post

Admin

(Chief Editor)

Haryana News

ਹਰਿਆਣਾ ਦੇ ਦਾਦਰੀ ਸ਼ਹਿਰ ਵਿਖੇ ਦੋ ਧੜਿਆਂ ਵਿਚਕਾਰ ਹੋਈ ਗੋਲੀਬਾਰੀ

post-img

ਹਰਿਆਣਾ ਦੇ ਦਾਦਰੀ ਸ਼ਹਿਰ ਵਿਖੇ ਦੋ ਧੜਿਆਂ ਵਿਚਕਾਰ ਹੋਈ ਗੋਲੀਬਾਰੀ

ਹਰਿਆਣਾ, 6 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਦਾਦਰੀ ਵਿਖੇ ਅੱਜ ਪੁਲਸ ਸਟੇਸ਼ਨ ਦੇ ਸਾਹਮਣੇ ਹੀ ਦੋ ਧੜਿਆਂ ਵਿਚਕਾਰ ਗੋਲੀਬਾਰੀ (Shooting) ਦੀ ਘਟਨਾ ਵਾਪਰਨ ਦਾ ਸਮਾਚਾਰ ਹੈ ।

ਕਿੰਨੇ ਵਿਅਕਤੀ ਹੋਏ ਜਖਮੀ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਦਾਦਰੀ (City Dadri) ਵਿਖੇ ਜੋ ਪੁਲਸ ਸਟੇਸ਼ਨ ਦੇ ਸਾਹਮਣੇ ਦੋ ਧੜਿਆਂ ਵਿਚਾਲੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਚਲਦਿਆਂ 6 ਵਿਅਕਤੀ ਗੰਭੀਰ ਜ਼ਖਮੀ (Seriously injured) ਹੋ ਗਏ ਹਨ । ਜਿਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਰੋਹਤਕ ਵਿਖੇ ਬਣੇ ਪੀ. ਜੀ. ਆਈ. ਵਿਚ ਰੈਫਰ ਕੀਤਾ ਗਿਆ ਹੈ ।

ਪੁਲਸ ਨੇ ਮੁਲਜਮਾਂ ਦੀ ਭਾਲ ਕਰ ਦਿੱਤੀ ਹੈ ਸ਼ੁਰੂ

ਹਰਿਆਣਾ ਵਿਖੇ ਜਿਸ ਪੁਲਸ ਥਾਣੇ ਦੇ ਸਾਹਮਣੇ ਹੀ ਦੋ ਧੜਿਆਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਗੋਲੀਬਾਰੀ ਹੋਈ ਹੈ ਵਾਲੇ ਮਾਮਲੇ ਵਿਚ ਪੁਲਸ ਨੇ ਇਲਾਕੇ ਨੂੰ ਘੇਰਾ ਪਾ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜਦਕਿ ਗੋਲੀਬਾਰੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ । ਸ਼ੁਰੂਆਤੀ ਜਾਂਚ ਦੌਰਾਨ ਪੁਲਸ ਨੂੰ ਸ਼ੱਕ ਹੈ ਕਿ ਇਹ ਗੈਂਗਵਾਰ ਦਾ ਮਾਮਲਾ ਹੈ ।

ਪੁਲਸ ਦੇ ਉਚ ਅਧਿਕਾਰੀ ਪਹੁੰਚੇ ਸਿਵਲ ਹਸਪਤਾਲ

ਘਟਨਾ ਦੀ ਸੂਚਨਾ ਮਿਲਣ `ਤੇ ਡੀ. ਐਸ. ਪੀ. (D. S. P.) ਕਪਤਾਨ ਸਿੰਘ ਅਤੇ ਡੀ. ਐਸ. ਪੀ. (ਹੈੱਡਕੁਆਰਟਰ) ਧੀਰਜ ਕੁਮਾਰ ਸਿਵਲ ਹਸਪਤਾਲ ਪਹੁੰਚੇ । ਪੁਲਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਤਿੰਨ ਬਦਮਾਸ਼ ਮੋਟਰਸਾਈਕਲ `ਤੇ ਆਏ ਸਨ ਤੇ ਉਨ੍ਹਾਂ ਨੇ ਪਹਿਲਾਂ ਸਕਾਰਪੀਓ ਨੂੰ ਜ਼ਬਰਦਸਤੀ ਰੁਕਵਾਇਆ ਅਤੇ ਫਿਰ ਅੰਨ੍ਹੇਵਾਹ ਗੋਲੀਆਂ ਚਲਾਈਆਂ । ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ।

Related Post

Instagram