post

Jasbeer Singh

(Chief Editor)

Patiala News

ਫਿਟਨੈਸ ਕਲੱਬ ਪਟਿਆਲਾ ਨਿਭਾ ਰਿਹਾ ਬਾਰਾਦਰੀ ਗਾਰਡਨ ਪਟਿਆਲਾ ਵਿੱਚ ਤੰਦਰੁਸਤ ਰਹਿਣ ਦੀਆਂ ਵਿਧੀਆਂ ਰਾਹੀਂ ਸੇਵਾ

post-img

ਫਿਟਨੈਸ ਕਲੱਬ ਪਟਿਆਲਾ ਨਿਭਾ ਰਿਹਾ ਬਾਰਾਦਰੀ ਗਾਰਡਨ ਪਟਿਆਲਾ ਵਿੱਚ ਤੰਦਰੁਸਤ ਰਹਿਣ ਦੀਆਂ ਵਿਧੀਆਂ ਰਾਹੀਂ ਸੇਵਾ ਪਟਿਆਲਾ, 29 ਮਈ : ਬਾਰਾਦਰੀ ਗਾਰਡਨ ਪਟਿਆਲਾ ਵਿੱਚ ਫਿਟਨੈਸ ਕਲੱਬ ਪਟਿਆਲਾ ਵੱਲੋਂ ਇਕ ਸਾਲ ਤੋਂ ਲਗਾਤਾਰ ਤੰਦਰੁਸਤ ਰਹਿਣ ਦੀਆਂ ਵਿਧੀਆਂ ਰਾਹੀਂ ਸੇਵਾ ਨਿਭਾ ਰਿਹਾ ਹੈ। ਫਿਟਨੈਸ ਕਲੱਬ ਪਟਿਆਲਾ ਵੱਲੋਂ ਸਾਲਗਿਰਾਹ ਧੂੰਮ ਧਾਮ ਨਾਲ ਕੇਕ ਕੱਟਣ ਦੀ ਰਸਮ ਵਿੱਚ ਮੇਅਰ ਕੁੰਦਨ ਗੋਗੀਆ ਜੀ, ਡਿਪਟੀ ਡਾਇਰੈਕਟਰ ਬਾਗਬਾਨੀ ਸ੍ਰੀ ਸੰਦੀਪ ਸਿੰਘ ਗਰੇਵਾਲ, ਡਾ. ਜੀ.ਐਸ. ਆਨੰਦ ਵਲ ਡਾਇਰੈਕਟਰ ਐਨ.ਆਈ.ਐਸ., ਜ਼ਸਵੰਤ ਸਿੰਘ ਕੌਲੀ, ਪ੍ਰਧਾਨ ਹੈਲਥ ਅਵੇਅਰਨੈਸ ਸੁਸਾਇਟੀ ਰਜਿ:, ਹੈਪੀ ਵਰਮਾ ਫਿਟਨੈਸ ਕਲੱਬ ਪਟਿਆਲਾ, ਪ੍ਰਧਾਨ ਤਰਨਜੋਤ ਸਿੰਘ, ਸੋਨੀਆ ਵਰਮਾ, ਨੀਲਮ, ਪਰਮਿੰਦਰ ਸਿੰਘ, ਸੰਜੀਵ , ਨੀਲੂ, ਰਾਜੇਸ਼ ਵਰਮਾ ਆਦਿ ਹਾਜਰ ਸਨ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸ੍ਰੀ ਕੁੰਦਨ ਗੋਗੀਆ ਮੇਅਰ ਪਟਿਆਲਾ ਸਨ। ਜਿਹਨਾਂ ਨੇ ਇਸ ਕਲੱਬ ਦੀਆਂ ਗਤੀਵਿਧੀਆਂ ਨੂੰ ਦੇਖ ਕੇ ਸਾਰੀ ਟੀਮ ਦੀ ਹੋਂਸਲਾ ਅਫਜਾਈ ਕੀਤੀ ਅਤੇ ਵਧਾਈ ਦਿੱਤੀ। ਲੋਕਾਂ ਨੂੰ ਤੰਦਰੁਸਤ, ਸਿਹਤਯਾਬੀ ਅਤੇ ਦੇਹ ਅਰੋਗਤਾ ਦੇ ਉਪਰਾਲੇ ਕਰਨੇ ਕਲੱਬ ਦੀ ਟੀਮ ਵਰਕਿੰਗ ਦੀ ਪ੍ਰਸੰਸਾ ਕੀਤੀ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਡਾ. ਸੰਦੀਪ ਸਿੰਘ ਗਰੇਵਾਲ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਪਟਿਆਲਾ ਸਨ । ਉਹਨਾਂ ਨੇ ਟੀਮ ਦੀ ਵਰਕਿੰਗ ਦੇਖਦਿਆ ਟੀਮ ਨੂੰ ਵਧਾਈ ਦਿੱਤੀ ਅਤੇ ਚੰਗੀ ਸਿਹਤ ਰਖਣ ਸਬੰਧੀ ਕੀਤੇ ਜਾ ਰਹੇ ਕਾਰਜ ਸਬੰਧੀ ਹੌਂਸਲਾ ਅਫਜਾਈ ਕੀਤੀ ਇਸ ਟੀਮ ਵੱਲੋਂ ਬਾਗਬਾਨੀ ਦੀ ਸਾਫ ਸਫਾਈ ਰੱਖਣ ਸਬੰਧੀ ਵੀ ਸਰਾਹਨਾ ਯੋਗ ਕੰਮ ਦੱਸਿਆ। ਵਿਸ਼ੇਸ਼ ਮਹਿਮਾਨ ਤੌਰ ਤੇ ਪਹੁੰਚੇ ਡਾ. ਜੀ.