post

Jasbeer Singh

(Chief Editor)

Patiala News

ਸਰਕਾਰੀ ਮਹਿੰਦਰਾ ਕਾਲਜ ਨੇ ਕੀਤਾ ਇਕ ਰੋਜਾ ਕਸੌਲੀ ਟੂਰ ਦਾ ਆਯੋਜਨ

post-img

ਸਰਕਾਰੀ ਮਹਿੰਦਰਾ ਕਾਲਜ ਨੇ ਕੀਤਾ ਇਕ ਰੋਜਾ ਕਸੌਲੀ ਟੂਰ ਦਾ ਆਯੋਜਨ ਪਟਿਆਲਾ, : ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਐਨਐਸਐਸ ਵਿਭਾਗ ਅਤੇ ਰੈੱਡ ਰਿਬਨ ਕਲੱਬ ਵੱਲੋਂ ਮ ਇੱਕ ਰੋਜ਼ਾ ਕਸੌਲੀ ਦੇ ਟੂਰ ਦਾ ਆਯੋਜਨ ਕੀਤਾ ਗਿਆ। ਇਸ ਵਿਦਿਅਕ ਟੂਰ ਦਾ ਮਕਸਦ ਵਿਦਿਆਰਥੀਆ ਦੇ ਅਕਾਦਮਿਕ ਰੁਝੇਵਿਆਂ ਦੇ ਨਾਲ ਸੱਭਿਆਚਾਰਕ ਗਤੀਵਿਧੀਆ ਦਾ ਰਲੇਵਾ ਸੀ ਜੋ ਕਿ ਵਿਦਿਆਰਥੀਆ ਦੇ ਸਰਵਪੱਖੀ ਵਿਕਾਸ ਲਈ ਅਹਿਮ ਸਥਾਨ ਰੱਖਦਾ ਹੈ। ਕਾਲਜ ਦੇ ਐਨ ਐਸ ਐਸ਼ ਪ੍ਰੋਗਾਮ ਅਫਸਰ ਡਾ. ਸਵਿੰਦਰ ਰੇਖੀ ਅਤੇ ਪ੍ਰੋ. ਮੀਨਾਕਸ਼ੀ ਦੀ ਅਗਵਾਈ ਵਿੱਚ ਭੇਜੇ ਗਏ ਇਸ ਟੂਰ ਨੇ ਵਿਦਿਆਰਥੀਆਂ ਨੂੰ ਵਿਭਿੰਨ ਸੱਭਿਆਚਾਰਾਂ ਦੇ ਦਰਸ਼ਨ ਕਰਵਾਏ,ਉਹਨਾਂ ਵਿੱਚ  ਕੁਦਰਤ ਲਈ ਪਿਆਰ ਅਤੇ ਆਪਸੀ ਪਿਆਰ ਅਤੇ ਸਹਿਯੋਗ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ।  ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਡਾ. ਸੁਖਵਿੰਦਰ ਸਿੰਘ ਨੇ ਅਪਨੇ ਸੰਦੇਸ ਵਿੱਚ ਵਿਦਿਅਕ ਟੂਰਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਵਿਦਿਅਕ ਟੂਰ ਅਕਾਦਮਿਕ ਗਿਆਨ ਹੀ ਨਹੀਂ ਸਗੋਂ ਆਪਸੀ ਮਿਲਵਰਤਨ, ਟੀਮ ਵਰਕ ਅਤੇ ਸੱਭਿਆਚਾਰਕ ਸੰਵੇਦਨਸ਼ੀਲਤਾ ਵਰਗੇ ਜ਼ਰੂਰੀ ਜੀਵਨ ਹੁਨਰਾਂ ਨੂੰ ਵੀ ਉਤਸ਼ਾਹਿਤ ਕਰਦੇ ਹਨ। ਕਸੌਲੀ ਪਹੁੰਚਣ 'ਤੇ, ਵਿਦਿਆਰਥੀਆਂ ਨੇ ਮਨਕੀ ਪੁਆਇੰਟ, ਵਿਰਾਸਤੀ ਬਾਜ਼ਾਰ ਖੇਤਰ ਅਤੇ ਸਨਸੈੱਟ ਪੁਆਇੰਟ ਦਾ ਦੌਰਾ ਕਰਦੇ ਹੋਏ ਕੁਦਰਤ ਦਾ ਭਰਭੂਰ ਆਨੰਦ ਲਿਆ।ਵਿਦਿਆਰਥੀਆਂ ਨੇ ਇਸ ਮੋਕੇ ਵਿਸ਼ਵਵਿਆਪੀ ਭਲਾਈ ਲਈ ਇਤਿਹਾਸਕ ਚਰਚ ਵਿੱਚ ਪ੍ਰਾਰਥਨਾਵਾਂ ਵੀ ਕੀਤੀਆਂ।

Related Post