
ਇਨੋਵਾ ਅਤੇ ਵੈਨਿਉ ਕਾਰ ਦੀ ਟੱਕਰ ਹੋਣ ਕਾਰਨ ਕਾਰ ਸਵਾਬ ਪਤੀ ਪਤਨੀ ਦੀ ਹੋਈ ਮੌਤ
- by Jasbeer Singh
- August 29, 2024

ਇਨੋਵਾ ਅਤੇ ਵੈਨਿਉ ਕਾਰ ਦੀ ਟੱਕਰ ਹੋਣ ਕਾਰਨ ਕਾਰ ਸਵਾਬ ਪਤੀ ਪਤਨੀ ਦੀ ਹੋਈ ਮੌਤ ਜਗਰਾਓਂ : ਮੁੱਲਾਂਪੁਰ ਨੈਸ਼ਨਲ ਹਾਈਵੇ ’ਤੇ ਇਨੋਵਾ ਅਤੇ ਵੈਨਿਉ ਕਾਰ ਦੀ ਟੱਕਰ ਹੋਣ ਕਾਰਨ ਕਾਰ ’ਚ ਸਵਾਰ ਮਨਪ੍ਰੀਤ ਕੌਰ ਪਤਨੀ ਅਮਨਪ੍ਰੀਤ ਸਿੰਘ ਵਾਸੀ ਜਗਰਾਓਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਨੋਵਾ ਕਾਰ ਡਰਾਈਵਰ ਅਤੇ ਮਾਲਕ ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਡੀ. ਐੱਮ. ਸੀ. ਹਸਪਤਾਲ ’ਚ ਦਾਖਲ ਕਰਵਾਇਆ ਹੈ। ਸਬ-ਇੰਸਪੈਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਇਨੋਵਾ ਅਤੇ ਵੈਨਿਉ ਕਾਰ ਦੋਵੇਂ ਹੀ ਜਗਰਾਓਂ ਤੋਂ ਲੁਧਿਆਣਾ ਵੱਲ ਨੂੰ ਜਾ ਰਹੀਆਂ ਸਨ, ਪਿੰਡ ਢੱਟ ਲਾਗੇ ਇਨੋਵਾ ਕਾਰ ਵੈਨਿਉ ਕਾਰ ਨੂੰ ਓਵਰਟੇਕ ਕਰਨ ਲੱਗੀ ਤਾਂ ਵੈਨਿਉ ਕਾਰ ਦਾ ਟਾਇਰ ਫਟ ਗਿਆ, ਜੋ ਕਿ ਇਨੋਵਾ ਕਾਰ ’ਚ ਜਾ ਵੱਜੀ। ਮਾਮਲੇ ਦੀ ਜਾਂਚ ਅਜੇ ਜਾਰੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.