ਐਸ. ਆਨੰਦ ਸਾਬਕਾ ਡਾਇਰੈਕਟਰ ਐਨ.ਆਈ.ਐਸ. ਨੇ ਇਹਨਾਂ ਦੀਆਂ ਸਿਹਤ ਵਰਧਿਕ ਗਤੀਵਿਧੀਆਂ ਤੇ ਪ੍ਰਸੰਸਾ ਕੀਤੀ ਅਤੇ ਇੱਕ ਸਾਲ ਦੀ ਮਿਹਨਤ ਤੇ ਸਾਲਗਿਰਾਹ ਮਨਾਉਣ ਸਬੰਧੀ ਇੱਕ ਅੱਛੀ ਰਵਾਇਤ ਦੱਸਿਆ । ਆਨੰਦ ਸਾਹਿਬ ਨੇ ਸਾਰੀ ਟੀਮ ਨੂੰ ਵਧਾਈ ਦਿੱਤੀ ਅਤੇ ਇਸੇ ਕਾਰਜ ਨੂੰ ਲਗਾਤਾਰ ਇਕ ਮੁਹਿੰਮ ਦੀ ਤਰ੍ਹਾਂ ਚਲਾਉਣ ਦੀ ਪ੍ਰੇਰਣਾ ਦਿੱਤੀ। ਇਸ ਸਮਾਗਮ ਵਿੱਚ ਉਚੇਚੇ ਤੌਰਤੇ ਪਹੁੰੰਚੀ ਯੋਗਾ ਇੰਸਟਰੈਕਟਰ ਮਿਸ ਮੰਜ਼ੂ ਸਿੰਘ ਅਲਵਰ ਰਾਜਿਸਥਾਨ ਨੇ ਫਿਟਨੈਸ ਕਲੱਬ ਵੱਲੋਂ ਲਗਾਤਾਰ ਇੱਕ ਸਾਲ ਤੋਂ ਲੋਕਾਂ ਨੂੰ ਚੰਗੀ ਸਿਹਤ ਰੱਖਣ ਸਬੰਧੀ ਕਸਰਤਾਂ ਕਰਾਉਣੀਆਂ ਇਕ ਮਹਾਨ ਕਾਰਜ ਦੱਸਿਆ । ਕੁੰਦਨ ਗੋਗੀਆ ਜੀ ਦੀ ਮਿਸਿਜ਼ ਰਜਨੀ ਗੋਗੀਆ ਵੀ ਇਸ ਸਮਾਗਮ ਵਿੱਚ ਹਾਜਿਰ ਸਨ । ਉਨ੍ਹਾਂ ਨੇ ਫਿਟਨੈਸ ਕਲੱਬ ਪਟਿਆਲਾ ਦੀ ਟੀਮ ਮੈਂਬਰਾਂ ਨਾਲ ਉਹਨਾਂ ਦਾ ਵਿਚਾਰ ਜਾਣੇ ਅਤੇ ਮਹੱਤਵਪੂਰਨ ਵਿਚਾਰ ਵਟਾਂਦਰੇ ਕੀਤੇ। ਬਾਰਾਦਰੀ ਦੇ ਇਸ ਸਾਲਗਿਰਾਹ ਮੌਕੇ ਉਪਰ ਹੈਲਥ ਅਵੇਅਰਨੈਸ ਸੁਸਾਇਟੀ ਬਾਰਾਦਰੀ ਗਾਰਡਨਜ ਪਟਿਆਲਾ ਤੋਂ ਜ਼ਸਵੰਤ ਸਿੰਘ ਕੌਲੀ ਪ੍ਰਧਾਨ, ਯੋਗਾ ਪਰਿਵਾਰ ਗਰੁਪ ਟੀ.ਐਸ. ਭਮਰਾ, ਹਰਜੀਤ ਕੌਰ ਰੋਜੀ, ਜ਼ੋਗਿੰਦਰ ਸਿੰਘ ਤੁਲੀ, ਫਰੈਂਡਜ਼ ਬਾਰਾਦਰੀ ਗਾਰਡਨਜ਼ ਜਸਜੀਤ ਰਾਜੂ, ਬਾਰਾਦਗੀ ਵਾਕ ਜੱਗੀ ਗਰੁੱਪ ਤੋਂ ਜਗਦੀਸ਼ ਆਹੂਜਾ, ਸਿੰਮੀ ਭਾਟੀਆ ਭੰਗੜਾ ਗਰੁੱਪ ਤੋਂ ਉਰਵਿੰਦਰ ਕੌਰ, ਨਿਸ਼ੁਲਕ ਯੋਗਾ ਗਰੁੱਪ ਤੋਂ ਐਨ. ਡੀ. ਗੋਇਲ, ਬਟਰ ਫਲਾਈ ਗਰੁੱਪ, ਆਲੀਸ਼ਾਨ ਗਰੁੱਪ ਤੋਂ ਜਨਕ ਰਾਜ ਗੁਪਤਾ, ਪ੍ਰਕਾਸ਼ ਰਾਮ, ਲਕਸ਼ਮੀ ਚੰਦ ਗੁਪਤਾ ਆਦਿ ਹਾਜ਼ਰ ਸਨ। ਇਸ ਸਮਾਗਮ ਵਿੱਚ ਲਗਭਗ 150 ਤੋਂ ਵੱਧ ਸੈਰ ਪ੍ਰੇਮੀਆਂ ਨੇ ਸ਼ਿਰਕਤ ਕੀਤੀ ਅੰਤ ਵਿੱਚ ਆਏ ਮਹਿਮਾਨਾਂ ਲਈ ਚਾਹ, ਲੱਸੀ, ਮਿਠਾਈ ਆਦਿ ਦਾ ਪ੍ਰਬੰਧ ਕੀਤਾ ਗਿਆ ।

Related Post