July 6, 2024 01:18:36
post

Jasbeer Singh

(Chief Editor)

Latest update

ਕੇਂਦਰੀ ਜੇਲ੍ਹ ਫਿਰੋਜ਼ਪੁਰ ਚ ਹਵਾਈ ਲਾਂਘੇ ਜ਼ਰੀਏ ਇੱਕੋ ਰਾਤ ਚ ਪਹੁੰਚੇ 13 ਪੈਕਟ, ਪੈਕਟਾਂ ’ਚੋਂ 5 ਮੋਬਾਇਲ, 243 ਪੈ

post-img

ਇਸੇ ਸਿਲਸਿਲੇ ਨੂੰ ਅੱਗੇ ਤੋਰਦਿਆਂ ਬੀਤੀ ਰਾਤ ਕੇਂਦਰੀ ਜੇਲ ਅੰਦਰ ਸੁੱਟੇ ਗਏ 13 ਪੈਕਟਾਂ ਵਿੱਚੋਂ ਪੰਜ ਮੋਬਾਈਲ ਫੋਨ , 243 ਪੂੜੀਆਂ ਤੰਬਾਕੂ, 2 ਡੱਬੀਆਂ ਸਿਗਰਟ, 4 ਕੀਪੈਡ ਮੋਬਾਇਲ ਫੋਨ, 1 ਟੱਚ ਸਕਰੀਨ ਮੋਬਾਇਲ ਫੋਨ, 1 ਚਾਰਜਰ, 1 ਚਾਰਜਰ ਅਡਾਪਟਰ ਅਤੇ 2 ਡਾਟਾ ਕੇਬਲ ਬਰਾਮਦ ਹੋਏ ਹਨ।ਕਿਸੇ ਵੇਲੇ ਭਾਰਤ ਦੀਆਂ ਸਭ ਤੋਂ ਸੁਰੱਖਿਤ ਜੇਲ੍ਹਾਂ ਵਿੱਚੋਂ ਇੱਕ ਕੇਂਦਰੀ ਜੇਲ ਫਿਰੋਜ਼ਪੁਰ ਵਿੱਚ ਹਵਾਈ ਰੂਟ ਜਰੀਏ ਨਸ਼ੀਲੇ ਪਦਾਰਥ ਅਤੇ ਮੋਬਾਇਲਾਂ ਦਾ ਪਹੁੰਚਣਾ ਲਗਾਤਾਰ ਜਾਰੀ ਹੈ।ਇਸੇ ਸਿਲਸਿਲੇ ਨੂੰ ਅੱਗੇ ਤੋਰਦਿਆਂ ਬੀਤੀ ਰਾਤ ਕੇਂਦਰੀ ਜੇਲ ਅੰਦਰ ਸੁੱਟੇ ਗਏ 13 ਪੈਕਟਾਂ ਵਿੱਚੋਂ ਪੰਜ ਮੋਬਾਈਲ ਫੋਨ , 243 ਪੂੜੀਆਂ ਤੰਬਾਕੂ, 2 ਡੱਬੀਆਂ ਸਿਗਰਟ, 4 ਕੀਪੈਡ ਮੋਬਾਇਲ ਫੋਨ, 1 ਟੱਚ ਸਕਰੀਨ ਮੋਬਾਇਲ ਫੋਨ, 1 ਚਾਰਜਰ, 1 ਚਾਰਜਰ ਅਡਾਪਟਰ ਅਤੇ 2 ਡਾਟਾ ਕੇਬਲ ਬਰਾਮਦ ਹੋਏ ਹਨ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 42/52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਫਿਰੋਜ਼ਪੁਰ ਨੂੰ ਲਿਖੇ ਪੱਤਰ ਨੰਬਰ 7605 ਰਾਹੀਂ ਸਰਬਜੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 25-26 ਮਾਰਚ 2024 ਦੀ ਦਰਮਿਆਨੀ ਰਾਤ ਨੂੰ ਕਰੀਬ 4.30 ਏਐੱਮ ’ਤੇ ਕੇਂਦਰੀ ਜੇਲ੍ਹ ਅੰਦਰ ਅਣਪਛਾਤੇ ਵਿਅਕਤੀਆਂ ਵੱਲੋਂ 13 ਫੈਂਕੇ ਜੇਲ੍ਹ ਦੇ ਬਾਹਰੋਂ ਸੁੱਟੇ ਗਏ, ਜਿਨ੍ਹਾਂ ਨੂੰ ਖੋਲ੍ਹ ਕੇ ਚੈੱਕ ਕਰਨ ਤੇ 243 ਪੂੜੀਆਂ ਤੰਬਾਕੂ, 2 ਡੱਬੀ ਸਿਗਰਟ, 2 ਕੀਪੈਡ ਮੋਬਾਇਲ ਫੋਨ, 1 ਟੱਚ ਸਕਰੀਨ ਮੋਬਾਇਲ ਫੋਨ, 1 ਨੋਕੀਆ ਕੰਪਨੀ ਦਾ ਚਾਰਜਰ, 1 ਚਾਰਜਰ ਅਡਾਪਟਰ, 2 ਡਾਟਾ ਕੇਬਲ ਬਰਾਮਦ ਹੋਈਆਂ।ਸਰਬਜੀਤ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਮਿਤੀ 26 ਮਾਰਚ 2024 ਨੂੰ ਉਸ ਵੱਲੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਸਮੇਤ ਸਾਥੀ ਕਰਮਚਾਰੀਆਂ ਦੇ ਤਲਾਸ਼ੀ ਕੀਤੀ ਗਈ ਤੇ ਤਲਾਸ਼ੀ ਦੌਰਾਨ ਵੱਖ ਵੱਖ ਥਾਵਾਂ ਤੋਂ 2 ਮੋਬਾਇਲ ਫੋਨ ਕੀਪੈਡ ਲਵਾਰਿਸ ਬਰਾਮਦ ਹੋਏ। ਪੁਲਿਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Post