

ਪਾਰਕ ਹਸਪਤਾਲ ਪਟਿਆਲਾ ਵਿਖੇ ਮੁਫ਼ਤ ਸਿਹਤ ਚੈੱਕਅੱਪ ਕੈਂਪ ਅੱਜ ਪਟਿਆਲਾ, 18 ਜੁਲਾਈ 2025 : ਪਟਿਆਲਾ ਵਿਖੇ 19 ਤਰੀਕ, ਸ਼ਨੀਵਾਰ ਨੂੰ ਅਰਬਨ ਸਟੇਟ, ਫੇਜ਼ 1, ਨਵੇਂ ਬੱਸ ਸਟੈਂਡ ਦੇ ਸਾਹਮਣੇ ਸਥਿਤ ਪਾਰਕ ਹਸਪਤਾਲ, ਪਟਿਆਲਾ ਵਿਖੇ ਮਸਿਹਤ ਚੈੱਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਸਾਰੇ ਸੁਪਰਸਪੈਸ਼ਲਿਸਟੀ ਦੇ ਮਾਹਿਰ ਡਾਕਟਰਾਨਾਲ ਬਿਮਾਰੀਆਂ ਤੇ ਸਲਾਹ-ਮਸ਼ਵਰਾ ਕੀਤਾ ਜਾਏਗਾ । ਕੈਂਪ ਬਾਰੇ ਜਾਣਕਾਰੀ ਦਿੰਦਿਆਂ ਕਰਨਲ ਰਾਜੁਲ ਸ਼ਰਮਾ (ਸੀ.ਈ.ੳ.) ਨੇ ਦੱਸਿਆ ਕਿ ਉਪਰੋਕਤ ਕੈਂਪ ਵਿੱਚ ਦਵਾਈ ਸੰਬੰਧੀ ਮੁਫ਼ਤ ਸਲਾਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਆਮ ਲੋਕ ਲੈਬਾਰਟਰੀ, ਰੇਡੀਓਲੋਜੀ ਅਤੇ ਹੋਰ ਸਾਰੇ ਟੈਸਟਾਂ ਵਿੱਚ ਵੀ 25% ਫੀਸਦੀ ਦੀ ਛੋਟ ਦਾ ਲਾਭ ਲੈ ਸਕਦੇ ਹਨ। ਇਸ ਕੈਂਪ ਦਾ ਸਮਾਂ ਸਵੇਰੇ 09:00 ਵਜੇ ਤੋਂ ਦੁਪਹਿਰ 03:00 ਵਜੇ ਤੱਕ ਹੋਵੇਗਾ।