post

Jasbeer Singh

(Chief Editor)

Business

ਸੋਨਾ ਆਪਣੀ ਵਧਦੀ ਕੀਮਤ ਦੇ ਚਲਦਿਆਂ ਆਮ ਆਦਮੀ ਦੀ ਪਹੁੰਚ ਤੋਂ ਹੋਇਆ ਬਾਹਰ

post-img

ਸੋਨਾ ਆਪਣੀ ਵਧਦੀ ਕੀਮਤ ਦੇ ਚਲਦਿਆਂ ਆਮ ਆਦਮੀ ਦੀ ਪਹੁੰਚ ਤੋਂ ਹੋਇਆ ਬਾਹਰ ਨਵੀਂ ਦਿੱਲੀ : ਵੱਖ ਵੱਖ ਤਰ੍ਹਾਂ ਦੀਆਂ ਬਹੁ ਕੀਮਤੀ ਵਸਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਭਾਰਤ ਵਿਚ ਸੋਨੇ ਦੀਆਂ ਕੀਮਤਾਂ ਹਾਈ, ਮੱਧ ਤੇ ਲੋਅ ਲੈਵਲ ਦੇ ਲੋਕਾਂ ਨੂੰ ਇਕ ਵਾਰ ਤਾਂ ਜ਼ਰੂਰ ਪ੍ਰਭਾਵਿਤ ਕਰਦੀਆਂ ਹਨ ਤੇ ਇਸ ਵਾਰ ਵੀ ਸੋਨੇ ਵਿਚੋਂ ਸੋਨਾ ਜੇਕਰ ਪੀਲੇ ਸੋਨੇ ਦੀ ਗੱਲ ਕੀਤੀ ਜਾਵੇ ਤਾਂ ਸੋਨੇ ਦੇ ਨਾਲ ਨਾਲ ਚਾਂਦੀ ਦੀਆਂ ਕੀਮਤਾਂ `ਚ ਉਤਰਾਅ-ਚੜ੍ਹਾਅ ਜਾਰੀ ਹੈ, ਜਿਸਦੇ ਚਲਦਿਆਂ ਅੱਜ ਸੋਨੇ ਦੀ ਕੀਮਤ 85998 ਰੁਪਏ ਤੱਕ ਪਹੁੰਚ ਗਈ ਹੈ ਤੇ ਚਾਂਦੀ ਦੀ ਕੀਮਤ 97953 ਰੁਪਏ ਪ੍ਰਤੀ ਕਿਲੋਗ੍ਰਾਮ । 23 ਕੈਰੇਟ, 22 ਕੈਰੇਟ, 18 ਕੈਰੇਟ ਦੀ ਨਵੀਨਤਮ ਕੀਮਤ ਦੇ ਨਾਲ-ਨਾਲ ਤੁਹਾਡੇ ਸ਼ਹਿਰ ਵਿੱਚ ਮੌਜੂਦਾ ਰੇਟ ਕੀ ਹੈ, ਬਾਰੇ ਹੋਰ ਜਾਣੋ। ਚੰਡੀਗੜ੍ਹ ਵਿਚ ਅੱਜ 22 ਕੈਰੇਟ ਸੋਨੇ ਦੀ ਕੀਮਤ 79,550 ਪ੍ਰਤੀ 10 ਗ੍ਰਾਮ ਰੁਪਏ ਹੈ, ਜਦਕਿ 24 ਕੈਰੇਟ ਸੋਨੇ ਦੀ ਕੀਮਤ 86,770 ਪ੍ਰਤੀ 10 ਗ੍ਰਾਮ ਹੈ । ਮੁਹਾਲੀ ਦੀ ਗੱਲ ਕਰੀਏ ਤਾਂ ਇਥੇ ਅੱਜ 22 ਕੈਰੇਟ ਸੋਨੇ ਦੀ ਕੀਮਤ 79,550 ਪ੍ਰਤੀ 10 ਗ੍ਰਾਮ ਰੁਪਏ ਹੈ ਜਦਕਿ 24 ਕੈਰੇਟ ਸੋਨੇ ਦੀ ਕੀਮਤ 86,770 ਪ੍ਰਤੀ 10 ਗ੍ਰਾਮ ਹੈ । ਇਸ ਦੇ ਨਾਲ ਹੀ ਜੇਕਰ ਦਿੱਲੀ ਦੇ ਸਰਾਫ਼ਾ ਬਾਜ਼ਾਰ ਦੀ ਗੱਲ ਕਰੀਏ ਤਾਂ ਸੋਨੇ ਦੀ ਕੀਮਤ 90 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਪਹੁੰਚ ਰਹੀ ਹੈ । ਸੋਨੇ ਦੀ ਕੀਮਤ 13,00 ਰੁਪਏ ਵਧ ਕੇ 89,400 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ । ਇਸ ਦੇ ਨਾਲ ਹੀ ਜੇਕਰ ਪਿਛਲੇ ਵੀਰਵਾਰ ਦੀ ਗੱਲ ਕਰੀਏ ਤਾਂ 99.9 ਫ਼ੀ ਸਦੀ ਸ਼ੁੱਧ ਸੋਨੇ ਦੀ ਕੀਮਤ 88,100 ਰੁਪਏ ਪ੍ਰਤੀ 10 ਗ੍ਰਾਮ ਅਤੇ 99.5 ਫ਼ੀ ਸਦੀ ਸ਼ੁੱਧ ਸੋਨੇ ਦੀ ਕੀਮਤ 89,000 ਰੁਪਏ ਪ੍ਰਤੀ 10 ਗ੍ਰਾਮ `ਤੇ ਪਹੁੰਚ ਗਈ ।

Related Post