July 6, 2024 01:36:21
post

Jasbeer Singh

(Chief Editor)

Latest update

ਦਿ ਕੇਰਲਾ ਸਟੋਰੀ ਤੋਂ ਜੇਐੱਨਯੂ ਤੱਕ : ਕੀ ਇਹ ਫ਼ਿਲਮਾਂ ਖਾਸ ਧਿਰ ਦੇ ਚੋਣ ਪ੍ਰਚਾਰ ਦਾ ਹਿੱਸਾ ਹਨ

post-img

ਪਿਛਲੇ ਕੁਝ ਸਾਲਾਂ ਵਿੱਚ ਹਿੰਦੂਤਵ ਪਾਰਟੀਆਂ ਦੀ ਵਿਚਾਰਧਾਰਾ ਤੇ ਕੇਂਦਰਿਤ ਫਿਲਮਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ।ਕੀ ਇਹ ਫਿਲਮਾਂ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ?2019 ਵਿੱਚ ਜਦੋਂ ਲੋਕਸਭਾ ਚੋਣਾਂ ਨੇੜੇ ਸਨ, ਉਦੋਂ ਰਿਲੀਜ਼ ਹੋਈਆਂ ਦੋ ਫ਼ਿਲਮਾਂ ਨੇ ਕਾਫੀ ਹਲਚਲ ਮਚਾ ਦਿੱਤੀ ਸੀ।ਲੋਕਸਭਾ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਵਿਜੇ ਗੁੱਟੇ ਦੇ ਨਿਰਦੇਸ਼ਨ ਚ ਬਣੀ ਫ਼ਿਲਮ ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ ਰਿਲੀਜ਼ ਹੋਈ ਸੀ।ਇਹ ਫ਼ਿਲਮ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਸੰਜੇ ਬਾਰੂ ਦੀ ਲਿਖੀ ਕਿਤਾਬ ਤੇ ਆਧਾਰਿਤ ਹੈ।ਫ਼ਿਲਮ ਵਿੱਚ ਦਰਸਾਇਆ ਗਿਆ ਸੀ ਕਿ ਕਿਵੇਂ ਮਨਮੋਹਨ ਸਿੰਘ ਉੱਤੇ ਦੇ ਕਾਰਜਕਾਲ ਵਿੱਚ ਕਾਂਗਰਸ ਲੀਡਰਸ਼ਿਪ ਉਨ੍ਹਾਂ ਦੇ ਫ਼ੈਸਲਿਆਂ ਤੇ ਕਾਬਜ਼ ਰਹੀ।ਲੋਕਸਭਾ ਚੋਣਾਂ ਦੇ ਨੇੜੇ ਆਉਂਦਿਆਂ ਦਿ ਤਾਸ਼ਕੈਂਟ ਫ਼ਾਈਲਜ਼ – ਹੂ ਕਿਲਡ ਸ਼ਾਸਤਰੀ? ਵਰਗੀਆਂ ਫ਼ਿਲਮਾਂ ਰਿਲੀਜ਼ ਹੋਣੀਆਂ ਸ਼ੁਰੂ ਹੋ ਗਈਆਂ ਸਨ।ਵਿਵੇਕ ਅਗਨੀਹੋਤਰੀ ਦੀ ਨਿਰਦੇਸ਼ਨਾ ਵਿੱਚ ਬਣੀ ਇਸ ਫ਼ਿਲਮ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਬਾਰੇ ਸਵਾਲ ਖੜੇ ਕਰ ਦਿੱਤੇ ਸਨ।ਹਾਲਾਂਕਿ, ਫ਼ਿਲਮ ਨੂੰ ਅਲੋਚਣਾ ਦਾ ਸਾਹਮਣਾ ਕਰਨਾ ਪਿਆ ਸੀ।ਇਹ ਇਲਜ਼ਾਮ ਲਾਇਆ ਗਿਆ ਕਿ ਇਹ ਦੋਵੇਂ ਫਿਲਮਾਂ ਕਾਂਗਰਸ ਪਾਰਟੀ ਨੂੰ ਨਿਸ਼ਾਨਾ ਬਣਾਉਣ ਲਈ ਬਣਾਈਆਂ ਗਈਆਂ ਸਨ, ਜੋ ਕਿ ਕੇਂਦਰ ਵਿੱਚ ਸੱਤਾਧਾਰੀ ਭਾਜਪਾ ਦੀ ਵਿਰੋਧੀ ਪਾਰਟੀ ਸੀ।