July 6, 2024 01:15:24
post

Jasbeer Singh

(Chief Editor)

Patiala News

ਜਨਹਿੱਤ ਸੰਮਤੀ ਵਲੋਂ ਜ਼ਰੂਰਤਮੰਦ ਮਰੀਜ ਲਈ ਟਰਾਈਸਾਈਕਲ ਦੇਣਾ ਸ਼ਲਾਘਾਯੋਗ : ਡੀ. ਐਸ. ਪੀ. ਕਰਨੈਲ ਸਿੰਘ

post-img

ਪਟਿਆਲਾ, 4 ਮਈ (ਜਸਬੀਰ)-ਪਟਿਆਲਾ ਜ਼ਿਲੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨਹਿੱਤ ਸੰਮਤੀ ਵਲੋਂ ਪ੍ਰਧਾਨ ਐਸ. ਕੇ. ਗੌਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਪ੍ਰਭਾਤ ਪ੍ਰਵਾਨਾ ਵਿਖੇ ਜ਼ਰੂਰਤਮੰਦ ਮਰੀਜ ਲਈ ਟਰਾਈਸਾਈਕਲ ਦੇਣ ਲਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਡੀ. ਐਸ. ਪੀ. ਟ੍ਰੈਫਿਕ ਕਰਨੈਲ ਸਿੰਘ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੀਤਮੋਹਨ ਸਿੰਘ ਯੂ. ਐਸ. ਏ. ਅਤੇ ਇੰਸਪੈਕਟਰ ਜੋਗਿੰਦਰ ਸਿੰਘ ਜ਼ਿਲਾ ਇੰਚਾਰਜ ਟ੍ਰੈਫਿਕ ਪਟਿਆਲਾ ਨੇ ਕੀਤੀ, ਪ੍ਰੋਗਰਾਮ ਦਾ ਉਦਘਾਟਨ ਡਾ. ਅੰਜਨਾ ਗੁਪਤਾ ਰਿਟਾਇਰ ਸੀ. ਐਮ. ਓ. ਅਤੇ ਅਮਰਜੀਤ ਕੌਰ ਸਾਈਵਾਲ ਨੇ ਕੀਤਾ, ਵਿਸ਼ੇਸ਼ ਤੌਰ ’ਤੇ ਏ. ਐਸ. ਆਈ. ਦਲੇਰ ਸਿੰਘ ਇੰਚਾਰਜ ਸਿਟੀ 1 ਟ੍ਰੈਫਿਕ, ਸੁਭਾਸ਼ ਬਹਿਲ ਰਿਟਾਇਰ ਏ. ਜੀ. ਐਮ. ਐਸ. ਬੀ. ਆਈ., ਮੀਤ ਪ੍ਰਧਾਨ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ, ਚਮਨ ਲਾਲ ਗਰਗ, ਪ੍ਰੈਸ ਸਕੱਤਰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੂਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ, ਸੰਗੀਤਾ ਸੈਣੀ, ਸੰਦੀਪ ਕੌਰ, ਐਸ. ਪੀ. ਪਰਾਸ਼ਰ, ਰੁਦਰਪ੍ਰਤਾਪ ਸਿੰਘ, ਸੋਮ ਨਾਥ ਭਾਰਦਵਾਜ, ਸਟੇਟ ਐਵਾਰਡੀ ਰੁਪਿੰਦਰ ਕੌਰ, ਰੁਦਰਪ੍ਰਤਾਪ ਸਿੰਘ, ਅਨਿਲ ਭਾਰਤੀ, ਲੱਕੀ ਹਰਦਾਸਪੁਰ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਡੀ. ਐਸ. ਪੀ. ਟ੍ਰੈਫਿਕ ਕਰਨੈਲ ਸਿੰਘ ਨੇ ਕਿਹਾ ਕਿ ਜਨਹਿੱਤ ਸੰਮਤੀ ਵਲੋਂ ਜ਼ਰੂਰਤਮੰਦ ਮਰੀਜ ਲਈ ਟਰਾਈਸਾਈਕਲ ਦੇਣਾ ਸ਼ਲਾਘਾਯੋਗ ਉਪਰਾਲਾ ਹੈ। ਇਸ ਤੋਂ ਇਲਾਵਾ ਸੰਸਥਾ ਵਲੋਂ ਜ਼ਰੂਰਤਮੰਦਾਂ ਦੀ ਮਦਦ ਕਰਨਾ ਸਭ ਤੋਂ ਉਤਮ ਸਮਾਜ ਸੇਵਾ ਹੈ। ਉਨ੍ਹਾਂ ਕਿਹਾ ਕਿ ਜਨਹਿੱਤ ਸੰਮਤੀ ਵਲੋਂ ਪ੍ਰਧਾਨ ਐਸ. ਕੇ. ਗੌਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਪਟਿਆਲਾ ਸਹਿਰ ਦੇ ਪਾਰਕਾਂ ਦੀ ਸਾਂਭ ਸੰਭਾਲ ਕਰਨੀ, ਜ਼ਰੂਰਤਮੰਦ ਲੜਕੀਆਂ ਦੇ ਵਿਆਹਾਂ ਵਿਚ ਮਦਦ, ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ, ਜ਼ਰੂਰਤਮੰਦਾਂ ਦੀ ਮਦਦ ਲਈ ਪੰਜ ਫਰੀ ਐਂਬੂਲੈਂਸ ਚਲਾਉਣੀਆਂ, ਰਾਜਿੰਦਰਾ ਹਸਪਤਾਲ ਵਿਚ ਜ਼ਰੂਰਤਮੰਦ ਮਰੀਜਾਂ ਲਈ ਵ੍ਹੀਲਚੇਅਰ, ਟਰਾਈਸਾਈਕਲ, ਮੁਫਤ ਦਵਾਈਆਂ ਦੇਣੀਆਂ ਬਹੁਤ ਪ੍ਰਸ਼ੰਸ਼ਾਯੋਗ ਹੈ। ਉਨ੍ਹਾਂ ਕਿਹਾ ਕਿ ਜਨਹਿੱਤ ਸੰਮਤੀ ਵਰਗੀ ਸਮਾਜ ਸੇਵੀ ਸੰਸਥਾ ਤੋਂ ਸੇਧ ਲੈ ਕੇ ਹੋਰਨਾਂ ਸੰਸਥਾਵਾਂ ਨੂੰ ਵੀ ਜ਼ਰੂਰਤਮੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਜਨਹਿੱਤ ਸੰਮਤੀ ਦੇ ਪ੍ਰਧਾਨ ਐਸ. ਕੇ. ਗੌਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਵਲੋਂ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਹਮੇਸ਼ਾ ਲੋਕ ਭਲਾਈ ਦੇ ਕੰਮਾਂ ਲਈ ਹਰ ਸੰਭਵ ਮਦਦ ਕਰਦੀ ਰਹੇਗੀ।

Related Post