
ਅਪਰੇਸ਼ਨਾਂ ਦੌਰਾਨ ਗ੍ਰਿਫ਼ਤਾਰ ਕੀਤੇ ਜਾਣ ਵਾਲੇ ਨਸਿਆਂ ਦੇ ਸਮੱਗਲਰਾ ਤੇ ਸਪਲਾਇਰਾਂ ਦੀਆਂ ਹੋਣਗੀਆਂ ਸਰਕਾਰੀ ਸਹੂਲਤਾਂ ਤੇ
- by Jasbeer Singh
- March 1, 2025

ਅਪਰੇਸ਼ਨਾਂ ਦੌਰਾਨ ਗ੍ਰਿਫ਼ਤਾਰ ਕੀਤੇ ਜਾਣ ਵਾਲੇ ਨਸਿਆਂ ਦੇ ਸਮੱਗਲਰਾ ਤੇ ਸਪਲਾਇਰਾਂ ਦੀਆਂ ਹੋਣਗੀਆਂ ਸਰਕਾਰੀ ਸਹੂਲਤਾਂ ਤੇ ਸੇਵਾਵਾਂ ਬੰਦ : ਭੁੱਲਰ ਚੰਡੀਗੜ੍ਹ, 1 ਮਾਰਚ : ਪੰਜਾਬ ਦੇ ਜਿ਼ਲਾ ਰੂਪਨਗਰ ਰੇਂਜ ਦੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨੇ ਆਖਿਆ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਹੋਈ ਮੀਟਿੰਗ ਤੋਂ ਬਾਅਦ ਫ਼ੈਸਲਾ ਕੀਤਾ ਗਿਆ ਹੈ ਜਿਨ੍ਹਾਂ ਵੀ ਨਸਿ਼ਆਂ ਦੇ ਸਮੱਗਲਰਾਂ ਜਾਂ ਸਪਲਾਇਰਾਂ ਨੂੰ ਅਪ੍ਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਜਾਵੇਗਾ ਨੰੁ ਮਿਲ ਰਹੀਆਂ ਮੁਫ਼ਤ ਸਰਕਾਰੀ ਸੇਵਾਵਾਂ ਅਤੇ ਸਹੂਲਤਾਂ ਬੰਦ ਕੀਤੀਆਂ ਜਾਣਗੀਆਂ । ਉਨ੍ਹਾਂ ਦੱਸਿਆ ਕਿ ਜੋ ਉਪਰੋਕਤ ਫ਼ੈਸਲਾ ਲਿਆ ਗਿਆ ਹੈ ਆਉਣ ਵਾਲੇ ਸਮੇਂ ਵਿਚ ਮਨਜ਼ੂਰੀ ਲਈ ਪੰਜਾਬ ਸਰਕਾਰ ਅੱਗੇ ਪੇਸ਼ ਕੀਤਾ ਜਾਵੇਗਾ । ਗੌਰਤਲਬ ਹੈ ਕਿ ਪੰਜਾਬ ਪੁਸਿ ਪਹਿਲਾਂ ਹੀ ਨਸ਼ਾ ਸਮਗਲਰਾਂ ਖਿਲਾਫ਼ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਚੁੱਕੀ ਹੈ, ਜਿਸ ਤਹਿਤ ਉਨ੍ਹਾਂ ਦੀਆਂ ਗੈਰਕਾਨੂੰਨੀ ਜਾਇਦਾਦਾਂ ਨੂੰ ਬੁਲਡੋਜ਼ ਕੀਤਾ ਜਾ ਰਿਹਾ ਹੈ ।