post

Jasbeer Singh

(Chief Editor)

National

ਬੱਦਲ ਫਟਣ ਕਾਰਨ ਹਿਮਾਚਲ ਦੇ ਮੰਡੀ ਵਿੱਚ ਹੜ੍ਹ ਨਾਲ ਇਕ ਦੀ ਮੌਤ 18 ਜਣੇ ਲਾਪਤਾ

post-img

ਬੱਦਲ ਫਟਣ ਕਾਰਨ ਹਿਮਾਚਲ ਦੇ ਮੰਡੀ ਵਿੱਚ ਹੜ੍ਹ ਨਾਲ ਇਕ ਦੀ ਮੌਤ 18 ਜਣੇ ਲਾਪਤਾ ਹਿਮਾਚਲ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ਵਿਖੇ ਬੱਦਲ ਫਟਣ ਦੇ ਚਲਦਿਆਂ ਇੱਕੋਦਮ ਆ ਧਮਕੇ ਹੜ੍ਹ ਕਾਰਨ ਜਿਥੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਦੇ ਚਲਦਿਆਂ 18 ਜਣੇ ਇਸ ਪ੍ਰਚੰਡ ਤਬਾਹੀ ਵਿਚ ਗੁੰਮ ਵੀ ਹੋ ਗਏ ਹਨ।ਹਿਮਾਚਲ ਪ੍ਰਦੇਸ਼ ਵਿਚ ਅਜਿਹਾ ਹੋਣ ਦੇ ਚਲਦਿਆਂ ਹਿਮਾਚਲ ਜ਼ਿਲ੍ਹਾ ਪ੍ਰਸ਼ਾਸਨ ਤੇ ਐੱਸ. ਡੀ. ਆਰ. ਐੱਫ. ਦੀਆਂ ਟੀਮਾਂ ਨੇ ਵੱਖ ਵੱਖ ਐਮਰਜੈਂਸੀ ਕਾਰਵਾਈਆਂ ਵਿਚ 41 ਵਿਅਕਤੀਆਂ ਨੂੰ ਬਚਾਇਆ ਹੈ। ਮੰਡੀ ਵਿਚ ਬੱਦਲ ਫਟਣ ਕਾਰਨ ਵਧਿਆ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਹਿਮਾਚਲ ਦੇ ਮੰਡੀ ਵਿਚ ਬਦਲ ਫਟਣ ਕਾਰਨ ਹੋਏ ਪਾਣੀ ਹੀ ਪਾਣੀ ਕਾਰਨ ਬਿਆਸ ਦਰਿਆ ਵਿਚ ਪਾਣੀ ਦੇ ਪੱਧਰ ਦਾ ਵਧਣਾ ਵੀ ਜਾਰੀ ਹੈ ਅਤੇ ਪਾਣੀ ਇਸ ਕਦਰ ਵਧਣ ਕਾਰਨ ਖਤਰੇ ਦੇ ਨਿਸ਼ਾਨ ਦੇ ਨੇੜੇ ਵੀ ਪਹੁੰਚ ਗਿਆ ਹੈ। ਜਿਸ ਕਾਰਨ ਪ੍ਰਾਪਤ ਜਾਣਕਾਰੀ ਅਨੁਸਾਰ ਕੈਚਮੈਂਟ ਖੇਤਰ ਵਿਚ ਪੰਡੋਹ ਡੈਮ ਦੇ ਗੇਟ ਵੀ ਖੋਲ੍ਹੇ ਗਏ ਹਨ। ਢਿੱਗਾਂ ਡਿੱਗਣ ਕਰਕੇ ਮੰਡੀ ਤੇ ਕੁੱਲੂ ਵਿਚਾਲੇ ਕਈ ਥਾਵਾਂ ’ਤੇ ਸੜਕਾਂ ਬੰਦ ਪੰਜਾਬ ਦੇ ਕੀਰਤਪੁਰ ਸ਼ਹਿਰ ਨੂੰ ਮਨਾਲੀ ਨਾਲ ਜੋੜਨ ਵਾਲੇ ਹਾਈਵੇਅ ’ਤੇ ਜ਼ਮੀਨ ਖਿਸਕਣ ਕਾਰਨ ਅਚਾਨਕ ਹੀ ਮਿੱਟੀ ਦੀਆਂ ਢਿੱਗਾਂ ਡਿੱਗ ਗਈਆਂ ਅਤੇ ਮੰਡੀ ਤੇ ਕੁੱਲੂ ਵਿਚਾਲੇ ਕਈ ਥਾਵਾਂ ’ਤੇ ਸੜਕਾਂ ਤੱਕ ਬੰਦ ਹੋ ਗਈਆਂ, ਜਿਸ ਕਾਰਨ ਕਾਫੀ ਯਾਤਰੂ ਫਸੇ ਰਹੇ।ਜਦੋਂ ਕਿ ਜਿਲ੍ਹਾ ਪ੍ਰਸ਼ਾਸਨ ਦੇ ਵਲੰਟੀਅਰਾਂ ਵਲੋਂ ਅਜਿਹੀ ਸਥਿਤੀ ਵਿਚ ਕਸੂਤੇ ਫਸੇ ਲੋਕਾਂ ਨੂੰ ਖਾਣਾ ਪੀਣਾ ਦਿੱਤਾ ਜਾ ਰਿਹਾ ਹੈ।

Related Post