post

Jasbeer Singh

(Chief Editor)

National

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਰਹੇਗੀ ਜਾਰੀ

post-img

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਰਹੇਗੀ ਜਾਰੀ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੀ ਜੈਡ ਸ਼ੇ੍ਰਣੀ ਸੁਰੱਖਿਆ ਪਹਿਲਾਂ ਵਾਂਗ ਹੀ ਜਾਰੀ ਰਹੇਗੀ ।ਦੱਸਣਯੋਗ ਹੈ ਕਿ ਉਕਤ ਸਬੰਧੀ ਅੱਗੇ ਦਾ ਫ਼ੈਸਲਾ ਆਈ. ਬੀ. ਅਤੇ ਦਿੱਲੀ ਪੁਲਸ ਦੁਆਰਾ ਖ਼ਤਰੇ ਦੇ ਮੁਲਾਂਕਣ ਤੋਂ ਬਾਅਦ ਲਿਆ ਜਾਵੇਗਾ । ਇਸ ਸਬੰਧੀ ਦਿੱਲੀ ਪੁਲਸ ਦਾ ਸੁਰੱਖਿਆ ਵਿੰਗ ਮੌਜੂਦਾ ਸੁਰੱਖਿਆ ਸਥਿਤੀ ਬਾਰੇ ਇਕ ਰਿਪੋਰਟ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਸਕਦਾ ਹੈ । ਕੇਜਰੀਵਾਲ ਦੀ ਸ਼੍ਰੇਣੀ ਦੀ ਸੁਰੱਖਿਆ ਫ਼ਿਲਹਾਲ ਬਰਕਰਾਰ ਰੱਖੀ ਗਈ ਹੈ । ਹਾਲਾਂਕਿ, ਇਸ ਬਾਰੇ ਅੱਗੇ ਦਾ ਫ਼ੈਸਲਾ ਆਈ. ਬੀ. ਅਤੇ ਦਿੱਲੀ ਪੁਲਿਸ ਦੁਆਰਾ ਖ਼ਤਰੇ ਦੇ ਮੁਲਾਂਕਣ ਤੋਂ ਬਾਅਦ ਲਿਆ ਜਾਵੇਗਾ । ਇਸ ਸਬੰਧ ਵਿਚ, ਦਿੱਲੀ ਪੁਲਿਸ ਦਾ ਸੁਰੱਖਿਆ ਵਿੰਗ ਮੌਜੂਦਾ ਸੁਰੱਖਿਆ ਸਥਿਤੀ ਬਾਰੇ ਇਕ ਰਿਪੋਰਟ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਸਕਦਾ ਹੈ । ਦਸਣਯੋਗ ਹੈ ਕਿ ਕੇਜਰੀਵਾਲ ਨੂੰ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੋਈ ਹੈ। ਉਹ ਕਿਸੇ ਹੋਰ ਰਾਜ ਦੀ ਸੁਰੱਖਿਆ ਪ੍ਰਾਪਤ ਨਹੀਂ ਕਰ ਸਕਦੇ ਅਤੇ ਨਾ ਹੀ ਕਿਸੇ ਹੋਰ ਰਾਜ ਤੋਂ ਸੁਰੱਖਿਆ ਪ੍ਰਾਪਤ ਕਰ ਸਕਦੇ ਹਨ। ਇਹ ਕਾਨੂੰਨੀ ਤੌਰ `ਤੇ ਗ਼ਲਤ ਹੈ । ਜੇ ਕਿਸੇ ਹੋਰ ਰਾਜ ਤੋਂ ਕੋਈ ਵੀਵੀਆਈਪੀ ਆਉਂਦਾ ਹੈ ਅਤੇ ਉਸ ਕੋਲ ਸੁਰੱਖਿਆ ਹੁੰਦੀ ਹੈ, ਤਾਂ ਉਸ ਨੂੰ ਵੀ ਸਿਰਫ਼ 72 ਘੰਟਿਆਂ ਲਈ ਸੁਰੱਖਿਆ ਮਿਲ ਸਕਦੀ ਹੈ, ਇਸ ਲਈ ਵੀ ਦਿੱਲੀ ਪੁਲਿਸ ਨੂੰ ਜਾਣਕਾਰੀ ਦੇਣੀ ਪਵੇਗੀ। ਜੇ ਤੁਸੀਂ ਜਾਣਕਾਰੀ ਨਹੀਂ ਦਿੰਦੇ, ਤਾਂ ਇਹ ਕਾਨੂੰਨੀ ਤੌਰ `ਤੇ ਗ਼ਲਤ ਹੈ ।

Related Post