July 6, 2024 01:57:43
post

Jasbeer Singh

(Chief Editor)

Patiala News

ਜੰਗਲਾਤ ਕਾਮਿਆਂ ਨੇ ਵਣ ਮੰਡਲ ਦਫ਼ਤਰ ਘੇਰਿਆ

post-img

ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਚੌਥਾ ਦਰਜਾ ਕਰਮਚਾਰੀਆਂ ਕੱਚੇ ਤੇ ਪੱਕਿਆ ਵੱਲੋਂ ਮਈ ਮਹੀਨੇ ਵਿੱਚ ਚੌਥੀ ਰੈਲੀ ਤੇ ਰੋਸ ਮਾਰਚ ਕੀਤਾ ਗਿਆ। ਪਹਿਲਾਂ ਕਰਮਚਾਰੀ ਕੜਕਦੀ ਗਰਮੀ ਵਿੱਚ ਵਣ ਮੰਡਲ ਅਫ਼ਸਰ ਦਫ਼ਤਰ ਅੱਗੇ ਇਕੱਤਰ ਹੋਏ ਜਿੱਥੇ ਰੈਲੀ ਕਰਨ ਉਪਰੰਤ, ਵਣ ਪਾਲ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ। ਇਹ ਰੋਸ ਮਾਰਚ ਥਾਪਰ ਯੂਨੀਵਰਸਿਟੀ ਚੌਕ ਵਿੱਚ ਪਹੁੰਚਿਆ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਕਾਮਿਆਂ ਦੀ ਮੰਗ ਸੀ ਕਿ ਦਿਹਾੜੀਦਾਰ ਕਰਮੀਆਂ ਨੂੰ ਬਗੈਰ ਕਿਸੇ ਕੰਡੀਸ਼ਨ ਤੋਂ ਰੈਗੂਲਰ ਕੀਤਾ ਜਾਵੇ। ਵਿੱਤੀ ਕਮਿਸ਼ਨਰ, ਜੰਗਲਾਤ, ਜੰਗਲੀ ਜੀਵ ਵਿਸਥਾਰ ਵੱਲੋਂ 10 ਅਪਰੈਲ ਨੂੰ ਇਕ ਪੱਤਰ ਜਾਰੀ ਕਰਕੇ ਸਕਿਲਡ ਤੇ ਅਨ ਸਕਿੱਲ ਦਿਹਾੜੀਦਾਰ ਕਰਮੀਆਂ ਨੂੰ ਮਨਰੇਗਾ ਵਿੱਚ ਸ਼ਿਫ਼ਟ ਕਰਨ ਦਾ ਫ਼ੈਸਲਾ ਕੀਤਾ ਸੀ ਜਿਸ ਦਾ ਅੱਜ ਕਾਮਿਆਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਮਾਰਚ, ਅਪਰੈਲ ਤੇ ਮਈ ਮਹੀਨਿਆਂ ਦੀਆਂ ਤਨਖ਼ਾਹਾਂ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ। ਇਸ ਵੇਲੇ ਮੁਲਾਜ਼ਮਾਂ ਨੇ ਸਰਕਾਰ ਲਈ ਨਾਅਰੇ ਲਗਾਏ। ਇਸ ਮੌਕੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਪ੍ਰਧਾਨ ਜੰਗਲਾਤ ਜਗਮੋਹਨ ਨੋਲੱਖਾ, ਦੀਪ ਚੰਦ ਹੰਸ, ਰਾਮ ਲਾਲ ਰਾਮਾ, ਰਾਮ ਪ੍ਰਸਾਦ ਸਹੋਤਾ, ਤਰਲੋਚਨ ਮਾੜੂ, ਦਰਸ਼ਨ ਮਲੇਵਾਲ, ਰਾਜੇਸ਼ ਗੋਲੂ, ਕੰਵਲਜੀਤ ਪ੍ਰਧਾਨ, ਮੱਖਣ ਸਿੰਘ, ਕਿਰਨਪਾਲ, ਲਖਵੀਰ ਸਿੰਘ, ਸ਼ਿਵ ਚਰਨ, ਨਾਰੰਗ ਸਿੰਘ, ਸੁਖਦੇਵ ਝੰਡੀ, ਗੋਲਡੀ ਪ੍ਰਧਾਨ ਮਰਦਾਹੇੜੀ, ਨਵਨੀਤ ਸਿੰਗਲਾ, ਤਾਰਾ, ਜਰਨੈਲ ਸਿੰਘ, ਮਹਿੰਦਰ ਰਾਜਪੁਰਾ ਹਾਜ਼ਰ ਸਨ।

Related Post