ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਦੇ ਸੁਰੱਖਿਆ ਜ਼ੋਨ ਵਿੱਚ ਹੋਈ ਲੜਾਈ- ਗੈਂਗਸਟਰ ਹੈਪੀ ਭੁੱਲਰ ਗੰਭੀਰ ਜ਼ਖਮੀ
- by Jasbeer Singh
- June 5, 2025
ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਦੇ ਸੁਰੱਖਿਆ ਜ਼ੋਨ ਵਿੱਚ ਹੋਈ ਲੜਾਈ- ਗੈਂਗਸਟਰ ਹੈਪੀ ਭੁੱਲਰ ਗੰਭੀਰ ਜ਼ਖਮੀ ਨਾਭਾ, 5 ਜੂਨ : ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਦੇ ਅੰਦਰ ਸੁਰੱਖਿਆ ਜ਼ੋਨ ਵਿੱਚ ਸਵੇਰੇ ਲਗਭਗ 12 ਵਜੇ ਇੱਕ ਹਿੰਸਕ ਲੜਾਈ ਹੋਈ, ਜਿਸ ਵਿੱਚ ਹਮਲੇ ਦੌਰਾਨ ਕੈਦੀ ਅਤੇ ਕਥਿਤ ਗੈਂਗਸਟਰ ਹਰਪ੍ਰੀਤ ਸਿੰਘ ਹੈਪੀ ਭੁੱਲਰ ਪੁੱਤਰ ਅਵਤਾਰ ਸਿੰਘ ਵਾਸੀ ਕੰਬੋਜ ਨਗਰ, ਫਿਰੋਜ਼ਪੁਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਹੈਪੀ ਭੁੱਲਰ ਨੂੰ ਤੁਰੰਤ ਸਿਵਲ ਹਸਪਤਾਲ ਨਾਭਾ ਲਿਜਾਇਆ ਗਿਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।ਪੁਲਿਸ ਜਾਂਚ ਅਨੁਸਾਰ, ਇਸ ਹਮਲੇ ਵਿੱਚ ਤਿੰਨ ਹੋਰ ਗੈਂਗਸਟਰਾਂ ਦੇ ਨਾਮ ਸਾਹਮਣੇ ਆਏ ਹਨ ਅਰਸ਼ਦੀਪ ਸਿੰਘ ਬਿੱਟੂ, ਪੁੱਤਰ ਮਹਿੰਦਰ ਸਿੰਘ, ਵਾਸੀ ਮਹਿਲ ਕਲਾਂ, ਬਰਨਾਲਾ (ਪੀ ਏ ਆਈ ਐਸ ਆਈ ਡੀ - 081132)ਸ਼ਮਸ਼ੇਰ ਸਿੰਘ ਸ਼ੇਰਾ, ਪੁੱਤਰ ਸਲਵਿੰਦਰ ਸਿੰਘ, ਵਾਸੀ ਪਿੰਡ ਖੇੜਾ ਕਲਾਂ, ਥਾਣਾ ਘਣੀਏ ਕੇ, ਬਟਾਲਾ (ਪੀ ਏ ਆਈ ਐਸ ਆਈ ਡੀ - 197624) ਚਮਕੌਰ ਸਿੰਘ ਬੇਅੰਤ, ਪੁੱਤਰ ਸੇਵਕ ਸਿੰਘ, ਵਾਸੀ ਪਿੰਡ ਮਾੜੀ ਮੁਸਤਫਾ, ਥਾਣਾ ਬਾਘਾ ਪੁਰਾਣਾ, ਮੋਗਾ (ਪੀ ਏ ਆਈ ਐਸ ਆਈ ਡੀ - 254341) ਜਾਣਕਾਰੀ ਮੁਤਾਬਕ ਇਹ ਤਿੰਨੇ ਦੋਸ਼ੀ ਜੇਲ੍ਹ ਵਿੱਚ ਪਹਿਲਾਂ ਤੋਂ ਕੈਦ ਹਨ ਅਤੇ ਉਨ੍ਹਾਂ ਦੀ ਪਛਾਣ ਖ਼ਤਰਨਾਕ ਗੈਂਗਸਟਰਾਂ ਵਜੋਂ ਹੋਈ ਹੈ। ਇਸ ਸਾਰੀ ਘਟਨਾ ਸਬੰਧੀ ਥਾਣਾ ਸਦਰ ਨਾਭਾ ਦੀ ਪੁਲਿਸ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਗੰਭੀਰਤਾ ਦੇ ਅਧਾਰ 'ਤੇ ਹੋਰ ਕੈਦੀਆਂ ਦੀ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
