post

Jasbeer Singh

(Chief Editor)

Patiala News

ਬੱਕਰੀ ਪਾਲਕਾ ਵਲੋਂ ਮੰਗਾਂ ਸਬੰਧੀ ਦਿੱਤਾ ਵਿਧਾਇਕ ਦੇਵ ਮਾਨ ਨੂੰ ਮੰਗ ਪੱਤਰ

post-img

ਬੱਕਰੀ ਪਾਲਕਾ ਵਲੋਂ ਮੰਗਾਂ ਸਬੰਧੀ ਦਿੱਤਾ ਵਿਧਾਇਕ ਦੇਵ ਮਾਨ ਨੂੰ ਮੰਗ ਪੱਤਰ ਨਾਭਾ 23 ਜੂਨ : ਪੰਜਾਬ ਦੇ ਬੱਕਰੀ ਪਾਲਕਾ ਨੇ ਸਕੱਤਰ ਜਸਵੀਰ ਸਿੰਘ ਰੋਹਟਾ ਦੀ ਅਗਵਾਈ ਚ ਮੰਗਾਂ ਸਬੰਧੀ ਵਿਧਾਇਕ ਨਾਭਾ ਗੁਰਦੇਵ ਸਿੰਘ ਦੇਵ ਮਾਨ ਨੂੰ ਮੰਗ ਪੱਤਰ ਦਿੰਦਿਆਂ ਕਿਹਾ ਬਰੁਜ਼ਗਾਰੀ ਦਾ ਸਾਹਮਣਾ ਕਰਦੇ ਹੋਏ, ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲੱਗੀ ਹਾਂ। ਇਹ ਧੰਦਾ ਕਰਦਿਆਂ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਧੰਦੇ ਨੂੰ ਲਾਹੇਬੰਦ ਬਣਾਉਣ ਲਈ ਆਪ ਜੀ ਦਾ ਧਿਆਨ ਏਧਰ ਦਿਵਾਉਣਾ ਚਾਹੁੰਦੇ ਹਾਂ।ਇਸ ਧੰਦੇ ਨੂੰ ਪ੍ਰਫੁੱਲਿਤ ਕਰਨ ਲਈ ਕੋਈ ਵੀ ਅਦਾਰਾ ਜਾਂ ਸਰਕਾਰੀ ਬੈਂਕ ਸਾਨੂੰ ਘੱਟ ਵਿਆਜ ਵਾਲਾ ਲੇਨ ਜਾਂ ਸਬਸਿਡੀ ਵਾਲਾ ਲੋਨ ਨਹੀਂ ਦੇ ਰਿਹਾ ਹੈ। ਸੋ ਇਸ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਘੱਟ ਵਿਆਜ ਜਾਂ ਸਬਸਿਡੀ ਵਾਲੇ ਕਰਜੇ ਦਾ ਪ੍ਰਬੰਧ ਕਰਵਾਇਆ ਜਾਵੇ।ਬੱਕਰੀ ਪਾਲਣ ਦਾ ਧੰਦਾ ਕਰਦਿਆਂ ਸਾਡੇ ਪਸ਼ੂ ਬਿਮਾਰੀਆਂ ਜਾਂ ਕੁਦਰਤੀ ਆਫਤਾਂ ਜਾ ਜ਼ਹਿਰੀਲੀ ਦਵਾਈ ਵਾਲੇ ਚਾਰੇ ਜਾ ਸੜਕ ਪਾਰ ਕਰਦਿਆਂ ਨੁਕਸਾਨੇ ਜਾਂਦੇ ਹਨ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਪਸੂਆਂ ਦਾ ਸਰਕਾਰੀ ਤੌਰ ਤੇ ਮੁਫਤ ਬੀਮਾ ਕੀਤਾ ਜਾਵੇ। ਬੱਕਰੀ ਪਾਲਣ ਦੇ ਧੰਦੇ ਦੌਰਾਨ ਬਹੁਤ ਵਾਰ ਸਾਡੇ ਪਸ਼ੂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਅਸੀਂ ਬਹੁਤੇ ਬੱਕਰੀ ਪਾਲਕ ਘੱਟ ਪੜ੍ਹੇ-ਲਿਖੇ ਤੇ ਗਰੀਬ ਪਰਿਵਾਰਾਂ ਵਿੱਚੋਂ ਹਾਂ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਵੇਂ ਮੱਝਾਂ ਅਤੇ ਗਾਵਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ, ਉਸੇ ਤਰ੍ਹਾਂ ਸਾਡੇ ਪਸ਼ੂਆਂ ਲਈ ਨੇੜਲੇ ਪਸ਼ੂ ਹਸਪਤਾਲਾਂ ਵਿੱਚ ਮੁਫਤ ਦਵਾਈਆਂ ਦਾ ਪ੍ਰਬੰਧ ਕਰਵਾਇਆ ਜਾਵੇ।ਬੱਕਰੀਆਂ ਦੀ ਖਰੀਦ ਵੇਚ ਵੱਟ ਲਈ ਪੰਜਾਬ ਵਿੱਚ ਮੱਝਾਂ ਗਾਵਾਂ ਦੀਆਂ ਪਸ਼ੂ ਮੰਡੀਆਂ ਤਰ੍ਹਾਂ ਸਰਕਾਰੀ ਸਹੂਲਤਾਂ ਨਾਲ ਲੈਸ ਮੰਡੀਆਂ ਬਣਾਈਆਂ ਜਾਣ।ਬੱਕਰੀ ਪਾਲਣ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਵਿੱਚ ਖਾਲੀ ਪਈਆਂ ਸਰਕ ਜ਼ਮੀਨਾਂ ਨੂੰ ਚਰਾਂਦਾ ਵਿੱਚ ਬਦਲਿਆ ਜਾਵੇ।ਇਸ ਮੋਕੇ ਸਰਬਜੀਤ ਸਿੰਘ ਕਕਰਾਲਾ,ਜਗਸੀਰ ਸਿੰਘ,ਸ਼ੇਰ ਸਿੰਘ ਭੋਜੋਮਾਜਰੀ,ਸੁੱਖੀ ਰੋਹਟਾ,ਵੀਰਾਂ ਆਦਿ ਹਾਜ਼ਰ ਸਨ

Related Post