

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨਾਭਾ ਜੇਲ ਚੋਂ ਹੋਏ ਰਿਹਾਅ ਨਾਭਾ, 17 ਅਪ੍ਰੈਲ : ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨਾਭਾ ਦੀ ਨਿਊ ਜਿਲਾ ਜੇਲ ਚੋਂ 15 ਮਹੀਨਿਆਂ ਬਾਅਦ ਆਏ ਬਾਹਰ ਜੇਲ ਦੇ ਬਾਹਰ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਉਨਾਂ ਸਮਰੱਥਕਾਂ ਦੇ ਵੱਡੇ ਇਕੱਠ ਵਲੋ ਧਰਮਸੋਤ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ ਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਨਾਅਰੇ ਲਗਾਏ ਗਏ । ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹਰ ਸਮੇਂ ਲੋਕਾਂ ਦੀ ਸੇਵਾ ਚ ਰਹਾਂਗਾ ਇਸ ਮੌਕੇ ਤੇ ਧਰਮਸੋਤ ਨੇ ਮੀਡੀਆ ਦੀ ਟੀਮ ਨਾਲ ਗੱਲਬਾਤ ਕਰਦੇ ਹੋ ਕਿਹਾ ਕਿ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਾਂਗਾ ਅਤੇ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ ।