post

Jasbeer Singh

(Chief Editor)

Punjab

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਤੇ

post-img

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਤੇ ਸਾਥੀਆਂ ਲਈ ਸਜ਼ਾ ਤੈਅ ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਤੇ ਸਾਥੀਆਂ ਲਈ ਸਜ਼ਾ ਤੈਅ ਕਰ ਦਿੱਤੀ ਹੈ । ਨਿਸ਼ਚਿਤ ਸਜ਼ਾ ਮੁਤਾਬਕ ਇਹ ਸਾਰੇ ਕੱਲ੍ਹ ਮਿਤੀ 3 ਦਸੰਬਰ 2024 ਤੋਂ ਸੰਗਤ ਲਈ ਬਣੇ ਬਾਥਰੂਮਾਂ ਦੀ 12.00 ਤੋਂ 1.00 ਵਜੇ ਤੱਕ ਸਫਾਈ ਕਰਨਗੇ । ਮੈਨੇਜਰ ਸ੍ਰੀ ਦਰਬਾਰ ਸਾਹਿਬ ਹਾਜ਼ਰੀ ਚਿੰਨਤਾ ਕਰਨਗੇ । ਇਸ ਉਪਰੰਤ ਇਕ ਘੰਟਾ ਲੰਗਰ ਵਿਚ ਭਾਂਡੇ ਮਾਂਜਣਗੇ । ਇਸ ਉਪਰੰਤ ਗੁਰਬਾਣੀ ਕੀਰਤਨ ਸਰਵਰਣ ਕਰਨਗੇ । ਇਹਨਾਂ ਸਾਰਿਆਂ ਦੇ ਗੱਲ ਵਿਚ ਤਖਤੀ ਪਾਈ ਜਾਵੇਗੀ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਾਈ ਜਾਂਦੀ ਹੈ, ਪਾਈ ਜਾਵੇਗੀ । ਇਸ ਤੋਂ ਇਲਾਵਾ ਵ੍ਹੀਲ ਚੇਅਰ ’ਤੇ ਬੈਠੇ ਸੁਖਦੇਵ ਸਿੰਘ ਢੀਂਡਸਾ ਤੇ ਸੁਖਬੀਰ ਸਿੰਘ ਬਾਦਲ ਹੱਥ ਵਿਚ ਬਰਛਾ ਫੜ ਕੇ ਤਖਤ ਸਾਹਿਬਾਨ ’ਤੇ ਦੋ-ਦੋ ਦਿਨ ਸਵੇਰੇ 9.00 ਤੋਂ 10.00 ਵਜੇ ਤੱਕ ਬੈਠਣਗੇ । ਸ੍ਰੀ ਦਰਬਾਰ ਸਾਹਿਬ ਤੇ ਦਰਸ਼ਨੀ ਡਿਓੜੀ ਦੇ ਬਾਹਰ ਇਹ ਸੇਵਾ ਨਿਭਾਈ ਜਾਵੇਗੀ । ਇਸ ਤੋਂ ਇਲਾਵਾ ਭਾਂਡੇ ਮਾਂਜਣ ਦੀ ਸੇਵਾ ਕੀਤੀ ਜਾਵੇਗੀ । ਕੀਰਤਣ ਸਰਵਣ ਕਰਨਾ ਹੋਵੇਗਾ ਤੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੋਵੇਗਾ ।

Related Post