
ਨਾਨੀ ਦੇ ਸਸਕਾਰ ਮੌਕੇ ਦੋ ਧਿਰਾਂ ਦੇ ਭਿੜਨ ਕਾਰਨ ਤਿੰਨ ਔਰਤਾਂ ਸਣੇ ਚਾਰ ਜਣੇ ਜ਼ਖ਼ਮੀ
- by Jasbeer Singh
- January 9, 2025

ਨਾਨੀ ਦੇ ਸਸਕਾਰ ਮੌਕੇ ਦੋ ਧਿਰਾਂ ਦੇ ਭਿੜਨ ਕਾਰਨ ਤਿੰਨ ਔਰਤਾਂ ਸਣੇ ਚਾਰ ਜਣੇ ਜ਼ਖ਼ਮੀ ਫਾਜਿ਼ਲਕਾ : ਪੰਜਾਬ ਦੇ ਸ਼ਹਿਰ ਫਾਜਿ਼ਲਕਾ ਦੇ ਪਿੰਡ ਘੱਲੂ ਵਿਚ ਇਕ ਔਰਤ ਜਿਸਦਾ ਅੰਤਿਮ ਸਸਕਾਰ ਕੀਤਾ ਜਾਣਾ ਸੀ ਮੌਕੇ ਦੋ ਧਿਰਾਂ ਵਿਚ ਆਪਸ ਵਿਚ ਲੜਾਈ ਹੋ ਗਈ, ਜਿਸ ਕਾਰਨ ਤਿੰਨ ਔਰਤਾਂ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਕਤ ਝਗੜੇ ਸਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਘੱਲੂ ਦੀ ਰਹਿਣ ਵਾਲੀ ਉਸ ਦੀ ਨਾਨੀ ਸ਼ਾਂਤੀ ਦੇਵੀ ਜਿਸਦਾ ਦਿਹਾਂਤ ਹੋ ਗਿਆ ਸੀ ਦੀ ਸੂਚਨਾ ਮਿਲਦਿਆਂ ਹੀ ਉਹ ਆਪਣੇ ਪਰਿਵਾਰ ਸਮੇਤ ਰਾਜਸਥਾਨ ਤੋਂ ਉਸ ਦੇ ਅੰਤਿਮ ਸਸਕਾਰ ਲਈ ਪੰਜਾਬ ਦੇ ਪਿੰਡ ਘੱਲੂ ਪੁੱਜੇ ਸਨ ਅਤੇ ਮ੍ਰਿਤਕ ਔਰਤ ਦੀ ਲਾਸ਼ ਨੂੰ ਅੰਤਿਮ ਸਸਕਾਰ ਕਰਨ ਲਈ ਅਬੋਹਰ ਲਿਜਾਇਆ ਜਾ ਰਿਹਾ ਸੀ, ਜਿਸ ਨੂੰ ਲੈ ਕੇ ਔਰਤਾਂ `ਚ ਘਰ ਵਿੱਚ ਲੜਾਈ ਹੋ ਗਈ । ਇਸ ਦੌਰਾਨ ਉਹ ਮੌਕੇ `ਤੇ ਮੌਜੂਦ ਸੀ, ਜਿਸ ਨੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਦੋਸ਼ ਲਾਇਆ ਕਿ ਇਕ ਔਰਤ ਕੁਝ ਲੋਕਾਂ ਨਾਲ ਆਈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ । ਰਾਜੇਸ਼ ਕੁਮਾਰ ਨੇ ਦੋਸ਼ ਲਾਇਆ ਕਿ ਇਸ ਦੌਰਾਨ ਉਸ ਦੀ ਪਤਨੀ, ਉਸ ਦੀ ਮਾਂ ਅਤੇ ਉਸ ਦੀ ਮਾਸੀ ਦੀ ਕੁੱਟਮਾਰ ਕੀਤੀ ਗਈ, ਜਿਨ੍ਹਾਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਚਾਰੋਂ ਵਿਅਕਤੀ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ, ਜਦੋਂਕਿ ਉਸ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ, ਜਿਸ ਦੇ ਸਿਰ ਵਿੱਚ ਟਾਂਕੇ ਲੱਗੇ ਹਨ, ਫਿਲਹਾਲ ਡਾਕਟਰ ਪੁਲਿਸ ਨੂੰ ਸੂਚਿਤ ਕਰ ਰਹੇ ਹਨ ।