post

Jasbeer Singh

(Chief Editor)

Latest update

"ਕਿਹੜੀ ਰਾਸ਼ੀ ਦੇ ਲੋਕਾਂ ਲਈ ਅੱਜ ਨਵੇਂ ਮੌਕੇ ਆ ਸਕਦੇ ਹਨ?"

post-img

ਮੇਖ : ਕਿਉਂਕਿ ਕੋਰਟ ਕਚਹਿਰੀ ਦੇ ਕਿਸੇ ਕੰਮ ਲਈ ਆਪ ਦਾ ਸਿਤਾਰਾ ਸਟ੍ਰਾਂਗ ਹੈ, ਇਸ ਲਈ ਆਪ ਦੇ ਪੱਖ ਨੂੰ ਜ਼ਿਆਦਾ ਅਟੈਂਸ਼ਨ ਨਾਲ ਸੁਣਿਆ ਜਾ ਸਕਦਾ ਹੈ। ਬ੍ਰਿਖ : ਕਿਸੇ ਵੱਡੇ ਆਦਮੀ ਤੋਂ ਉਸ ਦਾ ਸਹਿਯੋਗ ਲੈਣ ਲਈ ਆਪ ਜੇ ਉਸ ਨੂੰ ਅਪਰੋਚ ਕਰੋਗੇ, ਤਾਂ ਉਹ ਆਪ ਦੀ ਗੱਲ ਧੀਰਜ ਅਤੇ ਧਿਆਨ ਨਾਲ ਸੁਣੇਗਾ। ਮਿਥੁਨ : ਡ੍ਰਿੰਕਸ-ਕੈਮੀਕਲਸ, ਰੰਗ ਰੋਗਨ, ਪੈਟ੍ਰੋਲੀਅਮ ਅਤੇ ਸੀ. ਪ੍ਰੋਡਕਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ। ਕਰਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਮੂਡ ’ਚ ਖੁਸ਼ਦਿਲੀ ਅਤੇ ਜ਼ਿੰਦਾਦਿਲੀ ਹਾਵੀ ਰਹੇਗੀ, ਕੋਸ਼ਿਸ਼ਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ। ਸਿੰਘ : ਖਰਚਿਆਂ ਦਾ ਜ਼ੋਰ ਪਰ ਜ਼ਿਆਦਾਤਰ ਖਰਚੇ ਜਾਇਜ਼ ਕੰਮਾਂ ’ਤੇ ਹੀ ਹੋਣ ਦੀ ਆਸ ਹੈ, ਲਿਖਣ-ਪੜ੍ਹਨ ਦਾ ਕੰਮ ਵੀ ਸੁਚੇਤ ਰਹਿ ਕੇ ਕਰਨਾ ਚਾਹੀਦਾ ਹੈ। ਕੰਨਿਆ : ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ, ਪਲਾਨਿੰਗ-ਪ੍ਰੋਗਰਾਮਿੰਗ ਵੀ ਫਰੂਟਫੁੱਲ ਰਹੇਗੀ, ਜਨਰਲ ਹਾਲਾਤ ਵੀ ਬਿਹਤਰ ਰਹਿਣਗੇ। ਤੁਲਾ :ਰਾਜਕੀ ਕੰਮਾਂ ’ਚ ਆਪ ਦੀ ਪੈਠ -ਬੋਲਬਾਲਾ ਵਧੇਗਾ, ਅਫਸਰ ਆਪ ਦੀ ਗੱਲ ਦਲੀਲ ਨੂੰ ਜ਼ਿਆਦਾ ਵਜ਼ਨ ਦੇਣਗੇ। ਬ੍ਰਿਸ਼ਚਕ : ਕਿਸੇ ਧਾਰਮਿਕ ਕੰਮ ਨਾਲ ਜੁੜ੍ਹਨ-ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ-ਕੀਰਤਨ ਸੁਣਨ ’ਚ ਜੀਅ ਲੱਗੇਗਾ। ਧਨ :ਸਿਹਤ ਲਈ ਸਮਾਂ ਕਮਜ਼ੋਰ, ਖਾਣਾ-ਪੀਣਾ ਵੀ ਅਹਿਤਿਆਤ ਨਾਲ ਹੀ ਕਰੋ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ, ਸਫਰ ਵੀ ਨਾ ਕਰੋ। ਮਕਰ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਸੋਚੋਗੇ, ਉਸ ’ਚ ਸਫਲਤਾ ਮਿਲੇਗੀ, ਫੈਮਿਲੀ ਫ੍ਰੰਟ ’ਤੇ ਮਿਠਾਸ ਰਹੇਗੀ। ਕੁੰਭ : ਕਿਸੇ ਸਟ੍ਰਾਂਗ ਸ਼ਤਰੂ ਦੇ ਟਕਰਾਵੀ ਮੂਡ ਕਰ ਕੇ ਆਪ ਦੀਆਂ ਪ੍ਰੇਸ਼ਾਨੀਆਂ ਵਧ ਸਕਦੀਆਂ ਹਨ, ਕੋਈ ਨਵੀਂ ਕੋਸ਼ਿਸ਼ ਵੀ ਸ਼ੁਰੂ ਨਾ ਕਰੋ। ਮੀਨ : ਜਨਰਲ ਸਿਤਾਰਾ ਸਟ੍ਰਾਂਗ, ਸੰਤਾਨ ਸਾਥ ਦੇਵੇਗੀ, ਸਹਿਯੋਗ ਕਰੇਗੀ, ਤਾਲਮੇਲ ਰੱਖੇਗੀ, ਆਪ ਦੇ ਕਿਸੇ ਉਲਝੇ ਕੰਮ ਨੂੰ ਸੰਵਾਰਨ ਲਈ ਸੰਤਾਨ ਮਦਦ ਕਰੇਗੀ।

Related Post