post

Jasbeer Singh

(Chief Editor)

Patiala News

ਥਾਣਾ ਪਸਿਆਨਾ ਦੇ ਮਾਲਖਾਨੇ ਨੂੰ ਲੱਗੀ ਅੱਗ ਵਿਚ ਸਾਮਾਨ ਸੜ ਕੇ ਹੋਇਆ ਸੁਆਹ

post-img

ਥਾਣਾ ਪਸਿਆਨਾ ਦੇ ਮਾਲਖਾਨੇ ਨੂੰ ਲੱਗੀ ਅੱਗ ਵਿਚ ਸਾਮਾਨ ਸੜ ਕੇ ਹੋਇਆ ਸੁਆਹ ਪਟਿਆਲਾ : ਸੰਗਰੂਰ ਰੋਡ ’ਤੇ ਸਥਿਤ ਥਾਣਾ ਪਸਿਆਣਾ ਦੇ ਮਾਲਖਾਨੇ ’ਚ ਐਤਵਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਇਸ ਅੱਗ ਕਾਰਨ ਥਾਣੇ ’ਚ ਰੱਖਿਆ ਸਾਮਾਨ ਤੇ ਮਾਲਖਾਨੇ ਦਾ ਜਿ਼ਆਦਾਤਰ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਕਾਫੀ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਇਸ ਥਾਣੇ ਦੇ ਇੰਚਾਰਜ ਵਜੋਂ ਇੰਸਪੈਕਟਰ ਅਜੇ ਕੁਮਾਰ ਨੇ ਹਾਲ ਹੀ ਚਾਰਜ ਲਿਆ ਸੀ, ਜਿਸਦੇ ਬਾਅਦ ਅੱਗ ਲੱਗਣ ਦੀ ਇਹ ਘਟਨਾ ਵਾਪਰੀ। ਅੱਗ ਲੱਗਣ ਕਾਰਨ ਨੁਕਸਾਨ ਨੂੰ ਲੈ ਕੇ ਥਾਣਾ ਇੰਚਾਰਜ ਨੇ ਕੁਝ ਕਹਿਣ ਤੋਂ ਇਨਕਾਰ ਕੀਤਾ ਹੈ ਪਰ ਨੁਕਸਾਨ ਕਾਫੀ ਹੋਇਆ ਹੈ ।

Related Post