ਬੀਤੇ ਵਰ੍ਹੇ ਆਈਆਂ ਤਿੰਨ ਫ਼ਿਲਮਾਂਇਸ ਵਾਰ ਵੀ ਅਜਿਹਾ ਹੀ ਹੋਇਆ, ਹੁਣ ਜਦੋਂ ਸੰਸਦੀ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਪਿਛਲੇ ਸਾਲ ਤੋਂ ਇਸੇ ਤਰ੍ਹਾਂ ਦੀਆਂ ਫਿਲਮਾਂ ਰਿਲੀਜ਼ ਹੋਈਆਂ ਹਨ।ਇਸੇ ਲਾਈਨ ਉੱਤੇ ਅਧਾਰਿਤ ਤਿੰਨ ਫਿਲਮਾਂ ਪਿਛਲੇ ਸਾਲ ਹੀ ਰਿਲੀਜ਼ ਹੋਈਆਂ ਸਨ।ਦਿ ਕੇਰਲਾ ਸਟੋਰੀ: ਕੇਰਲਾ ਦੀ ਇੱਕ ਔਰਤ ਜੋ ਨਰਸ ਬਣਨਾ ਚਾਹੁੰਦੀ ਹੈ, ਇਸਲਾਮ ਕਬੂਲ ਕਰਦੀ ਹੈ ਅਤੇ ਆਈਐੱਸਆਈਐੱਸ ਵਿੱਚ ਸ਼ਾਮਲ ਹੋ ਜਾਂਦੀ ਹੈ ਅਤੇ ਉਸ ਦੀ ਕਹਾਣੀ ਇੱਕ ਅਫ਼ਗਾਨ ਜੇਲ੍ਹ ਵਿੱਚ ਖ਼ਤਮ ਹੁੰਦੀ ਹੈ।ਕੇਰਲ ਵਿੱਚ ਇਸ ਫ਼ਿਲਮ ਦਾ ਤਿੱਖਾ ਵਿਰੋਧ ਹੋਇਆ ਸੀ।ਫ਼ਿਲਮ ਕਰੂ ਨੇ ਕਿਹਾ ਕਿ ਇਸ ਸਬੰਧ ਵਿੱਚ ਅਦਾਲਤ ਵਿੱਚ ਚੱਲ ਰਹੀ ਕਾਰਵਾਈ ਦੌਰਾਨ ਇਸ ਸਬੰਧੀ ਦਿੱਤੇ ਗਏ ਅੰਕੜੇ ਸਹੀ ਨਹੀਂ ਹਨ।ਇਹ ਫ਼ਿਲਮ ਪਿਛਲੇ ਸਾਲ ਮਈ ਚ ਰਿਲੀਜ਼ ਹੋਈ ਸੀ ਅਤੇ ਇਸ ਦਾ ਨਿਰਦੇਸ਼ਨ ਸੁਦੀਪਤੋ ਸੇਨ ਨੇ ਕੀਤਾ ਸੀ।ਇਸ ਫ਼ਿਲਮ ਦਾ ਭਾਰਤੀ ਜਦਿ ਕਸ਼ਮੀਰ ਫਾਈਲਜ਼: ਇਸ ਫਿਲਮ ਵਿੱਚ 1990ਵਿਆਂ ਦੌਰਾਨ ਕਸ਼ਮੀਰ ਤੋਂ ਹਿੰਦੂ ਪੰਡਿਤਾਂ ਦੇ ਪਲਾਇਨ ਨੂੰ ਨਸਲੀ ਹਿੰਸਾ ਸਦਕਾ ਵਾਪਰੀ ਕਾਰਵਾਈ ਦੱਸਿਆ ਗਿਆ।ਇਸ ਫ਼ਿਲਮ ਦਾ ਨਿਰਦੇਸ਼ਨ ਵਿਵੇਕ ਅਗਨੀਹੋਤਰੀ ਨੇ ਕੀਤਾ ਹੈ। ਭਾਜਪਾ ਨੇ ਇਸ ਫ਼ਿਲਮ ਦਾ ਵੀ ਕਾਫੀ ਸਮਰਥਨ ਕੀਤਾ ਹੈ।ਪਾਰਟੀ ਨੇ ਦਾਅਵਾ ਕੀਤਾ ਕਿ ਫ਼ਿਲਮ ਨੇ ਛੁਪੇ ਸੱਚ ਨੂੰ ਸਭ ਦੇ ਸਾਹਮਣੇ ਲਿਆਂਦਾ ਹੈ। ਜਿਨ੍ਹਾਂ ਸੂਬਿਆਂ ਵਿੱਚ ਭਾਜਪਾ ਦੀ ਸੱਤਾ ਸੀ ,ਉੱਥੇ ਫ਼ਿਲਮ ਨੂੰ ਟੈਕਸ ਤੋਂ ਛੋਟ ਦਿੱਤੀ ਗਈ ਸੀ।ਇਹ ਫ਼ਿਲਮ 11 ਮਾਰਚ 2022 ਨੂੰ ਰਿਲੀਜ਼ ਹੋਈ ਸੀ ਅਤੇ ਇੱਕ ਸਫ਼ਲ ਫ਼ਿਲਮ ਰਹੀ ਸੀ।ਨਤਾ ਪਾਰਟੀ ਵੱਲੋਂ ਜ਼ੋਰਦਾਰ ਪ੍ਰਚਾਰ ਕੀਤਾ ਗਿਆ।

Related Post