

ਚਾਰ ਵਾਰ ਨੋਬਲ ਪੁਰਸਕਾਰ ਪ੍ਰਾਪਤਕਰਤਾ ਰੈੱਡ ਕਰਾਸ ਸੁਸਾਇਟੀ ਪਟਿਆਲਾ : ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ ਦੇ ਬਾਣੀ ਸਰ ਜੀਨ ਹੈਨਰੀ ਡਿਉਨਾ ਦਾ ਜਨਮ 8 ਮਈ, 1828 ਨੂੰ ਸਵਿਟਜ਼ਰਲੈਂਡ ਵਿਖੇ ਹੋਇਆ। 1859 ਨੂੰ ਸਾਲਫਰੀਨੋ ਦੀ ਜੰਗ ਦੌਰਾਨ ਉਨ੍ਹਾਂ ਨੇ ਪਿੰਡ ਲੰਬਾਡਰੀ ਦੇ ਲੋਕਾਂ ਅਤੇ ਨੋਜਵਾਨਾਂ ਦੀ ਮਦਦ ਨਾਲ 40,000 ਜ਼ਖਮੀ ਸੈਨਿਕਾਂ ਵਿਚੋਂ 22,000 ਸੈਨਿਕਾਂ ਦੀਆਂ ਜਾਨਾਂ ਬਚਾਈਆਂ ਪਰ 18000 ਸੈਨਿਕ, ਉਨ੍ਹਾਂ ਦੀਆਂ ਅੱਖਾਂ ਸਾਹਮਣੇ ਤੜਫ਼ ਤੜਫ਼ ਕੇ ਮਰਦੇ ਰਹੇ। ਜੰਗ ਮਗਰੋਂ ਉਨ੍ਹਾਂ ਨੇ ਸਾਲਫਰੀਨੋ ਦੀ ਯਾਦ ਕਿਤਾਬ ਲਿਖੀ ਅਤੇ ਬੇਨਤੀ ਕੀਤੀ ਕਿ ਜੰਗਾਂ ਅਤੇ ਜੰਗਾਂ ਦੌਰਾਨ ਘਾਤਕ ਹਥਿਆਰਾਂ ਦੀ ਵਰਤੋਂ ਮਾਨਵਤਾ ਦੀ ਤਬਾਹੀ ਲਈ ਨਾ ਕੀਤੀ ਜਾਵੇ। ਬਹਾਦਰ ਜ਼ਖਮੀ ਸੈਨਿਕਾਂ ਨੂੰ ਜੰਗ ਦੇ ਮੈਦਾਨ ਵਿੱਚ ਮਰਨ ਲਈ ਛੱਡਣ ਦੀ ਥਾਂ ਉਨ੍ਹਾਂ ਨੂੰ ਮਰਨ ਤੋਂ ਬਚਾਉਣ ਲਈ ਫਸਟ ਏਡ ਕਰਨ ਲਈ ਨੋਜਵਾਨਾਂ ਦੀਆਂ ਟੀਮਾਂ ਤਿਆਰ ਕੀਤੀਆਂ ਜਾਣ। ਜਿਸ ਸਦਕਾ ਹਰ ਪਿੰਡ, ਸ਼ਹਿਰ, ਦੀਆਂ ਸਿਖਿਆ ਸੰਸਥਾਵਾਂ ਵਿਖੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇਕੇ ਟੀਮਾਂ ਤਿਆਰ ਕੀਤੀਆਂ ਜਾਣ । 