
ਸਾਬਕਾ ਮੰਤਰੀ ਧਰਮਸੋਤ ਤੇ ਕੋਆਰਡੀਨੇਟਰ ਲਾਲੀ ਵਲੋਂ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ
- by Jasbeer Singh
- June 26, 2025

ਸਾਬਕਾ ਮੰਤਰੀ ਧਰਮਸੋਤ ਤੇ ਕੋਆਰਡੀਨੇਟਰ ਲਾਲੀ ਵਲੋਂ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ -ਪਾਰਟੀ ਨੂੰ ਬੂਥ ਪੱਧਰ ਤੇ ਮਿਲ ਰਹੀ ਹੈ ਮਜ਼ਬੂਤੀ : ਧਰਮਸੋਤ, ਲਾਲੀ ਨਾਭਾ 26 ਜੂਨ : ਪੰਜਾਬ ਕਾਂਗਰਸ ਪਾਰਟੀ ਵੱਲੋਂ ਹਲਕਾ ਨਾਭਾ ਵਿੱਚ ਕੋਆਰਡੀਨੇਟਰ ਲਗਾਏ ਗਏ ਨਰਿੰਦਰ ਲਾਲੀ ਅਤੇ ਹਲਕਾ ਇੰਚਾਰਜ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਹਲਕੇ ਚ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਦਾ ਦੋਰ ਲਗਾਤਾਰ ਜਾਰੀ ਹੈ ਜਿਸ ਤੇ ਚਲਦਿਆਂ ਉਨਾਂ ਅੱਜ ਸਾਬਕਾ ਸਰਪੰਚ ਤੇ ਕਾਂਗਰਸੀ ਆਗੂ ਮੱਖਣ ਸਿੰਘ ਕੁਲਾਰਾਂ ਦੇ ਗ੍ਰਹਿ ਵਿਖੇ ਵਰਕਰਾਂ ਤੇ ਅਹੁੱਦੇਦਾਰਾਂ ਨਾਲ ਮੀਟਿੰਗ ਕੀਤੀ ਗਈ ਇਸ ਮੋਕੇ ਸਾਧੂ ਸਿੰਘ ਧਰਮਸੋਤ ਤੇ ਕੋਆਰਡੀਨੇਟਰ ਲਾਲੀ ਨੇ ਕਿਹਾ ਕਾਂਗਰਸ ਵਲੋਂ 2027 ਦੀਆ ਵਿਧਾਨ ਸਭਾ ਚੋਣਾਂ ਤਿਆਰੀ ਤੇ ਰੂਪ ਰੇਖਾ ਦੇ ਮੱਦੇਨਜ਼ਰ ਪਾਰਟੀ ਦੀ ਮਜ਼ਬੂਤੀ ਲਈ ਬੂਥ ਪੱਧਰ ਤੇ ਬੈਠਕਾਂ ਕੀਤੀਆਂ ਜਾ ਰਹੀਆ ਜਿਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਤੇ ਪਾਰਟੀ ਬੂਥ ਪੱਧਰ ਤੇ ਮਜ਼ਬੂਤ ਹੋ ਰਹੀ ਹੈ ਇਸ ਮੋਕੇ ਪਿੰਡ ਵਾਸੀਆਂ ਵਲੋਂ ਸਾਧੂ ਸਿੰਘ ਧਰਮਸੋਤ ਤੇ ਕੋਆਰਡੀਨੇਟਰ ਨਰਿੰਦਰ ਲਾਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਬਲਾਕ ਪ੍ਰਧਾਨ ਦਿਹਾਤੀ ਬਿੱਟੂ ਢੀਂਗੀ,ਜੱਤੀ ਅਭੈਪੁਰ ਸਾਬਕਾ ਪ੍ਰਧਾਨ ਆੜਤੀਆਂ,ਮੱਖਣ ਸਿੰਘ ਕੁਲਾਰਾਂ ਕਾਂਗਰਸੀ ਆਗੂ,,ਇੰਦਰਜੀਤ ਸਿੰਘ ਚੀਕੂ ਜਿਲਾ ਵਾਈਸ ਪ੍ਰਧਾਨ,ਸਰਬਜੀਤ ਸਿੰਘ ਸਾਬਕਾ ਸਰਪੰਚ ਸੁੱਖੇਵਾਲ,ਸਹਿਜਵੀਰ ਸਿੰਘ ਚੱਠਾ ਸਰਪੰਚ ਸਾਧੋਹੇੜੀ,ਸ਼ਕਤੀ ਸਿੰਘ,ਜੋਧ ਸਿੰਘ,ਬਲਜਿੰਦਰ ਗੋਪੀ,ਲਵਲੀ ਸਿੰਘ, ਕੁਲਦੀਪ ਸਿੰਘ ਪੰਚ,ਅਮਰੀਕ ਸਿੰਘ ਸਾਬਕਾ ਪੰਚ,ਡਾਕਟਰ ਸੰਦੀਪ ਸਿੰਘ,ਕਰਨਵੀਰ ਸਿੰਘ,ਸੁਖਵਿੰਦਰ ਸਿੰਘ,ਸੁਖਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਕਾਂਗਰਸੀ ਵਰਕਰ ਮੋਜੂਦ ਸਨ