post

Admin

(Chief Editor)

National

ਗੈਂਗਸਟਰ ਰੋਹਿਤ ਗੋਦਾਰਾ ਦੇ ਘਰ `ਤੇ ਬੁਲਡੋਜ਼ਰ ਚਲਾ ਕੇ ਢਾਹਿਆ

post-img

ਗੈਂਗਸਟਰ ਰੋਹਿਤ ਗੋਦਾਰਾ ਦੇ ਘਰ `ਤੇ ਬੁਲਡੋਜ਼ਰ ਚਲਾ ਕੇ ਢਾਹਿਆ

ਰਾਜਸਥਾਨ, 15 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਸ਼ਹਿਰ ਬੀਕਾਨੇਰ ਵਿਖੇ ਬਣੇ ਗੈਂਗਸਟਰ ਰੋਹਿਤ ਗੋਦਾਰਾ (Gangster Rohit Godara) ਦੇ ਘਰ ਨੂੰ ਬੀਤੀ ਰਾਤ ਜੇ. ਸੀ. ਬੀ. ਨਾਲ ਢਾਹ ਦਿੱਤਾ ਗਿਆ ਹੈ ।

ਕਿਸ ਨੇ ਕਾਰਵਾਈ ਕੀਤੀ ਹੈ ਸਬੰਧੀ ਕੋਈ ਅਤਾ-ਪਤਾ ਨਹੀਂ

ਮਿਲੀ ਜਾਣਕਾਰੀ ਅਨੁਸਾਰ ਬੀਕਾਨੇਰ ਦੇ ਕਪੂਰੀਸਰ, ਲੰੁਕਰਨਸਰ ਵਿਖੇ ਬਣੇ ਗੈਂਗਸਟਰ ਰੋਹਿਤ ਗੋਦਾਰਾ ਦੇ ਜਿਸ ਘਰ ਨੂੰ ਬੀਤੀ ਰਾਤ ਬੁਲਡੋਜ਼ਰ (Bulldozer) ਚਲਾ ਕੇ ਢਾਹ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਸਬੰਧੀ ਕਾਰਵਾਈ ਕਿਸ ਦੇ ਹੁਕਮਾਂ ਤੇ ਅਤੇ ਕਿਸ ਵਲੋਂ ਕੀਤੀ ਗਈ ਹੈ ਸਬੰਧੀ ਕੋਈ ਅਤਾ-ਪਤਾ ਨਹੀਂ ਹੈ । ਦੱਸਣਯੋਗ ਹੈ ਕਿ ਉਕਤ ਕਾਰਵਾਈ ਰੋਹਿਤ ਗੋਦਾਰਾ ਦੇ ਅਮਰੀਕਾ ਵਿਖੇ ਐਫ. ਬੀ. ਆਈ. ਦੀ ਜਾਂਚ ਵਿਚ ਉਸਦਾ ਨਾਮ ਆਉਣ ਦੇ ਕੁੱਂਝ ਦਿਨਾਂ ਬਾਅਦ ਹੋਈ ਹੈ ।

ਕੀ ਆਖਿਆ ਹੈ ਪੁਲਸ ਵਿਭਾਗ ਦਾ

ਰੋਹਿਤ ਗੋਦਾਰਾ ਦੇ ਘਰ ਨੂੰ ਰਾਤੋਂ ਰਾਤ ਜੇ. ਸੀ. ਬੀ. ਨਾਲ ਤੋੜੇ ਜਾਣ ਤੇ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਸਿ਼ਕਾਇਤ ਨਹੀਂ ਮਿਲੀ ਹੈ ਅਤੇ ਪ੍ਰਸ਼ਾਸਨ ਨੇ ਕਾਰਵਾਈ ਦੀ ਜਿੰਮੇਵਾਰੀ ਨਹੀਂ ਲਈ ਗਈ ਹੈ । ਜਿਕਰਯੋਗ ਹੈ ਕਿ ਗੋਦਾਰਾ ਦੇ ਮਾਪੇ ਪਹਿਲਾਂ ਹੀ ਫਿਰੌਤੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹਨ । ਬੀਕਾਨੇਰ ਰੇਂਜ ਦੇ ਆਈ. ਜੀ. ਓਮ ਪ੍ਰਕਾਸ਼ ਨੇ ਇਸ ਮਾਮਲੇ `ਤੇ ਕਿਹਾ ਹੈ ਕਿ ਉਨ੍ਹਾਂ ਨਹੀਂ ਪਤਾ ਕਿ ਰੋਹਿਤ ਗੋਦਾਰਾ ਕੌਣ ਹੈ ਤੇ ਜੇਕਰ ਉਹ ਜੇਬਕਤਰ ਹੈ ਤਾਂ ਮੈਨੂੰ ਨਹੀਂ ਪਤਾ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਰਿਪੋਰਟ ਮਿਲੇਗੀ ਤਾਂ ਅਸੀਂ ਕਾਰਵਾਈ ਕਰਾਂਗੇ ।

Related Post

Instagram