
ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਮੁੱਖ ਮੰਤਰੀ ਦੇ ਨਾਮ ਲਿਖਿਆ ਪੱਤਰ
- by Jasbeer Singh
- May 20, 2025

ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਮੁੱਖ ਮੰਤਰੀ ਦੇ ਨਾਮ ਲਿਖਿਆ ਪੱਤਰ ਪਟਿਆਲਾ ਤੋਂ ਪਾਤੜਾਂ ਤੱਕ ਸੜਕ ਨੂੰ ਚਹੁੰ ਮਾਰਗੀ ਬਣਾ ਕੇ ਹਾਦਸਿਆਂ ਨੂੰ ਠੱਲ੍ਹ ਪਾਈ ਜਾਵੇ : ਪ੍ਰੋ. ਬਡੂੰਗਰ ਪ੍ਰੈੱਸ ਨੋਟ 20 ਮਈ : ਪਟਿਆਲਾ ਸਮਾਣਾ ਸੜਕ ’ਤੇ ਵਾਪਰੇ ਦਰਦਨਾਕ ਹਾਦਸੇ ਵਿਚ ਸਮਾਣਾ ਦੇ ਰਹਿਣ ਵਾਲੇ ਸਕੂਲੀ ਬੱਚਿਆਂ ਦੀਆਂ ਅਜਾਈਂ ਗਈਆਂ ਜਾਨਾਂ ਪ੍ਰਤੀ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਇਕ ਪੱਤਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਣੂੰ ਕਰਵਾਇਆ ਕਿ ਇਸ ਹਾਦਸੇ ਨਾਲ ਜਿੱਥੇ ਪਰਿਵਾਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਉੱਥੇ ਹੀ ਅਜਿਹੇ ਦਰਦਨਾਕ ਹਾਦਸਿਆਂ ਨੂੰ ਟਾਲਣ ਪਲਾਈ ਪੰਜਾਬ ਸਰਕਾਰ ਨੂੰ ਸੰਜੀਦਾ ਕਦਮ ਚੁੱਕਣੇ ਚਾਹੀਦੇ ਹਨ। ਪ੍ਰੋ. ਬਡੂੰਗਰ ਨੇ ਪੱਤਰ ਵਿਚ ਲਿਖਿਆ ਹੈ ਕਿ ਪਟਿਆਲਾ ਸਮਾਣਾ ਰੋਡ ’ਤੇ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦੀ ਜਾਨ ਚਲੀ ਗਈ ਸੀ ਅਤੇ ਹਾਦਸੇ ਪ੍ਰਤੀ ਵੱਖ ਵੱਖ ਵੱਖ ਸੰਸਥਾਵਾਂ, ਸਿਆਸੀ ਪਾਰਟੀਆਂ ਅਤੇ ਹਮਦਰਦ ਲੋਕਾਂ ਨੇ ਇਸ ਹਾਦਸੇ ਪ੍ਰਤੀ ਆਪਣੀ ਸੰਵੇਦਨਾ ਸਾਂਝੀ ਕੀਤੀ ਸੀ ਇਸ ਦੌਰਾਨ ਲੋਕਾਂ ਨੇ ਇਸ ਪੱਖ ਤੋਂ ਵੀ ਸਰਕਾਰ ਧਿਆਨ ਦਿਵਾਇਆ ਕਿ ਪਟਿਆਲਾ ਸਮਾਣਾ ਰੋਡ ਹਾਦਸਿਆਂ ਦਾ ਵੱਡਾ ਕਾਰਨ ਬਣਦੀ ਜਾ ਰਹੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਆਪਣੇ ਪੱਤਰ ਵਿਚ ਦੱਸਿਆ ਕਿ ਪਟਿਆਲਾ ਸਮਾਣਾ, ਘੱਗਾ ਅਤੇ ਪਾਤੜਾਂ ਲਈ ਇਸ ਰੋਡ ਨੂੰ ਆਵਾਜਾਈ ਲਈ ਚੁਣਿਆ ਜਾਂਦਾ ਹੈ ਅਤੇ ਬਲਕਿ ਦਿੱਲੀ ਤੋਂ ਆਉਣ ਜਾਣ ਵਾਲਿਆਂ ਵੱਲੋਂ ਇਹ ਮਾਰਗ ਚੁਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਨਾਲ ਆਵਾਜਾਈ ਵੱਧ ਰਹੀ ਹੈ ਅਤੇ ਰੋਡ ਏਨਾ ਤੰਗ ਹੈ ਕਿ ਅਕਸਰ ਹਾਦਸਿਆਂ ਕਾਰਨ ਕਈਆਂ ਦੀ ਜਾਨ ਅਜਾਈਂ ਜਾ ਰਹੀ ਹੈ। ਪ੍ਰੋ.ਬਡੂੰਗਰ ਨੇ ਕਿਹਾ ਕਿ ਪਟਿਆਲਾ ਤੋਂ ਸਮਾਣਾ ਜਾਣ ਵਾਲੇ ਰਸਤੇ ਵਿਚ ਮਿਲਟਰੀ ਏਰੀਆ ਵੀ ਪੈਂਦਾ ਹੈ, ਜਿੱਥੋਂ ਅਕਸਰ ਮਿਲਟਰੀ ਦੇ ਉਚ ਅਧਿਕਾਰੀ ਆਪਣੇ ਵਾਹਨਾਂ ਨਾਲ ਇਸ ਰਸਤੇ ਨੂੰ ਅਪਣਾਉਂਦੇ ਹਨ। ਪ੍ਰੋ ਬਡੂੰਗਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਪਟਿਆਲਾ ਤੋਂ ਪਾਤੜਾਂ ਵਾਇਆ ਸਮਾਣਾ ਘੱਗਾ ਸੜਕ ਨੂੰ ਚਹੁੰ ਮਾਰਗੀ ਬਣਾਇਆ ਜਾਵੇ ਤਾਂ ਕਿ ਲੋਕਾਂ ਦੀ ਕੀਮਤੀ ਜਾਨ ਬਚ ਸਕੇ।