

ਮੌਸਮ ਦੀ ਤਬਦੀਲੀ ਨਾਲ ਪੰਜਾਬ ਵਿਚ ਮੌਸਮ ਹੋਇਆ ਖੁਸ਼ਗਵਾਰ ਮੌਸਮ ਮਾਹਿਰਾਂ ਕੀਤਾ ਪੰਜ ਜਿ਼ਲਿਆਂ ਵਿਚ ਗੜਗੜਾਹਟ ਤੇ ਬਿਜਲੀ ਡਿੱਗਣ ਲਈ ਪੀਲਾ ਐਲਰਟ ਜਾਰੀ ਚੰਡੀਗੜ੍ਹ, 2 ਜੁਲਾਈ 2025 : ਜੁਲਾਈ 2025 ਦੇ ਵਿਚ ਰੋਜ਼ਾਨਾ ਦੇ ਮੌਸਮ ਤੇ ਨਜ਼ਰ ਰੱਖ ਰਹੇ ਮੌਸਮ ਮਾਹਿਰਾਂ ਨੇ ਪੀਲਾ ਐਲਰਟ ਜਾਰੀ ਕੀਤਾ ਹੈ ਕਿ ਪੰਜ ਜਿ਼ਲਿਆਂ ਵਿਚ ਗੜਗੜਾਹਟ ਤੇ ਬਿਜਲੀ ਡਿੱਗ ਸਕਦੀ ਹੈ। ਕਿਹੜੇ ਕਿਹੜੇ ਜਿਲ਼ੇ ਹਨ ਪੰਜਾਬ ਵਿਚ ਸਰਗਰਮ ਮੌਨਸੂਨ ਦੇ ਚਲਦਿਆਂ ਮੌਸਮ ਵਿਗਿਆਨ ਕੇਂਦਰ ਦੇ ਮਾਹਿਰਾਂ ਵਲੋ਼ ਗੜਗੜਾਹਟ ਤੇ ਬਿਜਲੀ ਡਿੱਗਣ ਦੇ ਜਾਰੀ ਕੀਤੇ ਗਏ ਪੀਲੇ ਐਲਰਟ ਦੇ ਚਲਦਿਆਂ ਜਿਨ੍ਹਾਂ ਜਿ਼ਲਿਆਂ ਨੂੰ ਮੈਨਸ਼ਨ ਕੀਤਾ ਗਿਆ ਹੈ ਵਿਚ ਪਠਾਨਕੋਟ, ਰੂਪਨਗਰ, ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸਿ਼ਆਰਪੁਰ ਸ਼ਾਮਲ ਹਨ। ਕਿਹੜੇ ਕਿਹੜੇ ਜਿ਼ਲੇ ਵਿਚ ਹੈ ਮੀਂਹ ਪੈਣ ਦੀਆਂ ਸੰਭਾਵਨਾ ਮੌਸਮ ਮਾਹਿਰਾਂ ਦੇ ਅਨੁਸਾਰ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸਿਆਰਪੁਰ ਅਤੇ ਰੂਪਨਗਰ ਵਿੱਚ ਕਈ ਥਾਵਾਂ `ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜਿ਼ਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਮਲੇਰਕੋਟਲਾ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮੋਹਾਲੀ ਵਿੱਚ ਕੁਝ ਥਾਵਾਂ `ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।