
ਪਿੰਡ ਬਿਸਨਗੜੵ ਵਿਖੇ,ਜਾਗਦੇ ਰਹੋ ਕਲੱਬ ਨੇ ਧੀਆਂ ਦੀ 25ਵੀਂ ਲੋਹੜੀ ਮਨਾਈ
- by Jasbeer Singh
- January 9, 2025

ਪਿੰਡ ਬਿਸਨਗੜੵ ਵਿਖੇ,ਜਾਗਦੇ ਰਹੋ ਕਲੱਬ ਨੇ ਧੀਆਂ ਦੀ 25ਵੀਂ ਲੋਹੜੀ ਮਨਾਈ ਧੀਆਂ ਮੁੰਡਿਆਂ ਨਾਲੋਂ ਹਰ ਇੱਕ ਕੰਮ ਵਿੱਚ ਮੋਹਰੀ : ਪ੍ਰੋ ਬਡੂੰਗਰ ਸਨੌਰ 9 ਜਨਵਰੀ : ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸਨਗੜ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਨੂਨਗਰ ਸਮਾਜ ਪੰਜਾਬ ਦੇ ਸਹਿਯੋਗ ਨਾਲ ਪਿੰਡ ਬਿਸਨਗੜ ਵਿਖੇ,ਹਰ ਸਾਲ ਦੀ ਤਰ੍ਹਾਂ ਧੀਆਂ ਦੀ 25ਵੀਂ ਲੋਹੜੀ ਮਨਾਈ ਗਈ।ਜਿਸ ਵਿੱਚ 11 ਨਵਜੰਮੀਆ ਲੜਕੀਆਂ ਦੀਆਂ ਮਾਵਾਂ ਨੂੰ ਗਰਮ ਸੂਟ ਅਤੇ ਗਰਮ ਕੋਟੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ੍ਰੋਮਣੀ ਗੁ : ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਸਿਰਕਤ ਕੀਤੀ । ਜਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਵਿੱਚ ਸੰਨ 2000 ਵਿੱਚ ਪਿੰਡ ਬਿਸਨਗੜ ਪਟਿਆਲਾ ਵਿਖੇ,ਧੀਆਂ ਦੀ ਲੋਹੜੀ ਦੀ ਸ਼ੁਰੂਆਤ ਕੀਤੀ ਗਈ ਸੀ । ਇਸ ਮੌਕੇ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਧੀਆਂ ਮੁੰਡਿਆਂ ਨਾਲੋਂ ਹਰ ਇੱਕ ਕੰਮ ਵਿੱਚ ਮੋਹਰੀ ਹਨ, ਚਾਹੇ ਪੜਾਈ ਹੋਵੇ,ਖੇਡਾਂ ਹੋਣ,ਅਤੇ ਹੋਰ ਕੰਮ।ਕਲੱਬ ਵੱਲੋਂ ਲਗਾਤਾਰ ਧੀਆਂ ਦੀ 25ਵੀਂ ਲੋਹੜੀ ਮਨਾਉਣਾ, ਭਰੂਣ ਹੱਤਿਆ ਨੂੰ ਰੋਕਣਾ, ਨਸਿਆਂ ਨੂੰ ਰੋਕਣਾ, ਬੂਟੇ ਲਗਾਉਣਾ, ਗਰੀਬ ਬੱਚਿਆਂ ਨੂੰ ਸਟੇਸ਼ਨਰੀ ਵੰਡਣਾ, ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਲੈੱਨਜ਼ ਵਾਲੇ ਫਰੀ ਆਪ੍ਰੇਸ਼ਨ ਕਰਵਾਉਣਾ, ਗਰੀਬ ਲੜਕੀਆਂ ਦੇ ਵਿਆਹ ਵਿੱਚ ਮੱਦਦ ਕਰਨਾ, ਖੂਨਦਾਨ ਕੈਂਪ ਲਗਾਉਣਾ, ਮੈਡੀਕਲ ਕੈਂਪ ਲਗਾਉਣਾ ਅਤੇ ਗਰੀਬ ਬੱਚਿਆਂ ਦੀ ਖੇਡਾਂ ਵਿੱਚ ਆਰਥਿਕ ਮੱਦਦ ਕਰਨਾ ਆਦਿ ਵੱਖ-ਵੱਖ ਕਾਰਜ ਕਰਨਾ ਬਹੁਤ ਮਾਣ ਵਾਲੀ ਅਤੇ ਸਲਾਘਾਯੋਗ ਕੰਮ ਹਨ। ਇਸ ਮੌਕੇ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ, ਸੀ. ਡੀ. ਪੀ. ਓ. ਦਫਤਰ ਭੁੱਨਰਹੇੜੀ ਤੋਂ ਸੁਪਰਵਾਈਜ਼ਰ ਮੈਡਮ ਨੇਹਾ ਵਰਮਾ, ਆਂਗਨਵਾੜੀ ਮਨਜੀਤ ਕੌਰ, ਰੁਪਿੰਦਰ ਕੌਰ, ਸਤਵਿੰਦਰ ਕੌਰ, ਮਨਦਿਪ ਕੌਰ, ਰਜਨਿ, ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਦੀਦਾਰ ਸਿੰਘ ਬੋਸਰ, ਸੰਜੀਵ ਕੁਮਾਰ ਸਨੌਰ, ਗੁਰਮੀਤ ਸਿੰਘ ਹਡਾਣਾ, ਲਖਮੀਰ ਸਿੰਘ ਸਲੋਟ, ਨੰਬਰਦਾਰ ਕਸਪਾਲ ਸਿੰਘ, ਪੰਚ ਅਵਤਾਰ ਸਿੰਘ,ਪੰਚ ਰਾਜਵੀਰ ਸਿੰਘ, ਪੰਚ ਰਵੀ ਸਿੰਘ, ਸੁਮਨਜੀਤ ਕੌਰ, ਮਾਤਾ ਕੌੜੀ ਕੌਰ,ਨਿਰਮਲ ਕੌਰ, ਚਰਨਜੀਤ ਸਿੰਘ ਜਾਗਦੇ ਰਹੋ, ਅਵਤਾਰ ਸਿੰਘ ਬੋਸਰ, ਰਣਜੀਤ ਸਿੰਘ ਬੋਸਰ, ਰਵਿੰਦਰ ਸਿੰਘ ਦੜੂਆ, ਸੀਲਾ ਦੇਵੀ, ਜਗਰੂਪ ਸਿੰਘ ਪੰਜੋਲਾ, ਸੁੰਦਰਜੀਤ ਕੌਰ, ਰਾਣੀ ਕੌਰ, ਨਛੱਤਰ ਕੌਰ,ਹਰਦੇਵੀ,ਅਤੇ ਰਾਜ ਕੌਰ ਹਾਜ਼ਰ ਸੀ ।