post

Jasbeer Singh

(Chief Editor)

National

ਗੱਡੀ ਵਿਚੋ ਸ਼ੀਸ਼ੇ ਦੀ ਖੇਪ ਲਾਹੁੰਦੇ ਵੇਲੇ ਹੇਠਾਂ ਦੱਬਣ ਕਰਕੇ ਚਾਰ ਮਜ਼ਦੂਰਾਂ ਦੀ ਹੋਈ ਮੌਤ

post-img

ਗੱਡੀ ਵਿਚੋ ਸ਼ੀਸ਼ੇ ਦੀ ਖੇਪ ਲਾਹੁੰਦੇ ਵੇਲੇ ਹੇਠਾਂ ਦੱਬਣ ਕਰਕੇ ਚਾਰ ਮਜ਼ਦੂਰਾਂ ਦੀ ਹੋਈ ਮੌਤ ਪੁਣੇ : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਪੁਣੇ `ਚ ਕੱਚ ਬਣਾਉਣ ਵਾਲੀ ਇਕਾਈ `ਚ ਵੱਡਾ ਹਾਦਸਾ ਵਾਪਰ ਗਿਆ। ਗੱਡੀ `ਚੋਂ ਸ਼ੀਸ਼ਾ ਉਤਾਰਦੇ ਸਮੇਂ ਸ਼ੀਸ਼ੇ ਦੀ ਖੇਪ ਹੇਠਾਂ ਦੱਬੇ ਜਾਣ ਨਾਲ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਕਟਰਾਜ ਇਲਾਕੇ ਦੇ ਯੇਵਲੇਵਾੜੀ ਸਥਿਤ ਯੂਨਿਟ `ਚ ਦੁਪਹਿਰ ਕਰੀਬ 1.30 ਵਜੇ ਵਾਪਰੀ . ਫਾਇਰ ਅਧਿਕਾਰੀ ਨੇ ਦੱਸਿਆ, `ਸਾਨੂੰ ਸ਼ੁਰੂਆਤ `ਚ ਕਾਲ ਮਿਲੀ ਸੀ ਕਿ ਕਟਰਾਜ ਖੇਤਰ `ਚ ਸਥਿਤ ਸ਼ੀਸ਼ੇ ਬਣਾਉਣ ਵਾਲੀ ਇਕਾਈ `ਚ ਕੱਚ ਦੇ ਸਟਾਕ ਨੂੰ ਉਤਾਰਦੇ ਸਮੇਂ ਪੰਜ ਤੋਂ ਛੇ ਕਰਮਚਾਰੀ ਫਸ ਗਏ ਸਨ। ਮੌਕੇ `ਤੇ ਫਾਇਰ ਬ੍ਰਿਗੇਡ ਦੀ ਟੀਮ ਮੌਜੂਦ ਸੀ। “ਫਾਇਰ ਕਰਮੀਆਂ ਨੇ ਪੰਜ ਜ਼ਖਮੀ ਕਰਮਚਾਰੀਆਂ ਨੂੰ ਬਾਹਰ ਕੱਢਿਆ ਅਤੇ ਨੇੜੇ ਦੇ ਹਸਪਤਾਲ ਪਹੁੰਚਾਇਆ,” ਉਸਨੇ ਕਿਹਾ। ਹਾਲਾਂਕਿ ਇਨ੍ਹਾਂ `ਚੋਂ ਚਾਰ ਦੀ ਮੌਤ ਹੋ ਗਈ, ਜਦਕਿ ਇਕ ਹਸਪਤਾਲ `ਚ ਜ਼ੇਰੇ ਇਲਾਜ ਹੈ। ਪੁਲਸ ਮੌਕੇ `ਤੇ ਪਹੁੰਚੀ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਧੂਲੇ `ਚ ਸੜਕ ਹਾਦਸੇ `ਚ 5 ਲੋਕਾਂ ਦੇ ਮਾਰੇ ਜਾਣ ਅਤੇ 4 ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਹਾਦਸਾ ਧੂਲੇ ਜ਼ਿਲ੍ਹੇ ਦੇ ਸ਼ਿੰਦਖੇੜਾ ਤਾਲੁਕਾ ਨੇੜੇ ਦਸਵੇਲ ਫਾਟਾ ਨੇੜੇ ਵਾਪਰਿਆ।

Related Post