post

Jasbeer Singh

(Chief Editor)

Patiala News

ਨਿਗਮ ਦੀ ਸਭ ਤੋਂ ਪਾਵਰਫੁਲ ਕਮੇਟੀ ਐਫ. ਐਂਡ. ਸੀ. ਸੀ. ਦੇ ਗਾਂਧੀ ਅਤੇ ਸਾਹਨੀ ਲਗਾਏ ਮੈਂਬਰ

post-img

ਨਿਗਮ ਦੀ ਸਭ ਤੋਂ ਪਾਵਰਫੁਲ ਕਮੇਟੀ ਐਫ. ਐਂਡ. ਸੀ. ਸੀ. ਦੇ ਗਾਂਧੀ ਅਤੇ ਸਾਹਨੀ ਲਗਾਏ ਮੈਂਬਰ ਪਟਿਆਲਾ : ਨਗਰ ਨਿਗਮ ਪਟਿਆਲਾ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਤੋਂ ਬਾਅਦ ਸਭ ਤੋਂ ਪਾਵਰਫੁਲ ਕਮੇਟੀ ਐਫ. ਐਂਡ. ਸੀ. ਸੀ. ਦੇ ਦੋ ਮੈਂਬਰਾਂ ਨੂੰ ਨਿਯੁੱਕਤ ਕਰ ਦਿੱਤਾ ਗਿਆ ਹੈ, ਜਿਨਾ ਵਿਚ ਜਸਵੀਰ ਸਿੰਘ ਗਾਂਧੀ ਅਤੇ ਗੁਰਜੀਤ ਸਿੰਘ ਸਾਹਨੀ ਹਨ । ਇਨਾ ਦੋ ਮੈਂਬਰਾਂ ਲਈ ਪਿਛਲੇ ਸਮੇਂ ਤੋਂ ਭਾਰੀ ਟਕਰਾਅ ਚਲ ਰਿਹਾ ਸੀ ਪਰ ਆਖਿਰ ਵਿਚ ਫੈਸਲਾ ਹੋ ਗਿਆ ਹੈ । ਕਰੋੜਾਂ ਰੁਪਏ ਦੇ ਕੰਮ ਹੋਣਗੇ ਪਾਸ ਜਸਵੀਰ ਸਿੰਘ ਗਾਂਧੀ ਵਾਰਡ ਨੰਬਰ 6 ਤੋਂ ਕੌਂਸਲਰ ਹਨ ਅਤੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਫ਼ਤਰ ਇੰਚਾਰਜ ਵੀ ਹਨ, ਜਿਸ ਸਮੇਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਚਲ ਰਹੀ ਸੀ ਤਾਂ ਜਸਵੀਰ ਸਿੰਘ ਗਾਂਧੀ ਸੀਨੀਅਰ ਡਿਪਟੀ ਮੇਅਰ ਲਈ ਪ੍ਰਬਲ ਦਾਅਵੇਦਾਰ ਸਨ ਤੇ ਆਖਿਰੀ ਸਮੇ ਤੱਕ ਲੜਾਈ ਵਿਚ ਸਨ ਪਰ ਸੀਨੀਅਰ ਡਿਪਟੀ ਮੇਅਰ ਲਈ ਹਰਿੰਦਰਕੋਹਲੀ ਬਾਜੀ ਮਾਰ ਗਏ ਸਨ । ਗੁਰਜੀਤ ਸਿੰਘ ਸਾਹਨੀ ਮੇਅਰ ਲਈ ਪ੍ਰਬਲ ਦਾਅਵੇਦਾਰ ਸਨ ਪਰ ਉਸ ਸਮੇਂ ਆਪ ਦੇ ਟਕਸਾਲੀ ਨੇਤਾ ਕੁੰਦਨ ਗੋਗੀਆਨੂੰ ਮੇਅਰ ਬਣਾ ਦਿੱਤਾ ਗਿਆ ਸੀ ਉੱਘੇ ਸਮਾਜ ਸੇਵਕ ਗੁਰਜੀਤ ਸਿੰਘ ਸਾਹਨੀ ਜਿਹੜੇ ਕਿ ਵਾਰਡ ਨੰਬਰ 59 ਤੋਂ ਕੌਂਸਲਰ ਹਨ, ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਪਰਿਵਾਰਕ ਮੈਂਬਰ ਹਨ । ਗੁਰਜੀਤ ਸਿੰਘ ਸਾਹਨੀ ਨੇਸਾਰੀ ਜਿੰਦਗੀ ਸਾਬਕਾ ਮੰਤਰੀ ਪੰਜਾਬ ਸੁਰਜੀਤ ਸਿੰਘ ਕੋਹਲੀ ਨਾਲ ਕੰਮ ਕੀਤਾ ਹੈ ਅਤੇ ਕੋਹਲੀ ਪਰਿਵਾਰ ਦੀ ਹਰ ਚੋਣ ਵਿਚ ਗੁਰਜੀਤ ਸਿੰਘ ਸਾਹਨੀ ਬਤੌਰ ਦਫਤਰ ਇੰਚਾਰਜ ਕੰਮ ਕਰਦੇ ਹਨ । ਗੁਰਜੀਤ ਸਿੰਘ ਸਾਹਨੀ ਮੇਅਰ ਲਈ ਪ੍ਰਬਲ ਦਾਅਵੇਦਾਰ ਸਨ ਪਰ ਉਸ ਸਮੇਂ ਆਪ ਦੇ ਟਕਸਾਲੀ ਨੇਤਾ ਕੁੰਦਨ ਗੋਗੀਆਨੂੰ ਮੇਅਰ ਬਣਾ ਦਿੱਤਾ ਗਿਆ ਸੀ । ਨਗਰ ਨਿਗਮ ਦੀ ਸਭ ਤੋਂ ਪਾਵਰਫੁਲ ਕਮੇਟੀ ਫਾਈਨਾਂਸ ਐਂਡ ਕੰਟ੍ਰੈਕਟ ਕਮੇਟੀ ਹੁੰਦੀ ਹੈ ।  ਇਸਦੇ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅਤੇ ਨਿਗਮ ਕਮਿਸ਼ਨਰ ਪਰਮਾਨੈਂਟ ਮੈਂਬਰ ਹੁੰਦੇ ਹਨ, ਜਦੋਂ ਕਿ ਦੋ ਮੈਂਬਰ ਸੁਮਚੇ ਕੌਂਸਲਰਾਂ ਵਿਚੋਂ ਲਏ ਜਾਣੇ ਹੁੰਦੇ ਹਨ । ਇਨਾ ਦੋ ਮੈਂਬਰਾਂ ਲਈ ਘਟੋ ਘਟ 10 ਸੀਨੀਅਰ ਕੌਂਸਲਰਾਂ ਵਿਚਕਾਰ ਭੇੜ ਪਏ ਹੋਏ ਸਨ । ਆਖਿਰ ਦਿਲੀ ਅਤੇ ਮੁੱਖ ਮੰਤਰੀ ਦਫਤਰ ਦੀ ਦਖਲ ਅੰਦਾਜੀ ਤੋਂ ਬਾਅਦ ਇਹ ਨਾਮ ਫਾਈਨਲ ਕੀਤੇ ਗਏ ਹਨ । ਮੁੱਖ ਮੰਤਰੀ ਦਫਤਰ ਨੇ ਸਪੱਸਟ ਤੌਰ 'ਤੇ ਇਸ਼ਾਰਾ ਦਿੱਤਾ ਹੈ ਕਿ ਪਟਿਆਲਾ-1 ਤੇ 2 ਦੇ ਵਿਧਾਇਕਾਂ ਨੂੰ ਪੂਰਾ ਮਾਣ ਸਨਮਾਨ ਮਿਲੇਗਾ । ਐਫ. ਐਂਡ. ਸੀ. ਸੀ. ਨੇ 11 ਅਪ੍ਰੈਲ ਨੂੰ ਸੱਦੀ ਮੀਟਿੰਗ ਨਗਰ ਨਿਗਮ ਦੇ ਸਕੱਤਰ ਵਲੋ ਅੱਜ ਜਾਰੀ ਪੱਤਰ ਅਨੁਸਾਰ 11 ਅਪ੍ਰੈਲ 2025 ਦਿਨ ਸ਼ੁਕਰਵਾਰ ਨੂੰ ਐਫ.ਐਂਡ.ਸੀ.ਸੀ. ਦੀ ਮੀਟਿੰਗ ਢਾਈ ਵਜੇ ਰਖੀ ਗਈ ਹੈ, ਜਿਸ ਲਈ ਬਕਾਇਦਾ ਤੌਰ 'ਤੇ ਜਸਵੀਰ ਗਾਂਧੀ ਤੇ ਗੁਰਜੀਤ ਸਿੰਘ ਸਾਹਨੀ ਨੂੰ ਵੀ ਬਤੌਰ ਮੈਂਬਰ ਪੱਤਰ ਕਢਿਆ ਗਿਆ ਹੈ। ਇਸ ਏਜੰਡੇ ਵਿਚ ਸ਼ਹਿਰ ਦੇ ਵਿਕਾਸ ਲਈ ਲਗਭਗ 48 ਮਤੇ ਲਿਆਂਦੇ ਜਾ ਰਹੇ ਹਨ,ਜਿਸ ਵਿਚ ਕਰੋੜਾਂ ਰੁਪਏ ਦੇ ਕੰਮ ਹਨ। ਐਫ.ਐਂਡ.ਸੀ.ਸੀ. ਦੀ ਅਪਰੂਵਲ ਤੋਂ ਬਿਨਾ ਨਗਰ ਨਿਗਮ ਵਿਚ ਕੋਈ ਵੀ ਕੰਮ ਨਹੀ ਹੋ ਸਕਦਾ। ਇਹ ਫਾਈਨਾਂਸ ਕਮੇਟੀ ਹੀ ਸਮੁਚੇ ਫੈਸਲੇ ਕਰਦੀ ਹੈ।

Related Post