July 6, 2024 01:41:34
post

Jasbeer Singh

(Chief Editor)

Patiala News

ਰਾਜਬੀਰ ਮੱਲ੍ਹੀ ਦੀ ਪੁਸਤਕ ‘ਸਿੱਲ੍ਹਾ ਚਾਨਣ’ ’ਤੇ ਗੋਸ਼ਟੀ

post-img

ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੇਖਕ ਸਭਾ ਸਮਾਣਾ ਵੱਲੋਂ ਪਿੰਡ ਘਿਓਰਾ ਵਿੱਚ ਰਾਜਬੀਰ ਮੱਲ੍ਹੀ ਦੀ ਪੁਸਤਕ ਸਿੱਲਾ ਚਾਨਣ ਉੱਪਰ ਗੋਸ਼ਟੀ ਕੀਤੀ ਗਈ। ਪਰਚਾ ਪੜ੍ਹਦਿਆਂ ਡਾ. ਸੰਤੋਖ ਸੁੱਖੀ ਨੇ ਕਿਹਾ ਕਿ ਇਹ ਪੰਜਾਬੀ ਸਮਾਜ ਵਿਚਲੇ ਅੰਤਰ ਵਿਰੋਧਾਂ ਦਾ ਪ੍ਰਗਟਾਅ ਹੈ। ਡਾ. ਅਰਵਿੰਦਰ ਕੌਰ ਕਾਕੜਾ ਨੇ ਪੁਸਤਕ ਨੂੰ ਪੰਜਾਬੀ ਸਾਹਿਤ ਦਾ ਹਾਸਲ ਦੱਸਿਆ ਹੈ। ਡਾਇਰੈਕਟਰ ਅਮਰਜੀਤ ਸਿੰਘ ਵੜੈਚ ਨੇ ਪੁਸਤਕ ਵਿਚਲੀ ਭਾਸ਼ਾ ਸੈਲੀ ਨੂੰ ਪੰਜਾਬੀ ਭਾਸ਼ਾ ਦੀ ਅਮੀਰੀ ਵਿੱਚ ਵਾਧਾ ਦੱਸਿਆ। ਪ੍ਰੋ. ਕਸ਼ਮੀਰ ਸਿੰਘ ਨੇ ਕਿਹਾ ਕਿ ਬਹੁਤ ਖੂਬਸੂਰਤ ਸੈਲੀ ਤੇ ਅੰਦਾਜ਼ ਵਿੱਚ ਮੁੱਢਲੇ ਆਧੁਨਿਕ ਪੰਜਾਬੀ ਕਵੀਆਂ ਦੀ ਯਾਦ ਤਾਜ਼ਾ ਕਰਦੀ ਹੈ। ਡਾ. ਰਜਵੰਤ ਵਿਰਕ ਨੇ ਕਿਹਾ ਕਿ ਦੋ ਦਹਾਕਿਆਂ ਬਾਅਦ ਪੰਜਾਬੀ ਕਵਿਤਾ ਵਿੱਚ ਨਿਵੇਕਲਾਪਣ ਦੇਖਣ ਨੂੰ ਮਿਲਿਆ ਹੈ। ਮੁੱਖ ਮਹਿਮਾਨ ਡਾ. ਮੋਹਨ ਤਿਆਗੀ ਨੇ ਕਵਿਤਾ ਵਿਚਲੇ ਸਿਆਸੀ, ਸਮਾਜੀ ਤੇ ਧਾਰਮਿਕ ਸਰੋਕਾਰਾਂ ਦੀ ਚਰਚਾ ਕੀਤੀ। ਸ੍ਰੀ ਮੱਲ੍ਹੀ ਦੇ ਪੁੱਤਰ ਨੇ ਲੰਬੀ ਕਵਿਤਾ ਪਿਤਾ ਦੇ ਰੇਖਾ ਚਿੱਤਰ ਵਜੋਂ ਪੇਸ਼ ਕੀਤੀ। ਸਤਪਾਲ ਜੌਹਰੀ ਨੇ ਵਿਦਵਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਤਰਲੋਚਨ ਮੀਰ ਨੇ ਕੀਤਾ। ਇਸ ਸਮਾਰੋਹ ਵਿੱਚ ਮੱਲ੍ਹੀ ਸਾਹਿਬ ਦੇ ਮਾਤਾ ਜੀ ਤੇ ਹੋਰ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।

Related Post