1863 ਵਿਚ ਸਵਿਟਜ਼ਰਲੈਂਡ ਦੇ ਸ਼ਹਿਰ ਜਾਨੇਵਾ ਵਿਖੇ ਅੰਤਰਰਾਸ਼ਟਰੀ ਮੀਟਿੰਗ ਦੌਰਾਨ ਸਰ ਜੀਨ ਹੈਨਰੀ ਡਿਉਨਾ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਅਤੇ ਸਵਿਟਜ਼ਰਲੈਂਡ ਦੇ ਕੌਮੀ ਝੰਡੇ ਦੇ ਰੰਗਾਂ ਨੂੰ ਉਲਟਾ ਕੇ, ਰੈਡ ਕਰਾਸ ਝੰਡੇ ਬਣਾਏ ਗਏ (ਸਫੈਦ ਕਪੜੇ ਉਤੇ ਲਾਲ ਕਰਾਸ) । ਅੱਜ ਦੁਨੀਆਂ ਦੇ 192 ਦੇਸ਼ਾਂ ਵਿਚ ਰੈੱਡ ਕਰਾਸ ਅਤੇ ਮੁਸਲਿਮ ਦੇਸ਼ਾਂ ਵਿੱਚ ਰੈੱਡ ਕਰਿਸੈਂਟ ਸੁਸਾਇਟੀਆ ਮਾਨਵਤਾ ਦੀ ਭਲਾਈ, ਸੁਰੱਖਿਆ, ਸਨਮਾਨ, ਖੁਸ਼ੀਆਂ, ਸਹਾਇਤਾ ਅਤੇ ਟ੍ਰੇਨਿੰਗ ਲਈ ਯਤਨਸ਼ੀਲ ਹਨ। ਰੈੱਡ ਕਰਾਸ ਸੁਸਾਇਟੀ ਇੱਕ ਸਵੈ ਇੱਛਕ ਸਮਾਜ ਸੁਧਾਰਕ ਲੋਕਾਂ ਦੀ ਗੈਰ ਰਾਜਨੀਤਕ ਗੈਰ ਸਰਕਾਰੀ ਅਤੇ ਗੈਰ ਧਾਰਮਿਕ ਸੰਸਥਾ ਹੈ। ਕੋਈ ਵੀ ਇਨਸਾਨ ਰੈੱਡ ਕਰਾਸ ਦਾ ਮੈਂਬਰ ਬਣਕੇ ਰੈੱਡ ਕਰਾਸ ਸੁਸਾਇਟੀ ਦੇ ਝੰਡੇ ਹੇਠ, ਮਾਨਵਤਾ ਦੀ ਸੰਕਟ ਸਮੇਂ ਸੇਵਾ ਕਰ ਸਕਦਾ ਹੈ ।ਭਾਰਤ ਵਿੱਚ ਪਹਿਲੇ ਸੰਸਾਰ ਯੁੱਧ ਮਗਰੋਂ, ਅੰਗਰੇਜ ਸਰਕਾਰ ਵੱਲੋਂ, 1920 ਵਿਚ ਭਾਰਤੀਆਂ ਰੈੱਡ ਕਰਾਸ ਅਤੇ ਪੰਜਾਬ ਦੇ ਸਕੂਲਾਂ ਵਿਖੇ ਜੂਨੀਅਰ ਰੈੱਡ ਕਰਾਸ ਗਤੀਵਿਧੀਆਂ 1924 (100 ਸਾਲ ਪਹਿਲਾਂ) ਸ਼ੁਰੂ ਕੀਤੀਆਂ ਗਈਆਂ । ਅੰਤਰਰਾਸ਼ਟਰੀ ਜਾਨੇਵਾ ਸੰਧੀਆਂ ਅਨੁਸਾਰ , ਰੈੱਡ ਕਰਾਸ ਵਲੋਂ ਧਰਤੀ , ਪਾਣੀ ਵਿਚ ਹੋਣ ਵਾਲੀਆਂ ਜੰਗਾਂ ਦੌਰਾਨ ਜ਼ਖਮੀ ਸੈਨਿਕਾਂ ਦੀ ਫਸਟ ਏਡ ਕਰਕੇ, ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਕੇ, ਫਸਟ ਏਡ ਪੋਸਟਾਂ ਅਤੇ ਹਸਪਤਾਲਾਂ ਵਿਖੇ ਪਹੁੰਚਾਉਣ ਦੀ ਜੁਮੇਵਾਰੀ ਦਿੱਤੀ ਗਈ ਹੈ। ਤੀਸਰੀ ਸੰਧੀ ਅਨੁਸਾਰ, ਜੰਗਾਂ ਦੌਰਾਨ ਕੈਦੀ ਕੀਤੇ ਸੈਨਿਕਾਂ ਦੀ ਸੁਰੱਖਿਆ, ਇਲਾਜ, ਭੋਜਨ ਲਈ, ਰੈੱਡ ਕਰਾਸ ਸੁਸਾਇਟੀ ਦੇ ਵੰਲਟੀਅਰਾਂ ਵਲੋਂ ਕਾਰਜ ਕੀਤੇ ਜਾਂਦੇ ਹਨ। ਚੋਥੀ ਸੰਧੀ ਅਨੁਸਾਰ, ਕੁਦਰਤੀ ਜਾਂ ਮਨੁੱਖੀ ਆਫਤਾਵਾਂ ਸਮੇਂ ਪੀੜਤਾਂ ਦੀ ਸਹਾਇਤਾ ਲਈ ਰੈੱਡ ਕਰਾਸ ਸੁਸਾਇਟੀ ਵੱਲੋਂ ਪੀੜਤਾਂ ਦੀ ਸਹਾਇਤਾ ਕੀਤੀ ਜਾਵੇਗੀ। ਪਹਿਲੇ ਅਤੇ ਦੂਜੇ ਸੰਸਾਰ ਯੁੱਧਾਂ ਸਮੇਂ ਰੈੱਡ ਕਰਾਸ ਦੇ ਲੱਖਾਂ ਵੰਲਟੀਅਰਾਂ ਨੇ ਸੈਨਿਕਾਂ ਅਤੇ ਮਾਨਵਤਾ ਦੀ ਸੇਵਾ ਸੰਭਾਲ ਕੀਤੀ ਸੀ । ਰੈੱਡ ਕਰਾਸ ਵਾਲੀਆਂ ਗੱਡੀਆਂ, ਇਮਾਰਤਾਂ, ਵੰਲਟੀਅਰਾਂ ਤੇ ਸੈਨਿਕਾਂ ਵਲੋਂ ਹਮਲੇ ਨਹੀ ਕੀਤੇ ਜਾਂਦੇ। ਸਰ ਜੀਨ ਹੈਨਰੀ ਡਿਉਨਾ ਨੂੰ ਦੁਨੀਆਂ ਦਾ ਪਹਿਲਾ ਨੋਬਲ ਸ਼ਾਂਤੀ ਪੁਰਸਕਾਰ 1901 ਵਿਚ ਦਿੱਤਾ ਗਿਆ। ਹੈਨਰੀ ਡਿਉਨਾ ਜੀ ਨੇ ਇਹ ਸਨਮਾਨ ਅਤੇ ਪੁਰਸਕਾਰ ਦੀ ਇੱਕ ਲੱਖ ਡਾਲਰ ਦੀ ਰਕਮ , ਜਾਨੇਵਾ ਰੈਡ ਕਰਾਸ ਨੂੰ ਸਮਰਪਿਤ ਕੀਤੇ। ਉਨ੍ਹਾਂ ਦੀ ਮੌਤ 31 ਅਕਤੂਬਰ 1910 ਵਿਚ ਸਵਿਟਜ਼ਰਲੈਂਡ ਵਿਖੇ ਹੋਈ ਸੀ ।ਪਹਿਲੇ ਸੰਸਾਰ ਯੁੱਧ ਮਗਰੋਂ 1920 ਵਿਚ ਜੰਗਾਂ ਦੌਰਾਨ ਪੀੜਤਾਂ ਦੀ ਮਦਦ ਕਰਨ ਲਈ ਅੰਤਰਰਾਸ਼ਟਰੀ ਰੈਡ ਕਰਾਸ ਨੂੰ ਨੋਬਲ ਪੁਰਸਕਾਰ, ਦੂਸਰੇ ਸੰਸਾਰ ਯੁੱਧ ਮਗਰੋਂ 1946 ਵਿੱਚ ਰੈਡ ਕਰਾਸ ਨੂੰ ਨੋਬਲ ਪੁਰਸਕਾਰ ਦੇਕੇ ਸਨਮਾਨਿਤ ਕੀਤਾ ਗਿਆ। 1963 ਵਿਚ ਫੇਰ ਅਨੇਕਾਂ ਦੇਸ਼ਾਂ ਦੀਆਂ ਜੰਗਾਂ ਦੌਰਾਨ ਰੈਡ ਕਰਾਸ ਵੰਲਟੀਅਰਾਂ ਵਲੋਂ ਪੀੜਤਾਂ ਦੀ ਸਹਾਇਤਾ ਕਰਨ ਲਈ ਨੋਬਲ ਪੁਰਸਕਾਰ ਦਿੱਤੇ ਗਏ । ਦੁਨੀਆਂ ਵਿੱਚ ਕੇਵਲ ਰੈੱਡ ਕਰਾਸ ਹੀ ਸਮਾਜ ਸੇਵੀ ਸੰਸਥਾ ਹੈ ਜਿਸ ਨੂੰ 4 ਵਾਰ ਨੋਬਲ ਪੁਰਸਕਾਰ ਦੇਕੇ ਸਨਮਾਨਿਤ ਕੀਤਾ ਗਿਆ । ਅੰਤਰਰਾਸ਼ਟਰੀ ਅਤੇ ਰਾਸ਼ਟਰੀ ਰੈੱਡ ਕਰਾਸ ਸੁਸਾਇਟੀਆ ਕੋਲ 1.5 ਕਰੋੜ ਤੋਂ ਵੱਧ, ਫਸਟ ਏਡ, ਹੋਮ ਨਰਸਿੰਗ ਅਤੇ ਪੀੜਤਾਂ ਦੀ ਸਹਾਇਤਾ ਕਰਨ ਵਾਲੇ ਵੰਲਟੀਅਰ ਹਨ ਕਿਉਂਕਿ ਹਰ ਦੇਸ਼ ਵਿੱਚ ਰੈੱਡ ਕਰਾਸ ਸੁਸਾਇਟੀ ਵੱਲੋਂ ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ ਨੂੰ ਲਗਾਤਾਰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਪਰ ਭਾਰਤ ਅਤੇ ਪੰਜਾਬ ਵਿੱਚ ਪਿਛਲੇ 15 ਸਾਲਾਂ ਤੋਂ ਰੈੱਡ ਕਰਾਸ ਸੁਸਾਇਟੀ ਗਤੀਵਿਧੀਆਂ ਖਤਮ ਹੁੰਦੀਆ ਜਾ ਰਹੀਆ ਹਨ । ਮੈਨੂੰ ਮਾਣ ਹੈ ਕਿ ਮੈਂ 1980 ਤੋਂ 2012 ਤੱਕ ਪਟਿਆਲਾ ਰੈਡ ਕਰਾਸ ਸੁਸਾਇਟੀ ਦੇ ਟ੍ਰੇਨਿੰਗ ਸੁਪਰਵਾਈਜ਼ਰ ਅਤੇ ਸੈਂਟ ਜੋਹਨ ਐਂਬੂਲੈਂਸ ਦੇ ਸਹਾਇਕ ਕਮਿਸ਼ਨਰ ਵਜੋਂ ਪ੍ਰਸੰਸਾਯੋਗ ਢੰਗ ਤਰੀਕਿਆਂ ਨਾਲ ਗਤੀਵਿਧੀਆਂ, ਵਧਾਈਆਂ। ਸਕੂਲਾਂ ਕਾਲਜਾਂ ਵਿਖੇ ਵਿਦਿਆਰਥੀਆਂ ਅਧਿਆਪਕਾਂ ਨੂੰ ਫਸਟ ਏਡ, ਹੋਮ ਨਰਸਿੰਗ ਆਫ਼ਤ ਪ੍ਰਬੰਧਨ ਫਾਇਰ ਸੇਫਟੀ ਆਵਾਜਾਈ ਸੁਰੱਖਿਆ ਦੀ ਟ੍ਰੇਨਿੰਗ ਦੇਕੇ, ਵੰਲਟੀਅਰ ਬਣਾਇਆ। ਹਰ ਸਾਲ 10000/12000 ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇਕੇ ਵੰਲਟੀਅਰ ਬਣਾਇਆ ਜਾਂਦਾ ਹੈ। ਹਰ ਸਾਲ ਵੰਲਟੀਅਰਾਂ ਲਈ, ਤਸੀਲ ਅਤੇ ਜ਼ਿਲ੍ਹਾ ਪੱਧਰੀ ਕੈਂਪ, ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਅਤੇ ਪ੍ਰਾਇਮਰੀ ਪਟਿਆਲਾ ਰਾਹੀਂ ਲਗਵਾਕੇ, ਵਿਦਿਆਰਥੀਆਂ ਅਧਿਆਪਕਾਂ ਨੂੰ ਫਸਟ ਏਡ , ਹੋਮ ਨਰਸਿੰਗ, ਸਿਹਤ ਸੰਭਾਲ, ਦੀ ਟ੍ਰੇਨਿੰਗ ਕਰਵਾਈਆਂ ਜਾਂਦੀਆਂ ਸਨ ਅਤੇ ਹਰ ਸਾਲ, ਵੰਲਟੀਅਰਾਂ ਲਈ ਚਾਰ ਗਰੁਪਾਂ, ਜੂਨੀਅਰ ਲੜਕੀਆਂ ਅਤੇ ਲੜਕੇ, ਸੀਨੀਅਰ ਗਰੁੱਪ ਵਿਚ ਕਾਲਜਾਂ ਦੇ ਵਿਦਿਆਰਥੀ, ਸਕੂਲਾਂ ਦੇ ਅਧਿਆਪਕ, ਪੁਲਿਸ ਕਰਮਚਾਰੀ, ਐਨ ਐਸ ਐਸ ਵੰਲਟੀਅਰਾਂ ਐਨ ਸੀ ਸੀ ਕੇਡਿਟਜ ਦੇ ਫਸਟ ਏਡ ਸੀ ਪੀ ਆਰ, ਹੋਮ ਨਰਸਿੰਗ ਆਵਾਜਾਈ ਸੁਰੱਖਿਆ ਫਾਇਰ ਸੇਫਟੀ ਅਤੇ ਪੀੜਤਾਂ ਦੀ ਸਹਾਇਤਾ ਕਰਨ ਦੇ ਮੁਕਾਬਲੇ ਕਰਵਾਏ ਜਾਂਦੇ ਸਨ। ਅਤੇ ਜੇਤੂ ਟੀਮਾਂ ਨੂੰ ਸਟੇਟ ਅਤੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਤਿਆਰ ਕੀਤਾ ਜਾਂਦਾ ਅਤੇ ਪਟਿਆਲਾ ਦੀਆਂ ਟੀਮਾਂ ਹਮੇਸ਼ਾ ਰਾਸ਼ਟਰੀ ਪੱਧਰ ਤੇ ਇਨਾਮ ਜਿੱਤ ਦੀਆਂ ਸਨ। ਪਟਿਆਲਾ ਦੇ 6 ਰੈੱਡ ਕਰਾਸ ਵੰਲਟੀਅਰ ਨੋਜਵਾਨਾਂ ਨੂੰ ਵਿਦੇਸ਼ਾਂ ਵਿੱਚ ਜਾਣ ਦੇ ਅਵਸਰ ਵੀ ਪ੍ਰਾਪਤ ਹੋਏ ਹਨ। ਜਿਸ ਹਿੱਤ ਸ਼੍ਰੀ ਸਤਵੰਤ ਸਿੰਘ ਵਾਲੀਆ, ਹਰਿੰਦਰ ਸਿੰਘ ਕਰੀਰ, ਕਿਸ਼ਨ ਚੰਦ ਚੱਢਾ, ਗੁਰਦੀਪ ਸਿੰਘ ਜੀ ਅਤੇ ਸਾਡੇ ਲੈਕਚਰਾਰਾਂ, ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਅਤੇ ਪ੍ਰਾਇਮਰੀ ਪਟਿਆਲਾ, ਸਿਵਲ ਸਰਜਨਾਂ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ ਹੈ। ਧੰਨਵਾਦ ਸਹਿਤ। ਕਾਕਾ ਰਾਮ ਵਰਮਾ 9878611620