post

Jasbeer Singh

(Chief Editor)

Haryana News

ਇਕ ਕਰੋੜ ਦੀ ਹੈਰੋਇਨ ਸਮੇਤ ਪੰਜਾਬ ਦਾ ਸਾਬਕਾ ਕਬੱਡੀ ਖਿਡਾਰੀ ਗ੍ਰਿਫ਼ਤਾਰ

post-img

ਇਕ ਕਰੋੜ ਦੀ ਹੈਰੋਇਨ ਸਮੇਤ ਪੰਜਾਬ ਦਾ ਸਾਬਕਾ ਕਬੱਡੀ ਖਿਡਾਰੀ ਗ੍ਰਿਫ਼ਤਾਰ ਪੰਚਕੂਲਾ, 28 ਅਪ੍ਰੈਲ 2026 : ਹਰਿਆਣਾ ਵਿਖੇ ਪੰਜਾਬ ਦੇ ਸਾਬਕਾ ਕਬੱਡੀ ਖਿਡਾਰੀ ਦੇ ਕਰੋੜਾਂ ਰੁਪਏ ਦੀ ਕੀਮਤ ਵਾਲੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੌਣ ਹੈ ਇਹ ਸਾਬਕਾ ਕਬੱਡੀ ਖਿਡਾਰੀ ਪੰਚਕੂਲਾ ਦੀ ਕ੍ਰਾਈਮ ਬ੍ਰਾਂਚ ਸੈਕਟਰ-26 ਦੀ ਟੀਮ ਨੇ ਰਾਏਪੁਰਾਣੀ-ਨਾਰਾਇਣਗੜ੍ਹ ਰੋਡ `ਤੇ ਸਥਿਤ ਪਿੰਡ ਪਿਆਰੇਵਾਲਾ ਦੇ ਕੋਲ ਘੇਰਾਬੰਦੀ ਕਰ ਕੇ ਪੰਜਾਬ ਦੇ ਜਿ਼ਲਾ ਤਰਨਤਾਰਨ ਦੇ ਨਿਵਾਸੀ ਰਸ਼ਪਾਲ ਸਿੰਘ ਉਰਫ਼ ਲਾਲੀ ਨੂੰ ਬੋਲੈਰੋ ਗੱਡੀ ਵਿਚੋਂ 538 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ਬਰਾਮਦ ਹੈਰੋਇਨ ਦੀ ਬਾਜ਼ਾਰ ਵਿਚ ਅਨੁਮਾਨਿਤ ਕੀਮਤ ਤਕਰੀਬਨ 1 ਕਰੋੜ 5 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਸਬੰਧ ਵਿਚ ਥਾਣਾ ਰਾਏਪੁਰਰਾਣੀ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਕੀ ਜਾਣਕਾਰੀ ਦਿੱਤੀ ਏ. ਸੀ. ਪੀ. ਕਰਾਈਮ ਨੇ ਏ. ਸੀ. ਪੀ. ਕ੍ਰਾਈਮ ਅਰਵਿੰਦ ਕੰਬੋਜ ਨੇ ਦੱਸਿਆ ਕਿ ਮੁਲਜ਼ਮ ਲੰਬੇ ਸਮੇਂ ਤੋਂ ਨਸ਼ਾ ਸਮੱਗਲਿੰਗ ਦੇ ਧੰਦੇ ਵਿਚ ਸ਼ਾਮਲ ਹੈ ਅਤੇ ਪੰਜਾਬ ਤੋਂ ਹੈਰੋਇਨ ਲਿਆ ਕੇ ਪੰਚਕੂਲਾ ਖੇਤਰ ਵਿਚ ਸਪਲਾਈ ਕਰਦਾ ਸੀ । ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਮੁਲਜ਼ਮ ਪਹਿਲਾਂ ਸੂਬਾ ਪੱਧਰ ਦਾ ਕਬੱਡੀ ਖਿਡਾਰੀ ਰਹਿ ਚੁੱਕਾ ਹੈ ਅਤੇ ਉਸ ਦੇ ਖਿ਼ਲਾਫ਼ ਪੰਜਾਬ ਵਿਚ 2 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿਚ ਇਕ ਕਤਲ ਦੀ ਕੋਸ਼ਿਸ਼ ਅਤੇ ਦੂਜਾ ਧੋਖਾਧੜੀ ਨਾਲ ਸਬੰਧਤ ਹੈ ।

Related Post

Instagram