
ਪੰਜਾਬ ਵਿਚਲੇ ਸਰਕਾਰੀ ਕਾਲਜ, ਸਕੂਲਾਂ ਵਿੱਚਲੇ ਚੌਥਾ ਦਰਜਾ ਕਰਮਚਾਰੀਆਂ ਸਾਂਝੀ ਮੀਟਿੰਗ ਕੀਤੀ, ਫਰਵਰੀ ਵਿੱਚ ਮੁਹਾਲੀ ਦਫਤਰ
- by Jasbeer Singh
- January 6, 2025

ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਪੰਜਾਬ ਵਿਚਲੇ ਸਰਕਾਰੀ ਕਾਲਜ, ਸਕੂਲਾਂ ਵਿੱਚਲੇ ਚੌਥਾ ਦਰਜਾ ਕਰਮਚਾਰੀਆਂ ਸਾਂਝੀ ਮੀਟਿੰਗ ਕੀਤੀ, ਫਰਵਰੀ ਵਿੱਚ ਮੁਹਾਲੀ ਦਫਤਰਾਂ ਅੱਗੇ ਧਰਨੇ ਦੇਣ ਦਾ ਕੀਤਾ ਫੈਸਲਾ ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਸਰਕਾਰੀ ਕਾਲਜ ਅਤੇ ਸਕੂਲਾਂ ਵਿਚਲੇ ਚੌਥਾ ਦਰਜਾ ਆਗੂਆਂ ਦੀ ਇੱਥੇ ਸੂਬਾ ਪੱਧਰੀ ਸਾਂਝੀ ਮੀਟਿੰਗ ਯੂਨੀਅਨ ਦਫਤਰ ਰਾਜਪੁਰਾ ਕਾਲੋਨੀ ਵਿਖੇ ਕੀਤੀ ਗਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਕਾ. ਦਰਸ਼ਨ ਸਿੰਘ ਲੁਬਾਣਾ, ਕਾ. ਬਲਜਿੰਦਰ ਸਿੰਘ, ਕਾ. ਗੁਰਤੇਜ ਸਿੰਘ ਗਿੱਲ ਬਠਿੰਡਾ, ਕਾ. ਰਾਮ ਲਾਲ ਰਾਮਾ, ਕਾ. ਰਾਮ ਪ੍ਰਸਾਦ ਸਹੋਤਾ, ਕਾ. ਪਰਮਜੀਤ ਸਿੰਘ ਹਾਂਡਾ ਸੁਨਾਮ ਆਗੂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸਕੂਲਾਂ ਅਤੇ ਕਾਲਜਾਂ ਵਿਚ ਲੰਮੇ ਸਮੇਂ ਤੋਂ ਪਾਰਟ ਟਾਇਮ, ਡੀ. ਸੀ. ਰੇਟਾਂ ਤੇ ਅਸਥਾਈ ਤੌਰ ਸਮੇਤ ਕੰਟਰੈਕਟ, ਆਊਟ ਸੋਰਸ ਤੇ ਕੰਮ ਕਰਦੇ ਚੌਥਾ ਦਰਜਾ, ਤੀਜਾ ਦਰਜਾ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ, ਘੱਟੋ—ਘੱਟ ਉਜਰਤਾ ਦੇ ਘੇਰੇ ਵਿੱਚ ਲਿਆਉਣ ਤੇ ਉਜਰਤਾਂ 26000 ਰੁਪਏ ਕਰਨ ਕਿਰਤ ਨਿਯਮਾਂ ਅਨੁਸਾਰ ਸਾਰੀਆਂ ਸਹੂਲਤਾ ਦੇਣ, ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦੀ ਰੋਸ਼ਨੀ ਵਿੱਚ ਘੱਟੋ—ਘੱਟ ਪੈਨਸ਼ਨ ਨਿਸ਼ਚਿਤ ਕਰਨ, ਗਰੈਚੂਟੀ ਆਦਿ ਦੇਣਾ ਲਾਜਮੀ ਕਰਨ, ਵਰਦੀਆਂ ਦੇਣ, ਆਦਿ ਦੋ ਦਰਜਨ ਮੰਗਾਂ ਨੂੰ ਲਾਗੂ ਕਰਵਾਉਣ ਲਈ 19 ਫਰਵਰੀ ਨੂੰ ਡਾਇਰੈਕਟਰ ਕਾਲਜਾਂ/ਸਕੂਲਾਂ ਦੇ ਦਫਤਰ ਮੋਹਾਲੀ ਵਿਖੇ ਰੋਸ ਮਈ ਧਰਨਾ ਦਿੱਤਾ ਜਾਵੇਗਾ । ਯੂਨੀਅਨ ਆਗੂਆਂ ਨੇ ਦੱਸਿਆ ਕਿ ਦੋਵੇਂ ਵਿਦਿਅਕ ਸੰਸਥਾਵਾਂ ਦੇ ਡਾਇਰੈਕਟਰਾਂ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ ਪਰੰਤੂ ਮੰਗਾਂ ਤੇ ਅਮਲ ਕਰਨ ਵਿੱਚ ਅਫਸਰਸ਼ਾਹੀ ਬੇਲੋੜੀਦੀ ਦੇਰੀ ਕਰ ਰਹੀ ਹੈ। ਇਸ ਲਈ ਮੁੜ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਹੋਰ ਜ਼ੋ ਵੱਖ—ਵੱਖ ਆਗੂ ਸ਼ਾਮਲ ਸਨ ਉਹਨਾਂ ਵਿੱਚ ਚਰਨਜੀਤ ਸਿੰਘ, ਸ਼ਿਵ ਚਰਨ, ਸੁਨੀਲ ਦੱਤ, ਰਾਮ ਜ਼ੋਧਾ, ਬਲਵਿੰਦਰ ਸਿੰਘ, ਦਵਿੰਦਰ ਸਿੰਘ, ਗੁਰਧਿਆਨ ਸਿੰਘ, ਪਰਮਜੀਤ ਪੰਮਾ, ਕਮਲਜੀਤ ਕੌਰ, ਬਲਜਿੰਦਰ ਕੌਰ, ਸੰਤੋਖ ਸਿੰਘ ਸੁੱਖੀ (ਸੰਗਰੂਰ), ਸਤਿਨਰਾਇਣ ਗੋਨੀ, ਬੁੱਧ ਰਾਮ ਤਾਲਮੇਲ ਕਮੇਟੀ ਆਦਿ ।