July 6, 2024 01:35:03
post

Jasbeer Singh

(Chief Editor)

Latest update

Ferozepur News : ਪਰਿਵਾਰ ਵੱਲੋਂ ਲਾਵਾਰਸ ਛੱਡੀ ਗੀਤਾ ਦੇ ਕੱਟਣੇ ਪੈ ਸਕਦੇ ਹਨ ਕੁਝ ਅੰਗ, ਪ੍ਰਸ਼ਾਸਨ ਨੇ ਗੁਰੂ ਗੋਬਿੰਦ ਸ

post-img

ਬਹੁਤ ਜ਼ਿਆਦਾ ਗੰਭੀਰ ਬਿਮਾਰੀ ਦੀ ਹਾਲਤ ਵਿਚ ਪਰਿਵਾਰ ਵੱਲੋਂ ਛੱਤ ’ਤੇ ਲਾਵਾਰਸ ਛੱਡੀ ਹੋਈ ਗੀਤਾ ਨੂੰ ਬੀਤੇ ਦਿਨੀਂ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੱਲੋਂ ਰੈਸਕਿਊ ਕਰ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਸੀ ਜਿੱਥੋਂ ਉਸ ਦੀ ਹਾਲਤ ਗੰਭੀਰ ਹੋਣ ਕਰ ਕੇ ਡਾਕਟਰਾਂ ਵੱਲੋਂ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਡਾਕਟਰ ਅਨੁਸਾਰ ਬੁਰੀ ਤਰ੍ਹਾਂ ਗਲ਼ ਚੁੱਕੇ ਗੀਤਾ ਦੇ ਕੁਝ ਅੰਗ ਕੱਟਣੇ ਪੈ ਸਕਦੇ ਹਨ। : ਬਹੁਤ ਜ਼ਿਆਦਾ ਗੰਭੀਰ ਬਿਮਾਰੀ ਦੀ ਹਾਲਤ ਵਿਚ ਪਰਿਵਾਰ ਵੱਲੋਂ ਛੱਤ ’ਤੇ ਲਾਵਾਰਸ ਛੱਡੀ ਹੋਈ ਗੀਤਾ ਨੂੰ ਬੀਤੇ ਦਿਨੀਂ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੱਲੋਂ ਰੈਸਕਿਊ ਕਰ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਸੀ ਜਿੱਥੋਂ ਉਸ ਦੀ ਹਾਲਤ ਗੰਭੀਰ ਹੋਣ ਕਰ ਕੇ ਡਾਕਟਰਾਂ ਵੱਲੋਂ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਡਾਕਟਰ ਅਨੁਸਾਰ ਬੁਰੀ ਤਰ੍ਹਾਂ ਗਲ਼ ਚੁੱਕੇ ਗੀਤਾ ਦੇ ਕੁਝ ਅੰਗ ਕੱਟਣੇ ਪੈ ਸਕਦੇ ਹਨ। ਉਧਰ ਬਿਮਾਰ ਪਤਨੀ ਨੂੰ ਖੁੱਲ੍ਹੇ ਅਸਮਾਨ ਹੇਠ ਮਰਨ ਲਈ ਛੱਡਣ ਵਾਲਾ ਗੀਤਾ ਦਾ ਪਤੀ ਖੁਦ ਨੂੰ ਬੇਕਸੂਰ ਦੱਸ ਰਿਹਾ ਹੈ। ਮਹਿਜ਼ 6 ਮਹੀਨੇ ਪਹਿਲਾਂ ਤੀਜਾ ਵਿਆਹ ਕਰਵਾਉਣ ਵਾਲਾ ਗੀਤਾ ਦਾ ਪਤੀ ਇਸ ਨੂੰ ਵੀ ਗੀਤਾ ਲਈ ਕੀਤਾ ਕੰਮ ਦੱਸ ਰਿਹਾ ਹੈ। ਭਾਵੇਂ ਕਿ ਗੀਤਾ ਦਾ ਪਤੀ ਕੇਵਲ ਕਿ੍ਰਸ਼ਨ ਦਾ ਕਹਿਣਾ ਹੈ ਕਿ ਉਸ ਨੇ ਗੀਤਾ ਦਾ ਧਿਆਨ ਰੱਖਣ ਲਈ ਹੀ ਤੀਜਾ ਵਿਆਹ ਕਰਵਾਇਆ ਹੈ ਪਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਕੇਵਲ ਕ੍ਰਿਸ਼ਨ ਖ਼ਿਲਾਫ਼ ਕਨੂੰਨੀ ਕਾਰਵਾਈ ’ਤੇ ਵਿਚਾਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਬ੍ਰਹਮ ਨਗਰੀ ਦੀ ਗਲੀ ਨੰਬਰ 7 ਦੇ ਰਹਿਣ ਵਾਲੇ ਹਲਵਾਈ ਕੇਵਲ ਕ੍ਰਿਸ਼ਨ ਨੇ ਤਿੰਨ ਵਿਆਹ ਕਰਵਾਏ ਹੋਏ ਹਨ। ਛੇ ਮਹੀਨੇ ਪਹਿਲਾਂ ਹੀ ਤੀਜਾ ਵਿਆਹ ਕੀਤਾ ਸੀ। ਉਸ ਦਾ ਪਹਿਲਾ ਵਿਆਹ ਗੀਤਾ ਨਾਂ ਦੀ ਔਰਤ ਨਾਲ ਹੋਇਆ ਸੀ। ਕੇਵਲ ਕ੍ਰਿਸ਼ਨ ਦੀ ਮੰਨੀਏ ਤਾਂ ਗੀਤਾ ਮਾਨਸਿਕ ਤੌਰ ’ਤੇ ਬਿਮਾਰ ਹੈ, ਗੀਤਾ ਦੇ ਪੈਰਾਂ ’ਤੇ ਜ਼ਖਮ ਹੋਣ ਕਾਰਨ ਹਾਲਤ ਕਾਫੀ ਖਰਾਬ ਹੋਈ ਪਈ ਸੀ। ਪਰਿਵਾਰ ਵੱਲੋਂ ਗੀਤਾ ਨੂੰ ਖੁੱਲ੍ਹੇ ਅਸਮਾਨ ਥੱਲੇੇ ਛੱਤ ’ਤੇ ਸ਼ਿਫਟ ਕੀਤਾ ਹੋਇਆ ਸੀ ਜਿੱਥੋਂ ਉਸ ਦੀ ਮਾੜੀ ਹਾਲਤ ਵੇਖ ਕੇ ਗੁਆਂਢੀਆਂ ਨੇ ਵੀਡੀੳ ਬਣਾ ਕੇ ਪ੍ਰਸ਼ਾਸਨ ਨੂੰ ਪਾ ਦਿੱਤੀ ਸੀ। ਗੁਆਂਢੀਆਂ ਤੋਂ ਸੂਚਨਾ ਮਿਲਣ ’ਤੇ ਐੱਸਡੀਐੱਮ ਡਾ. ਚਾਰੁਮਿਤਾ ਨੇ ਪੁਲਿਸ ਅਤੇ ਸਖੀ ਵਨ ਸਟਾਪ ਟੀਮ ਨੂੰ ਮੌਕੇ ’ਤੇ ਭੇਜ ਕੇ ਔਰਤ ਨੂੰ ਛੁਡਵਾਇਆ। ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੇ ਕਈ ਦਿਨਾਂ ਤੋਂ ਕੁਝ ਖਾਧਾ-ਪੀਤਾ ਨਹੀਂ ਸੀ ਅਤੇ ਮੰਜੇ ’ਤੇ ਪਈ ਸੀ। ਔਰਤ ਦੇ ਠੀਕ ਹੋਣ ਮਗਰੋਂ ਕੀਤੀ ਜਾ ਸਕਦੀ ਹੈ ਪਤੀ ਖ਼ਿਲਾਫ਼ ਕਾਰਵਾਈ ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਉਨ੍ਹਾਂ ਔਰਤ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਭੇਜਿਆ ਹੈ, ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ, ਉਸ ਦੇ ਠੀਕ ਹੋਣ ਤੋਂ ਬਾਅਦ ਉਹ ਮਾਮਲੇ ਦੀ ਜਾਂਚ ਕਰ ਕੇ ਰਿਪੋਰਟ ਅਧਿਕਾਰੀਆਂ ਨੂੰ ਭੇਜਣਗੇ, ਜਿਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਪਤਨੀ ਦੀ ਸੇਵਾ ਲਈ ਕਰਵਾਇਆ ਸੀ ਤੀਜਾ ਵਿਆਹ : ਕੇਵਲ ਕ੍ਰਿਸ਼ਨ ਕੇਵਲ ਕਿ੍ਰਸ਼ਨ ਦਾ ਕਹਿਣਾ ਹੈ ਕਿ ਸ਼ੂਗਰ ਅਤੇ ਮਾਨਸਿਕ ਤੌਰ ’ਤੇ ਬਿਮਾਰ ਪਤਨੀ ਦੀ ਦੇਖਭਾਲ ਕਰਨ ਲਈ ਉਸ ਨੇ ਦੋ ਵਾਰ ਵਿਆਹ ਕਰਵਾ ਲਿਆ। ਉਸ ਨੇ ਦੱਸਿਆ ਕਿ ਉਸ ਨੇ ਪਹਿਲੀ ਪਤਨੀ ਦੇ ਹੁੰਦੇ ਹੋਏ ਦੂਜਾ ਵਿਆਹ ਕਰ ਲਿਆ ਸੀ ਜਿਸ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ। ਹੁਣ ਕਰੀਬ 6 ਮਹੀਨੇ ਪਹਿਲਾਂ ਉਸ ਨੇ ਤੀਸਰਾ ਵਿਆਹ ਕਰਵਾਇਆ ਸੀ। ਉਸ ਨੇ ਕਿਹਾ ਕਿ ਤੀਜੀ ਪਤਨੀ ਸਮੇਤ ਉਸ ਦੀ ਸੇਵਾ ਕਰ ਰਿਹਾ ਹੈ, ਉਸ ਨਾਲ ਕੁਝ ਵੀ ਗਲਤ ਨਹੀਂ ਹੋਇਆ।

Related Post