July 6, 2024 02:09:58
post

Jasbeer Singh

(Chief Editor)

Sports

ਫਰੈਂਚ ਓਪਨ: ਐਡਵਰਡ ਰੋਜਰ-ਵੇਸੇਲਿਨ ਅਤੇ ਲੌਰਾ ਸਿਗਮੁੰਡ ਨੇ ਮਿਕਸਡ ਡਬਲਜ਼ ਖ਼ਿਤਾਬ ਜਿੱਤਿਆ

post-img

ਐਡਵਰਡ ਰੋਜਰ-ਵੇਸੇਲਿਨ ਅਤੇ ਲੌਰਾ ਸਿਗਮੁੰਡ ਨੇ ਅੱਜ ਇੱਥੇ ਨੀਲ ਸਕੁਪਸਕੀ ਅਤੇ ਡਿਜ਼ਾਇਰ ਕ੍ਰਾਜਿਕ ਦੀ ਜੋੜੀ ਨੂੰ ਸਿੱਧੇ ਸੈੱਟ ਵਿੱਚ ਹਰਾ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦਾ ਮਿਕਸਡ ਡਬਲਜ਼ ਦਾ ਖ਼ਿਤਾਬ ਜਿੱਤ ਲਿਆ। ਪਹਿਲੀ ਵਾਰ ਕਿਸੇ ਟੂਰਨਾਮੈਂਟ ਵਿੱਚ ਜੋੜੀ ਬਣਾ ਕੇ ਖੇਡ ਰਹੇ ਫਰਾਂਸ ਦੇ ਰੋਜਰ-ਵੇਸੇਲਿਨ ਅਤੇ ਜਰਮਨੀ ਦੀ ਸਿਗਮੁੰਡ ਨੇ ਸਕੁਪਸਕੀ ਅਤੇ ਕ੍ਰਾਜਿਕ ਦੀ ਜੋੜੀ ਨੂੰ 6-4, 7-5 ਨਾਲ ਹਰਾਇਆ। ਸਿਗਮੁੰਡ ਇਸ ਤੋਂ ਪਹਿਲਾਂ 2016 ਵਿੱਚ ਵੱਖਰੇ ਜੋੜੀਦਾਰ ਨਾਲ ਅਮਰੀਕੀ ਓਪਨ ਦਾ ਮਿਕਸਡ ਡਬਲਜ਼ ਅਤੇ 2020 ਵਿੱਚ ਮਹਿਲਾ ਡਬਲਜ਼ ਖ਼ਿਤਾਬ ਜਿੱਤ ਚੁੱਕੀ ਹੈ। ਚਾਲੀ ਸਾਲਾ ਰੋਜਰ-ਵੇਸੇਲਿਨ ਦਾ ਇਹ ਪਹਿਲਾ ਮਿਕਸਡ ਡਬਲਜ਼ ਖ਼ਿਤਾਬ ਹੈ। ਇਸ ਤੋਂ ਪਹਿਲਾਂ ਉਸ ਨੇ 2014 ਵਿੱਚ ਫਰੈਂਚ ਓਪਨ ਦਾ ਪੁਰਸ਼ ਡਬਲਜ਼ ਖ਼ਿਤਾਬ ਜਿੱਤਿਆ ਸੀ, ਜੋ ਉਸ ਦਾ ਇਕਲੌਤਾ ਗਰੈਂਡਸਲੈਮ ਖ਼ਿਤਾਬ ਸੀ। ਅਮਰੀਕਾ ਦੀ ਕ੍ਰਾਜਿਕ ਅਤੇ ਬਰਤਾਨੀਆ ਦੇ ਸਕੁਪਸਕੀ ਇਕੱਠਿਆਂ ਮਿਲ ਕੇ 2021 ਅਤੇ 2022 ਵਿੱਚ ਦੋ ਵਿੰਬਲਡਨ ਮਿਕਸਡ ਡਬਲਜ਼ ਖ਼ਿਤਾਬ ਜਿੱਤ ਚੁੱਕੇ ਹਨ। ਪੁਰਸ਼ ਡਬਲਜ਼ ਫਾਈਨਲ ਸ਼ਨਿੱਚਰਵਾਰ ਨੂੰ, ਜਦਕਿ ਮਹਿਲਾ ਡਬਲਜ਼ ਫਾਈਨਲ ਐਤਵਾਰ ਨੂੰ ਖੇਡਿਆ ਜਾਵੇਗਾ।

Related Post