post

Jasbeer Singh

(Chief Editor)

Patiala News

ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਲਿਖਿਆ ਪੱਤਰ

post-img

ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਲਿਖਿਆ ਪੱਤਰ ਰਾਜਪੁਰਾ ਤੋਂ ਚੰਡੀਗੜ੍ਹ ਅਤੇ ਰਾਜਸਥਾਨ ਅਤੇ ਬਠਿੰਡਾ ਨੂੰ ਰੇਲ ਲਿੰਕ ਨਾਲ ਜੋੜਿਆ ਜਾਵੇ : ਪ੍ਰੋ. ਬਡੂੰਗਰ ਪਟਿਆਲਾ 11 ਦਸੰਬਰ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਲਿਖਤੀ ਪੱਤਰ ਭੇਜ ਕੇ ਸੂਬੇ ਨਾਲ ਲੱਗਦੇ ਰਾਜਾਂ ਨੂੰ ਰੇਲ ਲਿੰਕ ਨਾਲ ਜੋੜਨ ਦੀ ਮੰਗ ਕੀਤੀ ਹੈ । ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸੂਬੇ ਨਾਲ ਲੱਗਦੇ ਰਾਜਾਂ ਦਾ ਰੇਲ �ਿਕ ਨਾ ਹੋਣ ਕਾਰਨ ਯਾਤਰੀਆਂ, ਵਪਾਰੀਆਂ ਨੂੰ ਬੱਸ ਸੇਵਾ ਰਾਹੀਂ ਵੱਡੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪ੍ਰੋ. ਬਡੁੂੰਗਰ ਨੇ ਆਪਣੇ ਲਿਖਤੀ ਪੱਤਰ ਵਿਚ ਦੱਸਿਆ ਕਿ ਜੇਕਰ ਉਨ੍ਹਾਂ ਦੀ ਇਸ ਮੰਗ ’ਤੇ ਗੌਰ ਕੀਤਾ ਜਾਂਦਾ ਹੈ ਤਾਂ ਰਾਜਪੁਰਾ ਤੋਂ ਚੰਡੀਗੜ੍ਹ ਅਤੇ ਪਟਿਆਲਾ ਤੋਂ ਸਮਾਣਾ, ਪਾਤੜਾਂ, ਟੋਹਾਣਾ, ਜਾਖਲ ਸਮੇਤ ਰਾਜਸਥਾਨ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲ ਸਕਦੀ ਹੈ । ਉਨ੍ਹਾਂ ਕਿਹਾ ਕਿ ਇਸ ਨਾਲ ਚੰਡੀਗੜ੍ਹ, ਪੰਜਾਬ ਅਤੇ ਰਾਜਸਥਾਨ ਦਾ ਰੇਲ ਲਿੰਕ ਬਣ ਜਾਵੇਗਾ, ਜਿਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਨਾਲ ਰਾਹਤ ਵੀ ਹੋ ਸਕੇਗੀ । ਪ੍ਰੋ. ਬਡੂੰਗਰ ਨੇ ਜ਼ਿਕਰ ਕਰਦਿਆਂ ਦੱਸਿਆ ਕਿ ਰਾਜਸਥਾਨ ’ਚ ਅਨੂਪਗੜ੍ਹ ਸਰੂਪਸਰ ਗੁਰਦੁਆਰਾ ਬੁੱਢਾ ਜੌਹੜ, ਸੁੂਰਤਗੜ੍ਹ, ਹਨੂਮਾਨਗੜ੍ਹ, ਮੰਡੀ ਡੱਬਵਾਲੀ ਤੋਂ ਇਲਾਵਾ ਬਠਿੰਡਾ ਨਾਲ ਲੱਗਦੇ ਕਸਬਿਆਂ ’ਚ ਰਾਮਾਂਮੰਡੀ ਗੁਰਦੁਆਰਾ ਦਮਦਮਾ ਸਾਹਿਬ, ਸਿਰਸਾ, ਹਿਸਾਰ, ਜਾਖਲ, ਖਨੌਰੀ, ਸਮਾਣਾ ਪਟਿਆਲਾ ਦੀਆਂ ਇਤਿਹਾਸਕ ਥਾਵਾਂ, ਜਿਨ੍ਹਾਂ ’ਚ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ, ਸ੍ਰੀ ਕਾਲੀ ਮਾਤਾ ਮੰਦਰ, ਰਾਜਪੁਰਾ, ਸਰਹਿੰਦ, ਸ੍ਰੀ ਫਤਹਿਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ, ਨੈਣਾ ਦੇਵੀ ਅਤੇ ਚੰਡੀਗੜ੍ਹ ਆਦਿ ਸ਼ਾਮਲ ਸਨ । ਪ੍ਰੋ. ਬਡੂੰਗਰ ਨੇ ਕਿਹਾ ਕਿ ਜਦੋਂ ਉਹ 1977 ਤੋਂ 1980 ਦਰਮਿਆਨ ਰੇਲਵੇ ਯੂਜ਼ਰਜ ਬੋਰਡ ਵਿਚ ਬਤੌਰ ਮੈਂਬਰ ਸਨ ਤਾਂ ਉਨ੍ਹਾਂ ਨੇ ਕੇਂਦਰ ਦੀ ਤਤਕਾਲੀ ਸਰਕਾਰ ਕੋਲ ਇਕ ਰੇਲ ਲਿੰਕ ਕਾਇਮ ਕਰਨ ਲਈ ਪ੍ਰੋਜੈਕਟ ਤਿਆਰ ਕਰਵਾ ਕੇ ਭੇਜਿਆ ਸੀ। ਇਸ ਪ੍ਰੋਜੈਕਟ ਵਿਚ ਸਮੇਂ ਦੇ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਜੀ ਵੱਲੋਂ ਇਸੇ ਮਕਸਦ ਲਈ 1932 ਈ. ਵਿਚ ਸਰਵੇ ਕਰਵਾਇਆ ਗਿਆ, ਪ੍ਰੰਤੂ ਸਮੇਂ ਦੀ ਅੰਗਰੇਜ਼ੀ ਸਰਕਰ ਨੇ ਉਨ੍ਹਾਂ ਦੀ ਤਜਵੀਜ਼ ਨਾਮਨਜੂਰ ਕਰ ਦਿੱਤੀ ਅਤੇ ਇਸ ਦੋਰਾਨ ਦੀ ਕੇਂਦਰੀ ਸਰਕਾਰ ਵੀ ਡਿੱਗੀ ਅਤੇ ਪ੍ਰੋਜੈਕਟ ਨੂੰ ਬੂਰ ਨਹੀਂ ਪਿਆ। ਪ੍ਰੋ. ਬਡੂੰਗਰ ਨੇ ਮੰਗ ਕੀਤੀ ਕਿ ਕੇਂਦਰੀ ਰਾਜ ਮੰਤਰੀ ਬਤੌਰ ਤੁਸੀਂ ਇਸ ਪ੍ਰੋਜੈਕਟ ਨੂੰ ਸਿਰੇ ਚਾੜ ਸਕਦੇ ਹੋ ਅਤੇ ਇਸ ਮੰਗ ਨਾਲ ਵੱਖ ਵੱਖ ਪੱਛੜੇ ਹੋਏ ਇਲਾਕਿਆਂ ਨੂੰ ਰੇਲ ਲਿੰਕ ਦੇ ਨਾਲ ਜੋੜ੍ਹਿਆ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਇਹ ਕਾਰਜ ਪੰਜਾਬ ਤੇ ਪੰਜਾਬੀਆਂ ਲਈ ਅਹਿਮ ਭਲੇ ਵਾਲਾ ਕਾਰਜ ਹੋਵੇਗਾ ।

Related Post