
ਰੋਪੜ, ਮੋਹਾਲੀ, ਫਤਿਹਗੜ੍ਹ ਸਾਹਿਬ ਦੀ ਸੜਕ ਸੁਰੱਖਿਆ ਫੋਰਸ ਨੂੰ ਮੁਢੱਲੀ ਸਹਾਇਤਾ ਦੀ ਟਰੇਨਿੰਗ ਦਿੱਤੀ
- by Jasbeer Singh
- July 29, 2024

ਰੋਪੜ, ਮੋਹਾਲੀ, ਫਤਿਹਗੜ੍ਹ ਸਾਹਿਬ ਦੀ ਸੜਕ ਸੁਰੱਖਿਆ ਫੋਰਸ ਨੂੰ ਮੁਢੱਲੀ ਸਹਾਇਤਾ ਦੀ ਟਰੇਨਿੰਗ ਦਿੱਤੀ ਪਟਿਆਲਾ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸੜਕ ਤੇ ਸੁਰੱਖਿਆ ਰਖਣ ਅਤੇ ਜ਼ਖਮੀਆਂ ਨੂੰ ਮਰਨ ਤੋਂ ਬਚਾਉਣ ਲਈ ਜੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ। ਇਸ ਉਦੇਸ਼ ਦੀ ਪੂਰਤੀ ਹਿੱਤ, ਪੰਜਾਬ ਸਰਕਾਰ ਵੱਲੋਂ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ ਟਰੇਫਿਕ ਪੰਜਾਬ ਸ਼੍ਰੀ ਅਮਨਦੀਪ ਸਿੰਘ ਰਾਏ ਦੀ ਅਗਵਾਈ ਹੇਠ ਯਤਨ ਕੀਤੇ ਜਾ ਰਹੇ ਹਨ। ਏ ਡੀ ਜੀ ਪੀ ਪੰਜਾਬ ਟਰੇਫਿਕ ਦੇ ਹੁਕਮਾਂ ਅਨੁਸਾਰ ਸੜਕਾਂ ਤੇ ਦਿਨ ਰਾਤ ਡਿਊਟੀਆਂ ਕਰਦੇ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ, ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਅਤੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਟ੍ਰੇਨਰ ਵਲੋਂ ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਰੋਪੜ ਦੇ ਜਵਾਨਾਂ ਨੂੰ ਹਾਦਸਿਆਂ ਦੌਰਾਨ ਜ਼ਖ਼ਮੀਆਂ ਨੂੰ ਮੌਕੇ ਤੇ ਫ਼ਸਟ ਏਡ, ਸੀ ਪੀ ਆਰ ਅਤੇ ਢੋ ਢੁਆਈ ਸਬੰਧੀ ਟਰੇਨਿੰਗ ਦਿੱਤੀ। ਇੰਸਪੈਕਟਰ ਸੁਰਿੰਦਰ ਸਿੰਘ, ਰੋਪੜ ਰੈਜ ਨੇ ਦੱਸਿਆ ਕਿ ਸ਼੍ਰੀ ਕਾਕਾ ਰਾਮ ਵਰਮਾ ਜੀ ਵਲੋਂ ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਕਰਵਾਕੇ ਜ਼ਖਮੀਆਂ ਦੀ ਰਿਕਵਰੀ ਪੁਜੀਸ਼ਨ, ਏ ਬੀ ਸੀ ਡੀ, ਨਬਜ਼, ਦਿਲ ਦੀ ਧੜਕਣ ਅਤੇ ਸਾਹ ਕਿਰਿਆ ਦੀ ਜਾਂਚ ਕਰਨ ਦੀ ਟ੍ਰੇਨਿੰਗ ਦਿੱਤੀ ਜਦਕਿ ਇਨ੍ਹਾਂ ਸਾਰੇ ਜਵਾਨਾਂ ਨੂੰ ਪਹਿਲਾਂ ਵੀ ਇਹ ਟਰੇਨਿੰਗ ਦਿੱਤੀ ਗਈ ਹੈ, ਕਿਉਂਕਿ ਕੀਮਤੀ ਜਾਨਾਂ ਬਣਾਉਣੀਆਂ ਹਨ, ਇਸ ਲਈ ਜਵਾਨਾਂ ਨੂੰ ਸਮੇਂ ਸਮੇਂ ਇਹ ਟਰੇਨਿੰਗ ਕਰਵਾਕੇ ਇਨ੍ਹਾਂ ਨੂੰ ਪੀੜਤਾਂ ਦੇ ਮਦਦਗਾਰ ਦੋਸਤ ਬਣਾਉਣਾ ਹੈ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਸੜਕੀ ਹਾਦਸਿਆਂ ਦੌਰਾਨ ਜ਼ਖ਼ਮੀਆਂ ਨੂੰ ਮਰਨ ਤੋਂ ਬਚਾਉਣ ਲਈ ਰਿਕਵਰੀ ਜਾਂ ਵੈਂਟੀਲੇਟਰ ਪੋਜੀਸਨ, ਬਹੁਤ ਲਾਭਦਾਇਕ ਹੈ। ਪੀੜਤਾਂ ਨੂੰ ਪਾਣੀ ਪਿਲਾਉਣਾ, ਹੱਥਾਂ ਪੈਰਾਂ ਦੀ ਮਾਲਸ਼ ਕਰਨੀ, ਮੂੰਹ ਤੇ ਛਿੱਟੇ ਮਾਰਨੇ ਨੁਕਸਾਨ ਦਾਇਕ ਹੁੰਦੇ ਹਨ। ਜੋਂ ਖੂਨ ਮੂੰਹ, ਕੰਨ, ਜਾਂ ਨੱਕ, ਰਾਹੀਂ ਬਾਹਰ ਨਿਕਲ ਰਿਹਾ, ਨੂੰ ਕਦੇ ਵੀ ਬੰਦ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਖੂਨ ਦਿਮਾਗ ਵਿੱਚ ਜਾਕੇ ਪੀੜਤਾਂ ਨੂੰ ਕੌਮੇ ਵਿੱਚ ਜਾਂ ਅਧਰੰਗ ਵਿੱਚ ਲੈਕੇ ਜਾ ਸਕਦੇ ਹਨ। ਸਾਹ ਨਾਲੀ ਵਿੱਚ ਖੂਨ, ਉਲਟੀ, ਝੰਗ ਟੁੱਟਿਆ ਦੰਦ, ਸਾਹ ਕਿਰਿਆ ਬੰਦ ਕਰ ਸਕਦੇ ਹਨ ਇਸ ਲਈ ਰਿਕਵਰੀ ਜਾਂ ਵੈਂਟੀਲੇਟਰ ਪੋਜੀਸਨ ਦੇਣਾ ਵੱਧ ਲਾਭਦਾਇਕ ਹੁੰਦੀ ਹੈ। ਸਾਹ ਕਿਰਿਆ, ਦਿਲ ਦੀ ਧੜਕਣ ਬੰਦ ਹੋਣ ਤੇ ਸੀ ਪੀ ਆਰ ਜਾਂ ਸੇਫਰ ਢੰਗ ਨਾਲ ਬਣਾਉਟੀ ਸਾਹ ਦੇਣ, ਸਿਰ ਦੀ ਸੱਟਾਂ, ਰੀੜ ਦੀ ਹੱਡੀ ਜਾ ਲੱਤਾਂ ਬਾਹਾਂ ਦੀ ਟੁੱਟ ਸਮੇਂ ਪੱਟੀਆਂ ਅਤੇ ਫੱਟੀਆਂ ਨਾਲ ਟੁੱਟੇ ਅੰਗ ਨੂੰ ਅਹਿਲ ਕਰਨ ਬਾਰੇ ਟਰੇਨਿੰਗ ਦਿੱਤੀ। ਗਲ਼ੇ ਜਾ ਸਾਹ ਨਾਲੀ ਵਿੱਚ ਕੁੱਝ ਫਸ ਜਾਣ ਤੇ, ਉਸਨੂੰ ਬਾਹਰ ਕੱਢਣ ਦੀ ਟ੍ਰੇਨਿੰਗ ਦਿੱਤੀ। ਗੈਸਾਂ, ਧੂੰਏਂ, ਮੱਲਵੇ ਵਿੱਚੋਂ ਰੈਸਕਿਯੂ ਕੀਤੇ ਜਾਂ ਅੰਦਰੂਨੀ ਰਤਵਾਹ ਵਾਲੇ ਪੀੜਤਾਂ ਨੂੰ ਵੈਟੀਲੈਟਰ ਬਣਾਉਟੀ ਸਾਹ ਕਰਨ ਦੀ ਟ੍ਰੇਨਿੰਗ ਦਿੱਤੀ। ਬਿਜਲੀ ਕਰੰਟ ਤੋਂ ਬਚਾਉਣ ਬਾਰੇ ਦੱਸਿਆ । ਟਰੇਨਿੰਗ ਲੈ ਰਹੇ ਲੜਕੇ ਲੜਕੀਆਂ ਨੇ ਆਪਣੇ ਏ ਡੀ ਜੀ ਪੀ ਪੰਜਾਬ ਟਰੇਫਿਕ, ਐਸ ਐਸ ਪੀ, ਦੂਸਰੇ ਅਧਿਕਾਰੀਆਂ ਅਤੇ ਸ੍ਰੀ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸ਼੍ਰੀ ਕਾਕਾ ਰਾਮ ਵਰਮਾ ਜੀ ਵਲੋਂ ਦਿੱਤੀ ਪ੍ਰੈਕਟਿਕਲ ਟਰੇਨਿੰਗ ਰਾਹੀਂ ਬਹੁਤ ਕੁਝ ਨਵਾਂ ਪਤਾ ਲੱਗਾ ਅਤੇ ਉਨ੍ਹਾਂ ਦੇ ਆਤਮ ਵਿਸ਼ਵਾਸ, ਹੌਸਲੇ, ਬੁਲੰਦ ਹੋਏ ਹਨ। ਇਸ ਸ਼ਨੀਵਾਰ ਨੂੰ ਸ਼੍ਰੀ ਕਾਕਾ ਰਾਮ ਵਰਮਾ ਜੀ ਲੁਧਿਆਣਾ ਅਤੇ ਜਲੰਧਰ ਦੇ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਇਸੇ ਤਰ੍ਹਾਂ ਟਰੇਨਿੰਗ ਦੇਣ ਜਾਣਗੇ ਅਤੇ ਇਸ ਮਗਰੋਂ ਅਗਲੇ ਸ਼ਨੀਵਾਰ ਨੂੰ ਬਠਿੰਡਾ ਰੈਂਜ ਦੇ ਜਵਾਨਾਂ ਨੂੰ ਟ੍ਰੇਨਿੰਗ ਦੇਣ ਜਾਣਗੇ ।
Related Post
Popular News
Hot Categories
Subscribe To Our Newsletter
No spam, notifications only about new products, updates.