post

Jasbeer Singh

(Chief Editor)

National

ਸਰਕਾਰ ਵੱਲੋਂ ਸੀਬੀਡੀਟੀ ’ਚ ਦੋ ਨਵੇਂ ਮੈਂਬਰ ਨਿਯੁਕਤ

post-img

ਸਰਕਾਰ ਵੱਲੋਂ ਸੀਬੀਡੀਟੀ ’ਚ ਦੋ ਨਵੇਂ ਮੈਂਬਰ ਨਿਯੁਕਤ ਨਵੀਂ ਦਿੱਲੀ, 31 ਜੁਲਾਈ : ਕੇਂਦਰ ਸਰਕਾਰ ਨੇ ਆਮਦਨ ਕਰ ਵਿਭਾਗ ਦੀ ਪ੍ਰਸ਼ਾਸਕੀ ਬਾਡੀ ਕੇਂਦਰੀ ਡਾਇਰੈਕਟ ਟੈਕਸ ਬੋਰਡ (ਸੀਬੀਡੀਟੀ) ਵਿੱਚ ਦੋ ਨਵੇਂ ਮੈਂਬਰ ਨਿਯੁਕਤ ਕੀਤੇ ਹਨ। ਨਿਯੁਕਤ ਕੀਤੇ ਗਏ ਮੈਂਬਰ ਰਾਮੇਸ਼ ਨਾਰਾਇਣ ਪਰਬਤ ਅਤੇ ਪ੍ਰਬੋਧ ਸੇਠ ਭਾਰਤੀ ਰੈਵੇਨਿਊ ਸੇਵਾ (ਆਈਆਰਐੱਸ) ਦੇ 1989 ਬੈਚ ਦੇ ਨਾਲ ਸਬੰਧਤ ਹਨ। ਵਿੱਤ ਮੰਤਰਾਲੇ ਵੱਲੋਂ ਇਨ੍ਹਾਂ ਦੀ ਨਿਯੁਕਤੀ ਦੇ ਹੁਕਮ 30 ਜੁਲਾਈ ਨੂੰ ਜਾਰੀ ਕੀਤੇ ਗਏ। ਹੁਕਮ ਮੁਤਾਬਕ ਪਰਬਤ ਨੂੰ ਲਖਨਊ ’ਚ ਆਈ-ਟੀ ਜਾਂਚ ਦੇ ਡਾਇਰੈਕਟਰ ਜਨਰਲ ਵਜੋਂ ਅਤੇ ਸੇਠ ਆਈ-ਟੀ (ਕੌਮਾਂਤਰੀ ਟੈਕਸ) ਦੇ ਕਮਿਸ਼ਨਰ ਵਜੋਂ ਦਿੱਲੀ ’ਚ ਤਾਇਨਾਤ ਕੀਤਾ ਗਿਆ ਹੈ। ਮੌਜੂਦਾ ਸਮੇਂ ਬੋਰਡ ਦੇ ਚੇਅਰਮੈਨ ਰਵੀ ਅਗਰਵਾਲ ਤੋਂ ਇਲਾਵਾ ਪ੍ਰੱਗਿਆ ਸਹਾਏ ਸਕਸੈਨਾ, ਐੱਚਬੀਐੱਸ ਗਿੱਲ, ਪ੍ਰਵੀਨ ਕੁਮਾਰ ਅਤੇ ਸੰਜੈ ਕੁਮਾਰ ਇਸ ਦੇ ਮੈਂਬਰ ਹਨ।

Related Post