
ਆਰਸੇਟੀ ਬਡਰੁੱਖਾਂ ਵਿਖੇ ਲੜਕੀਆਂ ਦਾ ਟੇਲਰਿੰਗ ਕੋਰਸ ਸਮਾਪਤ, ਡਿਪਟੀ ਕਮਿਸ਼ਨਰ ਨੇ ਵੰਡੇ ਸਰਟੀਫਿਕੇਟ
- by Jasbeer Singh
- June 17, 2025

ਆਰਸੇਟੀ ਬਡਰੁੱਖਾਂ ਵਿਖੇ ਲੜਕੀਆਂ ਦਾ ਟੇਲਰਿੰਗ ਕੋਰਸ ਸਮਾਪਤ, ਡਿਪਟੀ ਕਮਿਸ਼ਨਰ ਨੇ ਵੰਡੇ ਸਰਟੀਫਿਕੇਟ - ਲੜਕੀਆਂ ਸਰਕਾਰੀ ਸਕੀਮਾਂ ਦਾ ਲਾਭ ਲੈ ਕੇ ਆਪਣੇ ਪੈਰਾਂ ਉੱਤੇ ਖੜ੍ਹਾ ਹੋਣ - ਡੀ ਸੀ ਸੰਦੀਪ ਰਿਸ਼ੀ ਪਿੰਡ ਬਡਰੁੱਖਾਂ, 17 ਜੂਨ : ਸਟੇਟ ਬੈਂਕ ਆਫ ਇੰਡੀਆ ਅਤੇ ਭਾਰਤ ਸਰਕਾਰ ਦੁਆਰਾ ਪਿੰਡ ਬਡਰੁੱਖਾਂ ਸੰਗਰੂਰ ਵਿਖੇ ਚਲਾਏ ਜਾ ਰਹੇ ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਵਿਖੇ ਵੂਮੈਨ ਟੇਲਰ ਕੋਰਸ ਸਫਲਤਾਪੂਰਨ ਸੰਪੰਨ ਹੋ ਗਿਆ। ਸਮਾਪਤੀ ਸਮਾਰੋਹ ਦੇ ਮੌਕੇ ਉੱਤੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨੇ ਉਚੇਚੇ ਤੌਰ ਉੱਤੇ ਪਹੁੰਚ ਕੇ ਸਿੱਖਿਆਰਥਣਾਂ ਨੂੰ ਸਰਟੀਫਿਕੇਟ ਵੰਡੇ ਅਤੇ ਲੜਕੀਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਲੈ ਕੇ ਆਪਣੇ ਪੈਰਾਂ ਉੱਤੇ ਖੜ੍ਹੇ ਹੋਣ ਦਾ ਸੱਦਾ ਦਿੱਤਾ। ਇਸ 31 ਦਿਨਾਂ ਦੇ ਕੋਰਸ ਵਿੱਚ 31 ਸਿੱਖਿਆਰਥਣਾਂ ਨੇ ਭਾਗ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਸੰਦੀਪ ਰਿਸ਼ੀ ਨੇ ਸਿੱਖਿਆਰਥਣਾਂ ਨੂੰ ਹੁਨਰਮੰਦ ਹੋ ਕੇ ਆਪਣਾ ਰੁਜ਼ਗਾਰ ਸ਼ੁਰੂ ਕਰਨ ਬਾਰੇ ਪ੍ਰੇਰਿਤ ਕੀਤਾ ਤੇ ਨਾਲ ਹੀ ਕੋਰਸ ਸਮਾਪਤ ਹੋਣ ਦੀਆਂ ਮੁਬਾਰਕਾਂ ਦਿੱਤੀਆਂ। ਉਹਨਾਂ ਕਿਹਾ ਕਿ ਆਰਸੇਟੀ ਸੰਸਥਾ ਪੇਂਡੂ ਖੇਤਰ ਦੇ ਮੁੰਡੇ ਕੁੜੀਆਂ ਲਈ ਵਰਦਾਨ ਸਾਬਿਤ ਹੋ ਸਕਦੀ ਹੈ ਜੇਕਰ ਨੌਜਵਾਨ ਇਥੋਂ ਸਿਖਲਾਈ ਲੈ ਕੇ ਆਪਣੇ ਖੁਦ ਦੇ ਕੰਮ ਸ਼ੁਰੂ ਕਰਨ ਅਤੇ ਆਪਣੇ ਪੈਰਾਂ ਉੱਤੇ ਖੜ੍ਹੇ ਹੋਣ। ਉਹਨਾਂ ਕਿਹਾ ਕਿ ਇਥੋਂ ਸਿਖਲਾਈ ਲੈਣ ਵਾਲੇ ਸਿਖਿਆਰਥੀਆਂ ਨੂੰ ਨੌਕਰੀ ਨਾਲ ਜੋੜਨ ਜਾਂ ਆਪਣਾ ਕੰਮ ਧੰਦਾ ਸ਼ੁਰੂ ਕਰਨ ਤੱਕ ਪ੍ਰਸ਼ਾਸ਼ਨ ਵੱਲੋਂ ਹਰ ਤਰ੍ਹਾਂ ਦੀ ਯੋਗ ਮਦਦ ਕੀਤੀ ਜਾਂਦੀ ਹੈ। ਇਸ ਮੌਕੇ ਸਿੱਖਿਆਰਥਣਾਂ ਨੂੰ ਸਰਕਾਰੀ ਬੈਂਕ ਦੇ ਲੋਨ ਬਾਰੇ ਜਾਣਕਾਰੀ ਦਿੱਤੀ ਗਈ । ਅਨਸੂਚਿਤ ਜਾਤੀਆਂ ਦੇ ਲਈ ਐੱਸ.ਸੀ ਕਾਰਪੋਰੇਸ਼ਨ ਵੱਲੋਂ ਵਿਸ਼ੇਸ ਲੋਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਿੱਖਿਆਰਥੀਆਂ ਨੂੰ ਐੱਸ. ਸੀ. ਵਿਭਾਗ ਵਲੋਂ 50% ਦੀ ਸਬਸਿਡੀ ਦੇ ਨਾਲ ਕਈ ਕੰਮਾਂ ਲਈ ਲੋਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਨਾਰੀ ਸ਼ਕਤੀ ਉਤਸ਼ਾਹਿਤ ਕਰਨ ਲਈ ਬਹੁਤ ਸਾਰੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਸਿੱਖਿਆਰਥਣਾਂ ਨੇ ਐਸ. ਬੀ. ਆਈ. ਆਰਸੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੂਮੈਨ ਟੇਲਰ ਦੇ ਕੰਮ ਨੂੰ ਸਿੱਖਣ ਨਾਲ ਹੁਣ ਉਹ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਣਗੇ ਅਤੇ ਆਪਣੇ ਪਰਿਵਾਰ ਨੂੰ ਬਿਹਤਰ ਜ਼ਿੰਦਗੀ ਦੇ ਸਕਣਗੇ । ਇਸ ਮੌਕੇ ਤੇ ਸ਼੍ਰੀ ਵਿਪਿਨ ਕੌਸ਼ਲ ਖੇਤਰੀ ਮੈਨੇਜਰ ਐੱਸ.ਬੀ.ਆਈ ਆਰ.ਬੀ.ਓ-5 ਸੰਗਰੂਰ, ਸ਼੍ਰੀ ਸੰਜੀਵ ਅਗਰਵਾਲ ਐੱਲ.ਡੀ.ਐੱਮ ਸੰਗਰੂਰ, ਸ਼੍ਰੀ ਮੋਹਿੰਦਰ ਸਿੰਘ ਮੈਨੇਜਰ ਐੱਫ.ਆਈ, ਸ਼੍ਰੀ ਮਨੀਸ਼ ਗੁਪਤਾ ਡੀ.ਡੀ.ਐੱਮ ਨਾਬਾਰਡ, ਸ਼੍ਰੀ ਦਿਲੀਪ ਕੁਮਾਰ ਡਾਇਰੈਕਟਰ ਐੱਸ.ਬੀ.ਆਈ ਆਰ ਸੇਟੀ ਸੰਗਰੂਰ, ਸ਼੍ਰੀ ਬਾਲ ਕ੍ਰਿਸ਼ਨ (ਫੈਕਲਟੀ), ਸ਼੍ਰੀ ਅਮਨਦੀਪ ਠਾਕੁਰ (ਫੈਕਲਟੀ), ਸ਼੍ਰੀ ਮਨਜਿੰਦਰ ਸਿੰਘ (ਕਲਰਕ), ਸ਼੍ਰੀ ਮਦਨਜੀਤ ਸ਼ਰਮਾ (ਕਲਰਕ), ਸ਼੍ਰੀ ਹਰਦੀਪ ਸਿੰਘ ਅਤੇ ਸ਼੍ਰੀ ਮੱਖਣ ਸਿੰਘ ਵੀ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.