post

Jasbeer Singh

(Chief Editor)

Patiala News

ਸਾਬਕਾ ਮੰਤਰੀ ਧਰਮਸੋਤ ਵਲੋਂ ਜ਼ਿਲਾ ਕਿਸਾਨ ਸੈਲ ਦਾ ਪ੍ਰਧਾਨ ਬਣਨ ਤੇ ਰਘਬੀਰ ਸਿੰਘ ਖੱਟੜਾ ਸਨਮਾਨਿਤ

post-img

ਸਾਬਕਾ ਮੰਤਰੀ ਧਰਮਸੋਤ ਵਲੋਂ ਜ਼ਿਲਾ ਕਿਸਾਨ ਸੈਲ ਦਾ ਪ੍ਰਧਾਨ ਬਣਨ ਤੇ ਰਘਬੀਰ ਸਿੰਘ ਖੱਟੜਾ ਸਨਮਾਨਿਤ -ਕਾਗਰਸ ਨੇ ਹਮੇਸ਼ਾ ਮਿਹਨਤੀ ਵਰਕਰਾਂ ਨੂੰ ਮਾਣ ਸਨਮਾਨ ਨਾਲ ਨਿਵਾਜਿਆ : ਧਰਮਸੋਤ ਨਾਭਾ 14 ਮਈ : ਸੀਨੀਅਰ ਕਾਂਗਰਸੀ ਆਗੂ ਰਘਬੀਰ ਸਿੰਘ ਖੱਟੜਾ ਸਾਥੀਆਂ ਸਮੇਤ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਗ੍ਰਹਿ ਵਿਖੇ ਉਨਾਂ ਨੂੰ ਮਿਲਣ ਪਾਹੁੰਚੇ ਜਿੱਥੇ ਰਘਬੀਰ ਸਿੰਘ ਖੱਟੜਾ ਨੂੰ ਜਿਲਾ ਕਿਸਾਨ ਸੈਲ ਕਾਂਗਰਸ ਪਟਿਆਲਾ ਦਾ ਪ੍ਰਧਾਨ ਬਣਨ ਤੇ ਸਾਧੂ ਸਿੰਘ ਧਰਮਸੋਤ ਨੇ ਉਨਾਂ ਨੂੰ ਮੂਬਾਰਕਬਾਦ ਦਿੰਦਿਆਂ ਮੂੰਹ ਮਿੱਠਾ ਕਰਵਾਉਂਦੇ ਹੋਏ ਸਿਰੋਪਾਏ ਪਾ ਕੇ ਸਨਮਾਨਿਤ ਕੀਤਾ ਧਰਮਸੋਤ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਟਕਸਾਲੀ ਤੇ ਮਿਹਨਤੀ ਵਰਕਰਾਂ ਨੂੰ ਮਾਣ ਸਨਮਾਨ ਦੇ ਕੇ ਨਿਵਾਜਿਆ ਹੈ ਇਸ ਮੋਕੇ ਉਨਾ ਨਾਲ ਨਿਰਮਲ ਸਿੰਘ ਨਰਮਾਣਾ,ਜੱਗੀ ਬੜੈਚ,ਰੋਡਾ ਪਾਲੀਆ,ਗੁਰਵੀਰ ਸਿੰਘ ਪਾਲੀਆ,ਸੁੱਚਾ ਸਿੰਘ ਸਹੋਲੀ,ਗੈਰੀ ਖੱਟੜਾ,ਸੋਨੀ ਰੋਹਟੀ ਆਦਿ ਮੋਜੂਦ ਸਨ

Related Post