post

Jasbeer Singh

(Chief Editor)

Latest update

ਪਾਕਿਸਤਾਨ ਵਿਚ ਆਤਮਘਾਤੀ ਬੰਬ ਧਮਾਕੇ ਕਾਰਨ ਪੰਜ ਲੋਕਾਂ ਦੀ ਮੌਤ

post-img

ਪਾਕਿਸਤਾਨ ਵਿਚ ਆਤਮਘਾਤੀ ਬੰਬ ਧਮਾਕੇ ਕਾਰਨ ਪੰਜ ਲੋਕਾਂ ਦੀ ਮੌਤ ਪਾਕਿਸਤਾਨ, 24 ਜਨਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਖੇ ਇਕ ਆਤਮਘਾਤੀ ਹਮਲਾ ਹੋਣ ਦੇ ਚਲਦਿਆਂ ਪੰਜ ਵਿਅਕਤੀਆਂ ਦੀ ਮੌਤ ਤੇ 10 ਜ਼ਖ਼ਮੀ ਹੋ ਗਏ ਹਨ। ਕਿਸ ਵੇਲੇ ਹੋਇਆ ਧਮਾਕਾ ਪ੍ਰਾਪਤ ਜਾਣਕਾਰੀ ਅਨੁਸਾਰ ਜੋ ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਸੂਬੇ ਵਿੱਚ ਇੱਕ ਵੱਡਾ ਆਤਮਘਾਤੀ ਹਮਲਾ ਹੋਇਆ ਹੈ ਇਕ ਵਿਆਹ ਸਮਾਗਮ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ ਤੇ ਜਿਸ ਵੇਲੇ ਲੋਕ ਵਿਆਹ ਸਮਾਗਮ ਵਿਚ ਨੱਚ ਰਹੇ ਸਨ ਤੇ ਇਸ ਧਮਾਕੇ ਵਿਚ ਜਿਥੇ ਪੰਜ ਦੀ ਮੌਤ ਹੋਈ ਹੈ ਉਥੇ 10 ਜਣੇ ਜ਼ਖ਼ਮੀ ਵੀ ਹੋਏ ਹਨ । ਪੁਲਸ ਨੇ ਦੱਸਿਆ ਕਿ ਹਮਲਾ ਸ਼ੁੱਕਰਵਾਰ ਨੂੰ ਇੱਕ ਸ਼ਾਂਤੀ ਕਮੇਟੀ ਮੈਂਬਰ ਦੇ ਘਰ ਉਸ ਸਮੇਂ ਹੋਇਆ ਜਦੋਂ ਵਿਆਹ ਦਾ ਜਸ਼ਨ ਚੱਲ ਰਿਹਾ ਸੀ । ਪੁਲਸ ਸੁਪਰਡੈਂਟ ਨੇ ਦਿੱਤੀ ਜਾਣਕਾਰੀ ਡੇਰਾ ਇਸਮਾਈਲ ਖਾਨ ਜਿ਼ਲ੍ਹੇ ਦੇ ਪੁਲਸ ਸੁਪਰਡੈਂਟ ਸੱਜਾਦ ਅਹਿਮਦ ਸਾਹਿਬਜ਼ਾਦਾ ਨੇ ਦੱਸਿਆ ਹੈ ਕਿ ਇਹ ਹਮਲਾ ਇੱਕ ਆਤਮਘਾਤੀ ਹਮਲਾ ਸੀ ਜੋ ਸ਼ਾਂਤੀ ਕਮੇਟੀ ਦੇ ਮੁਖੀ ਨੂਰ ਆਲਮ ਮਹਿਸੂਦ ਦੇ ਘਰ `ਤੇ ਹੋਇਆ ਸੀ । ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਪੰਜ ਲਾਸ਼ਾਂ ਅਤੇ 10 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਹਮਲਾ ਹੋਇਆ ਤਾਂ ਮਹਿਮਾਨ ਨੱਚ ਰਹੇ ਸਨ। ਧਮਾਕੇ ਕਾਰਨ ਕਮਰੇ ਦੀ ਛੱਤ ਡਿੱਗ ਗਈ, ਜਿਸ ਕਾਰਨ ਲੋਕ ਮਲਬੇ ਹੇਠ ਦੱਬ ਗਏ। ਇਸ ਕਾਰਨ ਉਨ੍ਹਾਂ ਤੱਕ ਪਹੁੰਚਣਾ ਮੁਸ਼ਕਲ ਹੋ ਗਿਆ ਅਤੇ ਬਚਾਅ ਕਾਰਜਾਂ ਵਿੱਚ ਰੁਕਾਵਟ ਆਈ। ਬਚਾਅ ਵਿਭਾਗ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਸੱਤ ਐਂਬੂਲੈਂਸਾਂ, ਇੱਕ ਫਾਇਰ ਬ੍ਰਿਗੇਡ ਵਾਹਨ ਅਤੇ ਇੱਕ ਆਫ਼ਤ ਵਾਹਨ ਮੌਕੇ `ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਮੁੱਖ ਮੰਤਰੀ ਨੇ ਕੀ ਆਖਿਆ ਖੈਬਰਪਖਤੂਨਖਵਾ ( ਕੇ. ਪੀ.) ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਨੇ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਪੁਲਸ ਇੰਸਪੈਕਟਰ ਜਨਰਲ ਤੋਂ ਰਿਪੋਰਟ ਮੰਗੀ ਹੈ ਤੇ ਕਿਹਾ ਹੈ ਕਿ ਹਮਲਾਵਰਾਂ ਨੂੰ ਬਖਸਿ਼ਆ ਨਹੀਂ ਜਾਵੇਗਾ।

Related Post

Instagram