post

Jasbeer Singh

(Chief Editor)

Punjab

ਜੀ. ਐੱਸ. ਟੀ. ਵਿਭਾਗ ਦੇ ਮੋਬਾਈਲ ਵਿੰਗ ਨੇ ਰੇਡ ਕਰਕੇ ਸਿਟੀ ਰੇਲਵੇ ਸਟੇਸ਼ਨ ਤੋਂ 12 ਪਾਰਸਲ ਦੇ ਨਗਾਂ ਨੂੰ ਲਿਆ ਆਪਣੇ ਕਬਜ

post-img

ਜੀ. ਐੱਸ. ਟੀ. ਵਿਭਾਗ ਦੇ ਮੋਬਾਈਲ ਵਿੰਗ ਨੇ ਰੇਡ ਕਰਕੇ ਸਿਟੀ ਰੇਲਵੇ ਸਟੇਸ਼ਨ ਤੋਂ 12 ਪਾਰਸਲ ਦੇ ਨਗਾਂ ਨੂੰ ਲਿਆ ਆਪਣੇ ਕਬਜ਼ੇ ਵਿਚ ਜਲੰਧਰ : ਜੀ. ਐੱਸ. ਟੀ. ਵਿਭਾਗ ਦੇ ਮੋਬਾਈਲ ਵਿੰਗ ਨੇ ਸਿਟੀ ਰੇਲਵੇ ਸਟੇਸ਼ਨ ’ਤੇ ਰੇਡ ਕੀਤੀ। ਰੇਡ ਦੌਰਾਨ ਉਨ੍ਹਾਂ ਨੇ 12 ਪਾਰਸਲ ਦੇ ਨਗਾਂ ਨੂੰ ਆਪਣੇ ਕਬਜ਼ੇ ਵਿਚ ਲਿਆ ਹੈ। ਮੋਬਾਈਲ ਵਿੰਗ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਇਨ੍ਹਾਂ ਨਗਾਂ ਦੇ ਮਾਲ ਦਾ ਬਿੱਲ ਨਹੀਂ ਮਿਲਿਆ। ਬਿੱਲ ਨਾ ਮਿਲਣ ਦੀ ਸੂਰਤ ਵਿਚ ਉਨ੍ਹਾਂ ਨੇ ਮਾਲ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜੀ. ਐੱਸ. ਟੀ. ਭਵਨ ਭੇਜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮੋਬਾਈਲ ਵਿੰਗ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਕਟਹਿਾਰ ਐਕਸਪ੍ਰੈੱਸ (15707) ਵਿਚ ਬਿਨਾਂ ਬਿੱਲ ਦਾ ਮਾਲ ਆ ਰਿਹਾ ਹੈ। ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ ਟ੍ਰੈਪ ਲਗਾਇਆ ਅਤੇ ਟ੍ਰੇਨ ਵਿਚੋਂ ਉਤਰੇ ਨਗਾਂ ਨੂੰ ਰੋਕ ਲਿਆ। ਬਿੱਲ ਨਾ ਹੋਣ ’ਤੇ ਅਧਿਕਾਰੀਆਂ ਨੇ ਮਾਲ ਨੂੰ ਆਪਣੀ ਕਸਟੱਡੀ ਵਿਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨਗਾਂ ਵਿਚ ਮੋਬਾਈਲ ਅਸੈਸਰੀ ਦਾ ਸਾਮਾਨ ਹੈ।

Related Post