go to login
post

Jasbeer Singh

(Chief Editor)

Sports

ਨਾਭਾ ਫਿਜ਼ੀਕਲ ਅਕੈਡਮੀ ਵਿਖੇ ਕਰਵਾਈਆ ਗਈਆ ਖੇਡਾਂ

post-img

ਨਾਭਾ ਫਿਜ਼ੀਕਲ ਅਕੈਡਮੀ ਵਿਖੇ ਕਰਵਾਈਆ ਗਈਆ ਖੇਡਾਂ ਨਾਭਾ 15 ਸਤੰਬਰ : ਪੰਜਾਬ ਦੀ ਮਸ਼ਹੂਰ ਅਤੇ ਖ਼ਾਕੀ ਵਰਦੀਆਂ ਦੀ ਮਸ਼ੀਨ ਕਹੀ ਜਾਣ ਵਾਲੀ ਅਕੈਡਮੀ ਨਾਭਾ ਫਿਜ਼ੀਕਲ ਅਕੈਡਮੀ ਹਮੇਸ਼ਾ ਆਪਣੀਆਂ ਪ੍ਰਾਪਤੀਆਂ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਅਕੈਡਮੀ ਦੇ ਸਰਪ੍ਰਸਤ ਅਤੇ ਕੋਚ ਕ੍ਰਿਸ਼ਨ ਸਿੰਘ ਨਾਭਾ ਨੇ ਦੱਸਿਆ ਕਿ ਨਾਭਾ ਫਿਜ਼ੀਕਲ ਅਕੈਡਮੀ ਵਿੱਚ ਤਿਆਰੀ ਕਰਕੇ 250-300 ਬੱਚੇ ਖ਼ਾਕੀ ਵਰਦੀ ਪਹਿਨ ਚੁੱਕੇ ਹਨ। ਫੇਰ ਭਾਵੇਂ ਉਹ ਕਾਂਸਟੇਬਲ ਦੀ ਭਰਤੀ ਹੋਵੋ, ਭਾਵੇਂ ਸਬ ਇੰਸਪੈਕਟਰ ਦੀ ਭਰਤੀ ਹੋਵੇ। ਫਾਇਰਮੈਨ ਦੀ ਭਰਤੀ ਹੋਵੇ ਭਾਵੇਂ ਜੇਲ੍ਹ ਵਾਰਡਨ ਦੀ ਭਰਤੀ ਹੋਵੋ।ਹਰ ਇੱਕ ਫੋਰਸ ਵਿੱਚ ਨਾਭਾ ਫਿਜ਼ੀਕਲ ਦੇ ਨੌਜਵਾਨ ਲੜਕੇ ਲੜਕੀਆਂ ਭਰਤੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਹਜ਼ਾਰਾਂ ਬੱਚੇ ਫਿੱਟਨੈੱਸ ਪ੍ਰਾਪਤ ਕਰ ਚੁੱਕੇ ਹਨ। ਸਮੇਂ ਸਮੇਂ ਤੇ ਅਕੈਡਮੀ ਵਿੱਚ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਅੱਜ ਵੀ 12 ਕਿਲੋਮੀਟਰ ਦੌੜ ਦਾ ਆਯੋਜਨ ਕੀਤਾ ਗਿਆ ਸੀ।100 ਦੇ ਕਰੀਬ ਬੱਚਿਆਂ ਨੇ ਇਸ ਦੌੜ ਵਿੱਚ ਭਾਗ ਲਿਆ। ਲੜਕੀਆਂ ਦੇ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਗਏ।ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਲੜਕੇ ਲੜਕੀਆਂ ਨੂੰ ਟਰਾਫੀਆਂ ਅਤੇ ਮੈਡਲਾਂ ਨਾਲ ਨਿਵਾਜਿਆ ਗਿਆ। ਇਸ ਮੌਕੇ ਨਾਭਾ ਰਿਆਸਤ ਦੀ ਮਹਾਰਾਣੀ ਪ੍ਰੀਤੀ ਸਿੰਘ ਜੀ, ਪ੍ਰਿੰਸੀਪਲ ਮੈਡਮ ਖੁਸ਼ਪਿੰਦਰ ਕੌਰ ਖਹਿਰਾ,ਸ: ਸਵਰਨ ਸਿੰਘ ਖਹਿਰਾ,ਸ: ਕਾਹਨ ਸਿੰਘ ਖਹਿਰਾ ਜੀ, ਮੈਡਮ ਜਸਮੀਤ ਕੌਰ ਜੀ ਨੇ ਰੀਬਨ ਕੱਟ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਦੌੜਾਂ ਵਿੱਚ ਭਾਗ ਲੈਣ ਵਾਲੀਆਂ ਲੜਕੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ। ਸ: ਕਾਹਨ ਸਿੰਘ ਖਹਿਰਾ ਅਤੇ ਪ੍ਰਿੰਸੀਪਲ ਖੁਸ਼ਪਿੰਦਰ ਕੌਰ ਖਹਿਰਾ ਜੀ ਨੇ ਅਕੈਡਮੀ ਦੀ ਮਾਲੀ ਮਦਦ ਵੀ ਕੀਤੀ। ਇਸ ਮੌਕੇ ਮਹਾਰਾਣੀ ਪ੍ਰੀਤੀ ਸਿੰਘ ਜੀ, ਪ੍ਰਿੰਸੀਪਲ ਖੁਸਪਿੰਦਰ ਕੌਰ ਖਹਿਰਾ, ਮੈਡਮ ਜਸਮੀਤ ਕੌਰ ਖਹਿਰਾ, ਮੈਡਮ ਗੁਰਮੀਤ ਕੌਰ, ਮੈਡਮ ਮਨਪ੍ਰੀਤ ਕੌਰ, ਮੈਡਮ ਏਕਤਾ ਅਰੋੜਾ,ਸ: ਕਾਹਨ ਸਿੰਘ ਖਹਿਰਾ,ਸ: ਸਵਰਨ ਸਿੰਘ ਖਹਿਰਾ, ਸ: ਹਰਪਾਲ ਸਿੰਘ,ਸ: ਹਰਕੇਵਲ ਸਿੰਘ, ਸ: ਕਰਮਜੀਤ ਸਿੰਘ,ਰਵੀ ਸੋਖਲ , ਕੋਚ ਕ੍ਰਿਸ਼ਨ ਸਿੰਘ ਅਤੇ ਅਕੈਡਮੀ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ।

Related Post