

ਇਕ ਦੁਕਾਨ ਦਾ ਸ਼ਟਰ ਤੋੜ ਕੇ ਤਾਂਬੇ ਦੀਆਂ ਤਾਰਾਂ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਚਾਰ ਮੈਂਬਰਾਂ ਨੂੰ ਸੀਆਈਏ ਸਮਾਣਾ ਨੇ ਗਿ੍ਰਫ਼ਤਾਰ ਕੀਤਾ ਹੈ। ਪੁਲਿਸ ਨੇ ਉਨਾਂ੍ਹ ਕੋਲੋਂ ਚਾਰ ਕੁਇੰਟਲ ਤਾਂਬੇ ਦੀਆਂ ਤਾਰਾਂ ਅਤੇ ਵਾਰਦਾਤ ਵਿਚ ਵਰਤੀਆਂ ਦੋਵੇਂ ਕਾਰਾਂ ਵੀ ਬਰਾਮਦ ਕਰ ਲਈਆਂ ਹਨ। ਗਿ੍ਫਤਾਰ ਕੀਤੇ ਮੁਲਜ਼ਮਾਂ 'ਚ ਭਜਨ ਲਾਲ ਵਾਸੀ ਪਿੰਡ ਕੱਲਰ ਭੈਣੀ (ਹਿਸਾਰ), ਵਿਨੋਦ, ਦਿਲਬਾਗ ਅਤੇ ਕਮਲ ਸਾਰੇ ਵਾਸੀ ਪਿੰਡ ਨਗਰ (ਸੋਨੀਪਤ-ਹਰਿਆਣਾ) ਸ਼ਾਮਲ ਹਨ। ਸੀਆਈਏ ਸਮਾਣਾ ਦੇ ਇਕ ਦੁਕਾਨ ਦਾ ਸ਼ਟਰ ਤੋੜ ਕੇ ਤਾਂਬੇ ਦੀਆਂ ਤਾਰਾਂ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਚਾਰ ਮੈਂਬਰਾਂ ਨੂੰ ਸੀਆਈਏ ਸਮਾਣਾ ਨੇ ਗਿ੍ਰਫ਼ਤਾਰ ਕੀਤਾ ਹੈ। ਪੁਲਿਸ ਨੇ ਉਨਾਂ੍ਹ ਕੋਲੋਂ ਚਾਰ ਕੁਇੰਟਲ ਤਾਂਬੇ ਦੀਆਂ ਤਾਰਾਂ ਅਤੇ ਵਾਰਦਾਤ ਵਿਚ ਵਰਤੀਆਂ ਦੋਵੇਂ ਕਾਰਾਂ ਵੀ ਬਰਾਮਦ ਕਰ ਲਈਆਂ ਹਨ। ਗਿ੍ਫਤਾਰ ਕੀਤੇ ਮੁਲਜ਼ਮਾਂ 'ਚ ਭਜਨ ਲਾਲ ਵਾਸੀ ਪਿੰਡ ਕੱਲਰ ਭੈਣੀ (ਹਿਸਾਰ), ਵਿਨੋਦ, ਦਿਲਬਾਗ ਅਤੇ ਕਮਲ ਸਾਰੇ ਵਾਸੀ ਪਿੰਡ ਨਗਰ (ਸੋਨੀਪਤ-ਹਰਿਆਣਾ) ਸ਼ਾਮਲ ਹਨ। ਸੀਆਈਏ ਸਮਾਣਾ ਦੇ ਇੰਚਾਰਜ ਮਨਪ੍ਰਰੀਤ ਸਿੰਘ ਨੇ ਦੱਸਿਆ ਕਿ 15-16 ਅਪਰੈਲ ਦੀ ਦਰਮਿਆਨੀ ਰਾਤ ਨੂੰ ਦੋ ਕਾਰਾਂ ਵਿੱਚ ਆਏ ਚੋਰਾਂ ਨੇ ਪਾਤੜਾਂ ਸਥਿਤ ਤਾਂਬੇ ਦੀਆਂ ਤਾਰਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਤਾਂਬੇ ਦੀਆਂ ਤਾਰਾਂ ਦੇ ਬੰਡਲ ਚੋਰੀ ਕਰ ਲਏ। ਮਾਮਲਾ ਦਰਜ ਹੋਣ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਸੀਆਈਏ ਸਮਾਣਾ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ। ਉਕਤ ਮੁਕੱਦਮੇ ਦੀ ਤਫਤੀਸ਼ ਦੌਰਾਨ ਟੀਮਾਂ ਨੇ ਉਕਤ ਚਾਰੇ ਮੁਲਜ਼ਮ ਵਾਸੀ ਹਰਿਆਣਾ ਨੂੰ ਗਿ੍ਫਤਾਰ ਕਰਕੇ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਅਤੇ ਪੁੱਛਗਿੱਛ ਦੌਰਾਨ ਮੁਲਜਮਾਂ ਕੋਲੋਂ 4 ਕੁਇੰਟਲ ਤਾਂਬੇ ਦੀਆਂ ਤਾਰਾਂ ਤੇ ਵਾਰਦਾਤ 'ਚ ਵਰਤਿਆ ਗਿਆ ਸਮਾਨ ਬਰਾਮਦ ਕੀਤਾ ਗਿਆ। ਅਧਿਕਾਰੀ ਅਨੁਸਾਰ ਮੁਲਜ਼ਮ ਭਜਨ ਲਾਲ ਖ਼ਿਲਾਫ਼ ਚੋਰੀ ਆਦਿ ਦੇ ਮੁਕੱਦਮੇ ਦਰਜ ਹਨ ਜਦਕਿ ਵਿਨੋਦ ਅਤੇ ਦਿਲਬਾਗ ਖ਼ਿਲਾਫ਼ ਵੀ ਸੀਆਈਏ ਸਟਾਫ਼ ਦੀ ਪੁਲਿਸ ਟੀਮ ਪੁੱਛਗਿੱਛ ਕਰ ਰਹੀ ਹੈ।