਰ ਨਾਨਕ ਸਿੰਘ ਵਾਸੀ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਖਿਲਾਫ ਮੁਕੱਦਮਾ ਨੰਬਰ 139, ਮਿਤੀ 25-6-2025, ਧਾਰਾ 108,3(5) ਬੀ ਐੱਨ ਐੱਸ ਤਹਿਤ ਥਾਣਾ ਪਾਤੜਾਂ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।