ਜਨਹਿਤ ਸਮਿਤੀ ਵਲੋ ਬਾਰਾਦਰੀ ਗਾਰਡਨ ਪਟਿਆਲਾ ਵਿਖੇ ਲਗਾਇਆ ਗਿਆ ਮੁਫ਼ਤ ਮੈਡੀਕਲ ਜਾਂਚ ਕੈਂਪ
- by Aaksh News
- May 27, 2024
ਅੱਜ ਜਨਹਿਤ ਸਮਿਤੀ ਵਲੋ ਬਾਰਾਦਰੀ ਗਾਰਡਨ ਵਿਖੇ ਪਾਰਕ ਹਸਪਤਾਲ ਅਤੇ ਡਾਕਟਰ ਕੰਵਲਪ੍ਰੀਤ ਕੌਰ ਕਾਲਰਾ ਦੇ ਸਹਿਯੋਗ ਨਾਲ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਚ ਲੋਕਾ ਆਪਣੀ ਸਿਹਤ ਦੀ ਜਾਂਚ ਕਰਵਾਈ। ਇਸ ਮੋਕ ਵਿਨੋਦ ਸ਼ਰਮਾ ਜੀ ਵਲੋ ਲੋਕਾ ਨੂੰ ਆਪਣੀ ਨਿਯਮਤ ਜਾਂਚ ਕਰਵਾਉਣ ਲਈ ਕਿਹਾ ਗਿਆ। ਇੰਦਰਜੀਤ ਦੁਆ ਦਸਿਆ ਕੇ ਜਨਹਿਤ ਸਮਿਤੀ ਦਾ ਉਪਰਾਲਾ ਬਹੁਤ ਉੱਤਮ ਹੈ ਅਸੀ ਜਨਹਿਤ ਸਮਿਤੀ ਦੀਆ ਸੇਵਾਵਾਂ ਦੀ ਸ਼ਲਾਘਾ ਕਰਦੇ ਹਾਂ। ਉਨਾ ਦੱਸਿਆ ਕਿ ਸਾਨੂੰ ਨਿਯਮਤ ਰੂਪ ਵਿਚ ਸੈਰ ਕਰਨੀ ਅਤੇ ਸਰੀਰਕ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਡਾਕਟਰ ਮੋਹਿਤ ਪਾਰਕ ਹਸਪਤਾਲ, ਡਾਕਟਰ ਕੰਵਲਪ੍ਰੀਤ ਕੌਰ ਕਾਲਰਾ ਦੰਦਾ ਦੇ ਮਾਹਿਰ, ਡਾਕਟਰ ਹਰਪ੍ਰੀਤ ਕਾਲੜਾ,ਗੁਲਾਬ ਰਾਇ, ਪੰਕਜ ਜੇਨ,ਜੀ ਐਸ ਅਨੰਦ, ਚਮਨ ਲਾਲ ਗਰਗ, ਜਗਵਿੰਦਰ ਗਰੇਵਾਲ, ਵਿਨੇ ਸ਼ਰਮਾ, ਦੇਸ਼ ਰਾਜ, ਨਿਰਮਲ ਸਿੰਘ, ਡੀ ਪੀ ਸਿੰਘ , ਜੀ ਐਸ ਬੇਦੀ, ਪਰਮੋਦ ਸ਼ਰਮਾ, ਐਡਵੋਕੇਟ ਜੀ ਐਸ ਗਰੇਵਾਲ ਅਤੇ ਸਤੀਸ਼ ਜੋਸ਼ੀ ਸ਼ਾਮਲ ਹੋਏ। ਅੰਤ ਤੇ ਜਗਤਾਰ ਜੱਗੀ ਵਲੋ ਸਬ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਾਨੂੰ ਸਾਰਿਆ ਨੂੰ ਹਰ ਮਹੀਨੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੌ ਆਪਣੇ ਸ਼ਰੀਰ ਬਾਰੇ ਪਤਾ ਲਗ ਸਕੇ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.