
ਫਸਲਾਂ ਦੇ ਖਰੀਦ ਪ੍ਰਬੰਧਾਂ ਲਈ ਕੈਬਨਿਟ ਮੰਤਰੀਆਂ ਦੀ ਕਮੇਟੀ ਦੇ ਚੇਅਰਮੈਨ ਤੇ ਮੈਂਬਰ ਅੱਗੇ ਰੱਖੀਆਂ ਆੜਤੀਆਂ ਦੀਆਂ ਮੰਗਾ :
- by Jasbeer Singh
- June 27, 2025

ਫਸਲਾਂ ਦੇ ਖਰੀਦ ਪ੍ਰਬੰਧਾਂ ਲਈ ਕੈਬਨਿਟ ਮੰਤਰੀਆਂ ਦੀ ਕਮੇਟੀ ਦੇ ਚੇਅਰਮੈਨ ਤੇ ਮੈਂਬਰ ਅੱਗੇ ਰੱਖੀਆਂ ਆੜਤੀਆਂ ਦੀਆਂ ਮੰਗਾ : ਪ੍ਰਧਾਨ ਰਾਣਾ ਦੇਵੀਗੜ੍ਹ, 27 ਜੂਨ : ਅੱਜ ਪੰਜਾਬ ਸਕੱਤਰੇਤ ਚੰਡੀਗੜ ਵਿਖੇ ਕਮੇਟੀ ਦੇ ਚੇਅਰਮੈਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਕਮੇਟੀ ਮੈਂਬਰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਜੋ ਕਿ ਆੜਤੀ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਵੀ ਹਨ ਨੂੰ ਮੰਗ ਪੱਤਰ ਦੇ ਕੇ ਵਿਸਥਾਰ ਸਹਿਤ ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਤੇ ਸਾਥੀਆਂ ਨੇ ਮੰਡੀਆਂ ਵਿੱਚ ਕੰਮ ਕਰਦੀ ਲੇਬਰ ਦੇ ਰੇਟਾਂ ਵਿੱਚ ਵਾਧਾ ਕਰਨ, ਸਟੈਕਿੰਗ ਦਾ ਰੇਟ ਫਿਕਸ ਕਰਨ, ਮੰਡੀ ਐਕਟ ਵਿੱਚ ਢਾਈ ਫੀਸਦੀ ਤੱਕ ਆੜਤ ਵਾਲੇ ਲਫਜ਼ ਦੀ ਸੋਧ ਕਰਨ, ਦੁਕਾਨਾਂ, ਪਲਾਟਾਂ ਤੇ ਲਗਾਏ ਵਿਆਜ ਤੇ ਪਨਲਟੀਆਂ ਦਾ ਯਕਮੁਸਤ ਨਿਪਟਾਰਾ ਕਰਨ ਤੋਂ ਇਲਾਵਾ ਕਣਕ ਵਿੱਚ ਲੇਟ ਲਿਫਟਿੰਗ ਕਰਕੇ ਆੜਤੀਆਂ ਤੋਂ ਮੰਗੀ ਜਾਂਦੀ ਸ਼ਾਰਟੇਜ ਤੇ ਮੰਡੀਆਂ ਵਿੱਚ ਕਣਕ ਦੀ ਢੋਆ ਢੁਆਈ ਦੇ ਠੇਕੇਦਾਰਾਂ ਵੱਲੋਂ ਕੀਤੀ ਆੜਤੀਆਂ ਦੀ ਲੁੱਟ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਜਸਵਿੰਦਰ ਸਿੰਘ ਰਾਣਾ ਵੱਲੋਂ ਵਾਰ ਵਾਰ ਲੇਬਰ ਦੇ ਰੇਟ 25 ਫੀਸਦੀ ਵਧਾਉਣ ਤੇ ਜ਼ੋਰ ਦਿੱਤਾ ਗਿਆ। ਉਪਰੋਕਤ ਮੰਗਾਂ ਤੇ ਚੇਅਰਮੈਨ ਗੁਰਮੀਤ ਸਿੰਘ ਖੁੱਡੀਆਂ ਤੇ ਮੈਂਬਰ ਲਾਲਜੀਤ ਸਿੰਘ ਭੁੱਲਰ ਨੇ ਆੜਤੀ ਐਸੋਸੀਏਸ਼ਨ ਦੇ ਆਗੂਆਂ ਨੂੰ ਭਰੋਸਾ ਦਿੱਤਾ ਤੇ ਕਿਹਾ ਕੇ ਅਗਲੀ ਕਮੇਟੀ ਦੀ ਮੀਟਿੰਗ ਵਿੱਚ ਵਿਚਾਰ ਕੇ ਇਹ ਸਾਰੇ ਮਸਲੇ ਹੱਲ ਕੀਤੇ ਜਾਣਗੇ ਤੇ ਜੀਰੀ ਦੇ ਸੀਜਨ ਤੋਂ ਪਹਿਲਾਂ ਆੜਤੀ ਵਰਗ ਦੇ ਸਾਰੇ ਪੈਂਡਿੰਗ ਕੰਮ ਪਹਿਲ ਦੇ ਅਧਾਰ ਤੇ ਹੋਣਗੇ ਤਾਂ ਜੋ ਜੀਰੀ ਦੀ ਖਰੀਦ ਨਿਰਵਿਘਨ ਚੱਲ ਸਕੇ। ਇਸ ਮੀਟਿੰਗ ਵਿੱਚ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਅਤੇ ਚੇਅਰਮੈਨ ਪੰਜਾਬ ਆੜਤੀ ਐਸੋਸੀਏਸ਼ਨ, ਜਸਵਿੰਦਰ ਸਿੰਘ ਰਾਣਾ ਪੰਜਾਬ ਪ੍ਰਧਾਨ ਤੋਂ ਇਲਾਵਾ ਪੰਜਾਬ ਦੇ ਜਨ ਸਕੱਤਰ ਪੁਨੀਤ ਜੈਨ, ਸੀਨੀਅਰ ਮੀਤ ਪ੍ਰਧਾਨ ਇੰਜ. ਸਤਵਿੰਦਰ ਸਿੰਘ ਸੈਣੀ, ਕੁਲਵਿੰਦਰ ਸਿੰਘ ਗਿੱਲ ਮੋਗਾ, ਅਰਵਿੰਦਰ ਪਾਲ ਸਿੰਘ ਵਿੱਕੀ ਮਾਛੀਵਾੜਾ, ਸੁਸ਼ੀਲ ਮਿੱਤਲ ਆਦਿ ਵੀ ਮੌਜੂਦ ਸਨ ।